ਸਾਬਕਾ PM ਇਮਰਾਨ ਖਾਨ ਨੂੰ ਲਿਜਾ ਰਹੇ ਕੰਟੇਨਰ ਹੇਠਾਂ ਕੁਚਲੀ ਗਈ ਮਹਿਲਾ ਪੱਤਰਕਾਰ, ਰੋਕਣਾ ਪਿਆ ਲਾਂਗ ਮਾਰਚ

Monday, Oct 31, 2022 - 12:39 PM (IST)

ਸਾਬਕਾ PM ਇਮਰਾਨ ਖਾਨ ਨੂੰ ਲਿਜਾ ਰਹੇ ਕੰਟੇਨਰ ਹੇਠਾਂ ਕੁਚਲੀ ਗਈ ਮਹਿਲਾ ਪੱਤਰਕਾਰ, ਰੋਕਣਾ ਪਿਆ ਲਾਂਗ ਮਾਰਚ

ਇਸਲਾਮਾਬਾਦ (ਬਿਊਰੋ) : ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਲਾਂਗ ਮਾਰਚ ’ਚ ਸ਼ਾਮਲ ਹੋਣ ਵਾਲੀ ਪਾਕਿਸਤਾਨੀ ਮਹਿਲਾ ਪੱਤਰਕਾਰ ਦੀ ਐਤਵਾਰ ਨੂੰ ਕੰਟੇਨਰ ਹੇਠ ਕੁਚਲੇ ਜਾਣ ਕਾਰਨ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਇਮਰਾਨ ਨੇ ਲਾਂਗ ਮਾਰਚ ਦਿਨ ਭਰ ਲਈ ਰੋਕ ਦਿੱਤਾ। ਮ੍ਰਿਤਕ ਦੀ ਪਛਾਣ ਚੈਨਲ 5 ਦੀ ਰਿਪੋਰਟਰ ਸਦਫ ਨਈਮ ਵਜੋਂ ਹੋਈ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ (ਪੀ. ਟੀ. ਆਈ.) ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਇਸ ਹਾਦਸੇ ਕਾਰਨ ਅੱਜ ਦਾ ਮਾਰਚ ਖ਼ਤਮ ਕਰ ਰਹੇ ਹਾਂ। ਅਸੀਂ ਇੱਥੇ ਰਹਿਣ ਦਾ ਫ਼ੈਸਲਾ ਕੀਤਾ ਹੈ। ਖਾਨ ਨੇ ਵੀ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਵਿਛੜੀ ਆਤਮਾ ਲਈ ਅਰਦਾਸ ਕਰਨਗੇ।

ਇਹ ਵੀ ਪੜ੍ਹੋ- ਯੂਕ੍ਰੇਨ ਦਾ ਵੱਡਾ ਦਾਅਵਾ, ਪੁਤਿਨ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਦੀ ਚੱਲ ਰਹੀ ਤਿਆਰੀ!

PunjabKesari

ਲਾਂਗ ਮਾਰਚ ਚੌਥੇ ਦਿਨ ਸੋਮਵਾਰ ਨੂੰ ਕਮੋਕੇ ਤੋਂ ਸ਼ੁਰੂ ਹੋਵੇਗਾ। ਪਹਿਲਾਂ ਇਸ ਦੇ ਤੀਜੇ ਦਿਨ ਦੇ ਅੰਤ ਤੱਕ ਗੁਜਰਾਂਵਾਲਾ ਪਹੁੰਚਣ ਦੀ ਯੋਜਨਾ ਸੀ। ਪੱਤਰਕਾਰ ਸਦਫ ਨਈਮ ਆਪਣੇ ਟੀ. ਵੀ ਚੈਨਲ ਲਈ ਇਮਰਾਨ ਖਾਨ ਦਾ ਇੰਟਰਵਿਊ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਮਰਾਨ ਖਾਨ ਨੂੰ ਲੈ ਕੇ ਜਾ ਰਹੇ ਕੰਟੇਨਰ ਨੇ ਸਦਫ ਨਈਮ ਨੂੰ ਟੱਕਰ ਮਾਰ ਦਿੱਤੀ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਪੱਤਰਕਾਰ ਦੀ ਮੌਤ ’ਤੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਸਦਫ ਨਈਮ ਦੀ ਮੌਤ ’ਤੇ ਦੁੱਖ ਪ੍ਰਗਟ ਕਰਦੇ ਹੋਏ ਪੁੱਛਿਆ ਕਿ ਇਮਰਾਨ ਖਾਨ ਨੂੰ ਲਿਜਾ ਰਹੇ ਕੰਟੇਨਰ ਨੇ ਮਹਿਲਾ ਰਿਪੋਰਟਰ ਨੂੰ ਕਿਵੇਂ ਕੁਚਲ ਦਿੱਤਾ ? ਉਨ੍ਹਾਂ ਕਿਹਾ ਕਿ ਮੈਂ ਉਸ ਨੂੰ ਨਿੱਜੀ ਤੌਰ ’ਤੇ ਜਾਣਦੀ ਹਾਂ। ਉਹ ਇਕ ਮਿਹਨਤੀ ਪੱਤਰਕਾਰ ਸੀ ਅਤੇ ਇਮਰਾਨ ਖਾਨ ਦਾ ਇੰਟਰਵਿਊ ਲੈਣ ਦੀ ਕੋਸ਼ਿਸ਼ ’ਚ ਉਸ ਦੀ ਹੱਤਿਆ ਕਰ ਦਿੱਤੀ ਗਈ ਜੋ ਹੈਰਾਨੀ ਕਰਨ ਵਾਲੀ ਗੱਲ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News