ਅਮਰੀਕਾ ’ਚ ਪ੍ਰਦਰਸ਼ਨਕਾਰੀਆਂ ’ਤੇ ਗੱਡੀ ਚੜ੍ਹਾਈ, ਔਰਤ ਦੀ ਮੌਤ

Wednesday, Jun 16, 2021 - 04:29 AM (IST)

ਅਮਰੀਕਾ ’ਚ ਪ੍ਰਦਰਸ਼ਨਕਾਰੀਆਂ ’ਤੇ ਗੱਡੀ ਚੜ੍ਹਾਈ, ਔਰਤ ਦੀ ਮੌਤ

ਮਿਨੀਯਾਪੋਲਿਸ - ਅਮਰੀਕਾ ਦੇ ਮਿਨੀਯਾਪੋਲਿਸ ’ਚ ਇਸ ਮਹੀਨੇ ਇਕ ਅਸ਼ਵੇਤ ਵਿਅਕਤੀ ਨੂੰ ਸੰਘੀ ਅਧਿਕਾਰੀਆਂ ਵਲੋਂ ਗ੍ਰਿਫਤਾਰ ਕੀਤੇ ਜਾਣ ਦੌਰਾਨ ਉਸਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਗੱਡੀ ਚੜ੍ਹਾਉਣ ਦੀ ਘਟਨਾ ਵਿਚ ਇਕ ਔਰਤ ਦੇਵਨਾ ਨਾਜਦੇਕ (31) ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ- ਅਮਰੀਕਾ ’ਚ 900 ਲੋਕਾਂ ਨੂੰ ਲਾਏ ਐਕਸਪਾਇਰੀ ਟੀਕੇ

ਪੁਲਸ ਨੇ ਦੱਸਿਆ ਕਿ ਘਟਨਾ ਰਾਤ 11 ਵੱਜ ਕੇ 40 ਮਿੰਟ ਤੇ ਮਿਨੀਯਾਪੋਲਿਸ ਦੇ ਦੂਰ-ਦੁਰਾਡੇ ਇਲਾਕੇ ਵਿਚ ਵਾਪਰੀ। ਪੁਲਸ ਮੁਤਾਬਕ ਚਸ਼ਮਦੀਦਾਂ ਨੇ ਦੱਸਿਆ ਕਿ ਦੇਵਨਾ ਨੇ ਸੜਕ ਨੂੰ ਰੋਕਣ ਲਈ ਆਪਣੀ ਕਾਰ ਖੜ੍ਹੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਇਕ ਵਾਹਨ ਚਾਲਕ ਨੇ ਉਸਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ’ਤੇ ਪ੍ਰਦਰਸ਼ਨਕਾਰੀਆਂ ਨੇ ਚਾਲਕ ਨੂੰ ਵਾਹਨ ਤੋਂ ਬਾਹਰ ਖਿੱਚਿਆ ਅਤੇ ਉਸਨੂੰ ਮਾਰਨਾ ਸ਼ੁਰੂ ਕਰ ਦਿੱਤਾ। ਪੁਲਸ ਬੁਲਾਰੇ ਜਾਨ ਐਲਡਰ ਨੇ ਕਿਹਾ ਕਿ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਵਾਹਨ ਚਾਲਕ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਅਤੇ ਇਕ ਹਸਪਤਾਲ ਵਿਚ ਉਸਦਾ ਇਲਾਜ ਚੱਲ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News