ਮਹਿਲਾ ਦੀ ਬੇਰਹਿਮੀ, ਕੁੱਤੇ ਨੂੰ ਹਵਾਈ ਅੱਡੇ ਦੇ ਟਾਇਲਟ ''ਚ ਡੁਬੋ ਕੇ ਮਾਰ ਦਿੱਤਾ
Saturday, Mar 22, 2025 - 11:41 AM (IST)

ਆਰਲੈਂਡੋ (ਭਾਸ਼ਾ)- ਅਮਰੀਕਾ ਦੇ ਫਲੋਰੀਡਾ ਵਿਚ ਇਕ ਮਹਿਲਾ ਨੂੰ ਲੋੜੀਂਦੇ ਦਸਤਾਵੇਜ਼ ਨਾ ਹੋਣ ਕਾਰਨ ਉਸ ਦੇ ਕੁੱਤੇ ਨੂੰ ਜਹਾਜ਼ ਵਿਚ ਲਿਜਾਣ ਦੀ ਇਜਾਜ਼ਤ ਨਹੀਂ ਮਿਲੀ। ਇਸ ਗੱਲ 'ਤੇ ਉਸ ਨੇ ਕੁੱਤੇ ਨੂੰ ਹਵਾਈ ਅੱਡੇ ਦੇ ਟਾਇਲਟ ਵਿਚ ਡੁਬੋ ਕੇ ਮਾਰ ਦਿੱਤਾ ਅਤੇ ਫਿਰ ਖ਼ੁਦ ਅੰਤਰਰਾਸ਼ਟਰੀ ਉਡਾਣ ਵਿਚ ਸਵਾਰ ਹੋ ਗਈ। ਪੁਲਸ ਨੂੰ ਮਹਿਲਾ ਨੂੰ ਲੇਕ ਕਾਊਂਟੀ ਖੇਤਰ ਤੋਂ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ 'ਤੇ ਜਾਨਵਰ ਨਾਲ ਬੇਰਹਿਮੀ ਕਰਨ ਦਾ ਦੋਸ਼ ਲਗਾਇਆ ਗਿਆ। ਬਾਅਦ ਵਿਚ ਉਸ ਨੂੰ 5000 ਅਮਰੀਕੀ ਡਾਲਰ ਦੀ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਆਰਲੈਂਡੋ ਪੁਲਸ ਵਿਭਾਗ ਨੇ ਹਲਫਨਾਮੇ ਵਿਚ ਕਿਹਾ,''ਇਹ ਬੇਰਹਿਮੀ ਜਾਣਬੁੱਝ ਕੇ ਕੀਤੀ ਗਈ ਅਤੇ ਇਸ ਕਾਰਨ ਕੁੱਤੇ ਦੀ ਮੌਤ ਹੋ ਗਈ।'' ਆਰਲੈਂਡੋ ਪੁਲਸ ਵਿਭਾਗ ਮੁਤਾਬਕ ਇਕ ਸਫਾਈ ਕਰਮਚਾਰੀ ਨੇ ਮ੍ਰਿਤਕ ਕੁੱਤੇ ਨੂੰ ਟਾਇਲਟ ਦੇ ਕੂੜੇਦਾਨ ਵਿਚ ਪਾਇਆ ਿਜਸ ਮਗਰੋਂ ਇਸ ਮਾਮਲੇ ਦੀ ਜਾਂਚ ਦਸੰਬਰ ਵਿਚ ਸ਼ੁਰੂ ਕੀਤੀ ਗਈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਮਹਿਲਾ ਪਹਿਲਾਂ ਕੁੱਤੇ ਨਾਲ ਟਾਇਲਟ ਵਿਚ ਗਈ ਸੀ ਅਤੇ ਕੁਝ ਦੇਰ ਬਾਅਦ ਬਿਨਾਂ ਕੁੱਤੇ ਦੇ ਬਾਹਰ ਆਈ। ਹਲਫਨਾਮੇ ਮੁਤਾਬਕ ਪਹਿਲਾ ਮਹਿਲਾ ਨੇ 15 ਮਿੰਟ ਤੱਕ ਇਕ ਹਵਾਬਾਜ਼ੀ ਕੰਪਨੀ ਦੇ ਏਜੰਟ ਨਾਲ ਗੱਲਬਾਤ ਕੀਤੀ ਅਤੇ ਫਿਰ ਉਹ ਕੁੱਤੇ ਨੂੰ ਲੈ ਕੇ ਟਾਇਲਟ ਗਈ। ਪੁਲਸ ਮੁਤਾਬਕ ਜਦੋਂ ਉਹ 20 ਮਿੰਟ ਬਾਅਦ ਟਾਇਲਟ ਤੋਂ ਬਾਹਰ ਆਈ ਤਾਂ ਕੁੱਤਾ ਉਸ ਦੇ ਨਾਲ ਨਹੀਂ ਸੀ। ਇਸ ਮਗਰੋਂ ਉਹ ਕੋਲੰਬੀਆ ਜਾਣ ਵਾਲੀ ਉਡਾਣ ਵਿਚ ਸਵਾਰ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਲੋੜੀਂਦੇ ਦਸਤਾਵੇਜ਼ ਨਾ ਹੋਣ ਕਾਰਨ ਮਹਿਲਾ ਨੂੰ ਕੁੱਤੇ ਨੂੰ ਜਹਾਜ਼ ਵਿਚ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।