ਭੁੱਖ ਨਾਲ ਮਰੀ ਔਰਤ, 3 ਸਾਲ ਬਾਅਦ ਵੱਡਾ ਖੁਲਾਸਾ

Monday, Oct 07, 2024 - 11:36 AM (IST)

ਲੰਡਨ- ਖ਼ੁਦ ਨੂੰ ਵਿਕਸਿਤ ਦੇਸ਼ ਮੰਨਣ ਵਾਲੇ ਬ੍ਰਿਟੇਨ 'ਚ ਇਕ ਔਰਤ ਦੀ ਆਪਣੇ ਫਲੈਟ 'ਚ ਭੁੱਖ ਨਾਲ ਮੌਤ ਹੋ ਗਈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਰਨ ਤੋਂ ਬਾਅਦ ਤਿੰਨ ਸਾਲ ਤੱਕ ਕਿਸੇ ਨੇ ਔਰਤ ਬਾਰੇ ਪੁੱਛਗਿੱਛ ਨਹੀਂ ਕੀਤੀ। ਜਦੋਂ ਪੁਲਸ ਫਲੈਟ 'ਤੇ ਪਹੁੰਚੀ ਤਾਂ ਉਨ੍ਹਾਂ ਨੂੰ 38 ਸਾਲਾ ਔਰਤ ਦੀ ਪਿੰਜਰ ਵਰਗੀ ਲਾਸ਼ ਮਿਲੀ, ਜੋ ਮਿਸਰੀ ਮਮੀ ਵਰਗੀ ਸੀ। ਮੌਕੇ 'ਤੇ ਮਿਲੀ ਔਰਤ ਦੀ ਡਾਇਰੀ 'ਚ ਉਸ ਨੇ ਲਿਖਿਆ ਸੀ ਕਿ ਉਹ ਭੁੱਖ ਨਾਲ ਮਰ ਰਹੀ ਹੈ ਅਤੇ ਉਸ ਦਾ ਖਾਣਾ ਖ਼ਤਮ ਹੋ ਰਿਹਾ ਹੈ। ਹਾਲਾਂਕਿ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਹੁਣ ਮੌਤ ਲਈ ਬ੍ਰਿਟੇਨ ਦੀ ਸਿਹਤ ਅਤੇ ਸਮਾਜਿਕ ਸੇਵਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਮਾਨਸਿਕ ਤੌਰ 'ਤੇ ਬਿਮਾਰ ਸੀ ਔਰਤ

ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਮ੍ਰਿਤਕ ਔਰਤ ਦਾ ਨਾਂ ਲੌਰਾ ਵਿਨਹੈਮ ਸੀ। ਉਹ ਬੋਲ਼ੀ ਸੀ ਅਤੇ ਸਿਜ਼ੋਫਰੀਨੀਆ ਤੋਂ ਪੀੜਤ ਸੀ। ਔਰਤ ਨੂੰ ਉਸਦੇ ਭਰਾ ਨੇ ਮਈ 2021 ਵਿੱਚ ਵੋਕਿੰਗ ਵਿੱਚ ਉਸਦੇ ਫਲੈਟ ਵਿੱਚ ਪਾਇਆ ਸੀ। ਫਿਰ ਪੁਲਸ ਦੀ ਮੌਜੂਦਗੀ ਵਿੱਚ ਫਲੈਟ ਦਾ ਦਰਵਾਜ਼ਾ ਤੋੜਿਆ ਗਿਆ। ਔਰਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੇ ਰਿਸ਼ਤੇ ਤੋੜ ਲਏ ਸਨ ਅਤੇ ਉਸ ਨੂੰ ਉਸ ਨਾਲ ਕੋਈ ਸੰਪਰਕ ਨਾ ਕਰਨ ਲਈ ਕਿਹਾ ਗਿਆ ਸੀ। ਪਰਿਵਾਰ ਨੇ ਦਾਅਵਾ ਕੀਤਾ ਕਿ ਉਸ ਨੂੰ ਬ੍ਰਿਟੇਨ ਦੀਆਂ ਸਮਾਜਿਕ ਅਤੇ ਮਾਨਸਿਕ ਸਿਹਤ ਸੇਵਾਵਾਂ ਦੁਆਰਾ ਮਰਨ ਲਈ ਛੱਡ ਦਿੱਤਾ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ- ਸਮਾਵੇਸ਼ ਅਤੇ ਵਿਭਿੰਨਤਾ ਦਾ ਸੰਦੇਸ਼ ਦਿੰਦੀ ਦੀਵਾਲੀ 'ਤੇ ਆਧਾਰਿਤ ਬੱਚਿਆਂ ਦੀ ਨਵੀਂ ਕਿਤਾਬ ਲਾਂਚ

ਇਸ ਹਫ਼ਤੇ ਅਦਾਲਤ ਵਿੱਚ ਹੋਈ ਸੁਣਵਾਈ 

ਇੱਕ ਪੈਥੋਲੋਜਿਸਟ ਨੇ ਇਸ ਹਫ਼ਤੇ ਸਰੀ ਕੋਰੋਨਰ ਦੀ ਅਦਾਲਤ ਵਿੱਚ ਪੁੱਛਗਿੱਛ ਵਿੱਚ ਦੱਸਿਆ ਕਿ ਮੌਤ ਦਾ ਸਹੀ ਸਮਾਂ ਨਿਰਧਾਰਤ ਕਰਨਾ ਅਸੰਭਵ ਸੀ। ਹਾਲਾਂਕਿ ਅਦਾਲਤ ਨੇ ਸੁਣਿਆ ਕਿ ਵਿਨਹੈਮ ਦੇ ਫਲੈਟਹੈੱਡ ਵਿੱਚ ਇੱਕ ਕੈਲੰਡਰ 'ਤੇ 1 ਨਵੰਬਰ 2017 ਤੱਕ ਦੀਆਂ ਤਾਰੀਖਾਂ ਸਨ। ਵੀਰਵਾਰ ਨੂੰ ਕੋਰੋਨਰ ਕੈਰਨ ਹੈਂਡਰਸਨ ਦੁਆਰਾ ਪੜ੍ਹੀ ਗਈ ਡਾਇਰੀ ਦੇ ਅੰਸ਼ਾਂ ਅਨੁਸਾਰ ਉਸ ਕੋਲ ਭੋਜਨ ਅਤੇ ਪੈਸੇ ਦੀ ਕਮੀ ਸੀ। ਮਿਤੀ 28 ਸਤੰਬਰ 2017 ਦੀ ਔਰਤ ਦੀ ਡਾਇਰੀ ਵਿੱਚ ਲਿਖਿਆ ਹੈ: "ਮੇਰਾ ਮੋਬਾਈਲ 7 ਸਤੰਬਰ ਨੂੰ ਬੰਦ ਹੋ ਗਿਆ ਸੀ। ਮੈਂ ਇਸ ਦੇ ਬੰਦ ਹੋਣ ਤੋਂ ਪਹਿਲਾਂ ਟੈਸਕੋ ਦੀ ਵਰਤੋਂ ਕਰਦੀ ਸੀ। ਮੈਂ ਹਫ਼ਤਿਆਂ ਤੱਕ ਸੌਂਦੀ ਸੀ... ਮੈਂ ਮਹੀਨਿਆਂ ਤੋਂ ਕੁਝ ਖਾਣਾ ਨਹੀਂ ਖਾਧਾ ਕਿਉਂਕਿ ਮੈਨੂੰ ਨਹੀਂ ਪਤਾ ਕੀ ਹੋ ਰਿਹਾ ਹੈ।" ਅਕਤੂਬਰ 2017 ਵਿੱਚ ਲਿਖੇ ਇੱਕ ਹੋਰ ਅੰਸ਼ ਵਿਚ ਕਿਹਾ ਗਿਆ ਸੀ, "ਮੈਨੂੰ ਆਖਰੀ ਵਾਰ ਭੋਜਨ ਦੀ ਖਰੀਦਦਾਰੀ ਕਰਨ ਗਏ ਨੂੰ ਪੂਰਾ ਮਹੀਨਾ ਹੋ ਗਿਆ ਹੈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਇੰਨਾ ਲੰਮਾ ਸਮਾਂ ਜਿਉਂਦੀ ਰਹੀ।"

ਪੈਸੇ ਦੀ ਕਮੀ ਨਾਲ ਜੂਝ ਰਹੀ ਸੀ ਔਰਤ

ਹੋਰ ਅੰਸ਼ ਦਰਸਾਉਂਦੇ ਹਨ ਕਿ ਉਹ ਆਲੂ ਅਤੇ ਪਨੀਰ 'ਤੇ ਗੁਜ਼ਾਰਾ ਕਰ ਰਹੀ ਸੀ ਅਤੇ ਉਸ ਕੋਲ ਲਗਭਗ 5 ਪੌਂਡ ਬਚੇ ਸੀ। 15 ਸਤੰਬਰ 2017 ਦਾ ਇੱਕ ਅੰਸ਼ ਪੜ੍ਹਿਆ: "ਕਾਸ਼ ਮੈਂ ਚੌਲ ਖਰੀਦੇ ਹੁੰਦੇ । ਮੈਂ ਖਾਣੇ ਦਾ ਸੁਪਨੇ ਦੇਖ ਰਹੀ ਹਾਂ। ਉਂਝ ਵੀ ਮੈਂ ਭੁੱਖ ਨਾਲ ਮਰ ਰਹੀ ਹਾਂ।" ਜਾਂਚ ਤੋਂ ਪਹਿਲਾਂ ਇਹ ਖੁਲਾਸਾ ਹੋਇਆ ਸੀ ਕਿ ਵਿਨਹੈਮ ਦਾ ਪਰਿਵਾਰ ਉਸ ਨਾਲ ਸੰਪਰਕ ਨਹੀਂ ਰੱਖ ਸਕਦਾ ਸੀ ਕਿਉਂਕਿ ਮਾਨਸਿਕ ਸਿਹਤ ਨਾਲ ਜੂਝ ਰਹੀ ਹੋਣ ਕਾਰਨ ਔਰਤ ਨੂੰ ਲੱਗਦਾ ਸੀ ਕਿ ਉਹ ਉਸ ਨੂੰ ਨੁਕਸਾਨ ਪਹੁੰਚਾਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News