ਆਸਟ੍ਰੇਲੀਆ : ਮੈਲਬੌਰਨ 'ਚ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਹੋਏ ਟੋਟੇ
Sunday, Oct 07, 2018 - 04:36 PM (IST)

ਮੈਲਬੌਰਨ (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਇਕ ਤੇਜ਼ ਰਫਤਾਰ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਹਾਦਸੇ ਵਾਲੀ ਥਾਂ 'ਤੇ ਪੁੱਜੀ ਪੁਲਸ ਨੇ ਦੱਸਿਆ ਕਿ ਹਾਦਸਾ ਬਹੁਤ ਹੀ ਭਿਆਨਕ ਸੀ ਅਤੇ ਕਾਰ ਟੋਟੇ-ਟੋਟੇ ਹੋ ਕੇ ਬਿਖਰ ਗਈ। ਪੁਲਸ ਅਧਿਕਾਰੀਆਂ ਮੁਤਾਬਕ ਇਹ ਭਿਆਨਕ ਹਾਦਸਾ ਮੈਲਬੌਰਨ ਦੇ ਨੈਪੇਨ ਹਾਈਵੇਅ 'ਤੇ ਸਵੇਰੇ 5.00 ਵਜੇ ਦੇ ਕਰੀਬ ਵਾਪਰਿਆ।
ਪੁਲਸ ਨੇ ਕਿਹਾ ਕਿ ਹਾਦਸੇ ਦੀ ਸ਼ਿਕਾਰ ਹੋਈ ਬੀ. ਐੱਮ. ਡਬਲਿਊ ਕਾਰ ਦੀ ਟੱਕਰ ਟ੍ਰੈਫਿਕ ਲਾਈਟ ਦੇ ਖੰਭੇ ਨਾਲ ਹੋਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ 'ਚ ਸਵਾਰ 25 ਸਾਲਾ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਹਾਦਸਾ ਦਾ ਕਾਰਨ ਕਾਰ ਦੀ ਤੇਜ਼ ਰਫਤਾਰ ਮੰਨਿਆ ਹੈ। ਘਟਨਾ ਵਾਲੀ ਥਾਂ 'ਤੇ ਲੱਗੇ ਵੀਡੀਓ ਫੁਟੇਜ 'ਚ ਵੋਦਕਾ ਦੀ ਬੋਤਲ ਨਜ਼ਰ ਆ ਰਹੀ ਹੈ, ਇਸ ਦਾ ਮਤਲਬ ਹੈ ਕਿ ਔਰਤ ਨਸ਼ੇ ਵਿਚ ਸੀ।
ਇਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਦੇਖਿਆ ਕਿ ਬੀ. ਐੱਮ. ਡਬਲਿਊ. ਕਾਰ ਸਾਊਥਲੈਂਡ ਸ਼ਾਪਿੰਗ ਸੈਂਟਰ ਨੇੜੇ ਤੇਜ਼ ਰਫਤਾਰ ਵਿਚ ਜਾ ਰਹੀ ਸੀ। ਪੁਲਸ ਮੁਤਾਬਕ ਇਸ ਹਾਦਸੇ ਦੀ ਜਾਂਚ ਲਈ ਹਾਈਵੇਅ ਨੂੰ ਕੁਝ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ। ਪੁਲਸ ਦਾ ਇਹ ਵੀ ਕਹਿਣਾ ਹੈ ਕਿ ਇਹ ਹੁਣ ਤਕ ਦਾ ਸਭ ਤੋਂ ਭਿਆਨਕ ਹਾਦਸਾ ਸੀ।