ਹੈਰਾਨੀਜਨਕ : ਬੀਬੀ 'ਤੇ ਸੈਂਕੜੇ ਚੂਹਿਆਂ ਨੇ ਕਰ ਦਿੱਤਾ ਹਮਲਾ, ਕੁਤਰ ਦਿੱਤੇ ਹੱਥ-ਪੈਰ
Monday, Jul 26, 2021 - 11:36 AM (IST)
ਲੰਡਨ (ਬਿਊਰੋ): ਬ੍ਰਿਟੇਨ ਦਾ ਇਕ ਹੈਰਾਨ ਕਰ ਦੇਣ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੰਡਨ ਦੀ ਰਹਿਣ ਵਾਲੀ ਇਕ ਬੀਬੀ ਨੇ ਖੁਦ 'ਤੇ 100 ਤੋਂ ਵੱਧ ਚੂਹਿਆਂ ਦੇ ਹਮਲੇ ਦਾ ਦਾਅਵਾ ਕੀਤਾ ਹੈ। ਬੀਬੀ ਦਾ ਕਹਿਣਾ ਹੈ ਕਿ ਪਾਰਕ ਵਿਚ ਟਹਿਲਦੇ ਸਮੇਂ ਚੂਹਿਆਂ ਨੇ ਉਸ 'ਤੇ ਹਮਲਾ ਕੀਤਾ ਅਤੇ ਉਸ ਦੇ ਹੱਥ-ਪੈਰ ਕੁਤਰ ਦਿੱਤੇ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਘਟਨਾ ਮਗਰੋਂ ਬੀਬੀ ਨੇ ਲੋਕਾਂ ਨੂੰ ਰਾਤ ਵੇਲੇ ਪਾਰਕ ਵਿਚ ਨਾ ਜਾਣ ਦੀ ਹਿਦਾਇਤ ਦਿੱਤੀ ਹੈ।
'ਦੀ ਸਨ' ਦੀ ਰਿਪੋਰਟ ਮੁਤਾਬਕ ਲੰਡਨ ਵਿਚ ਰਹਿਣ ਵਾਲੀ 43 ਸਾਲਾ ਸੁਸਾਨ ਟ੍ਰੇਫਟਬ 19 ਜੁਲਾਈ ਨੂੰ ਰਾਤ 9 ਵਜੇ ਦੇ ਕਰੀਬ ਨੌਰਥਫੀਲਡਸ ਈਲਿੰਗ ਸਥਿਤ ਬਲੀਡਿਨ ਪਾਰਕ ਵਿਚ ਟਹਿਲ ਰਹੀ ਸੀ। ਉਦੋਂ ਉਸ ਦੀ ਨਜ਼ਰ ਘਾਹ ਵਿਚ ਘੁੰਮਦੇ ਸੈਂਕੜੇ ਚੂਹਿਆਂ 'ਤੇ ਪਈ।ਇੰਨੇ ਸਾਰੇ ਚੂਹੇ ਇਕੱਠੇ ਦੇਖ ਕੇ ਸੁਸਾਨ ਘਬਰਾ ਗਈ। ਇਸ ਤੋਂ ਪਹਿਲਾਂ ਕਿ ਉਹ ਪਾਰਕ ਵਿਚੋਂ ਨਿਕਲ ਪਾਉਂਦੀ, ਚੂਹਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਰਿਪੋਰਟ ਮੁਤਾਬਕ ਸੁਸਾਨ ਨੇ ਕਿਹਾ ਕਿ ਮੈਂ ਇੰਨੇ ਸਾਰੇ ਚੂਹੇ ਦੇਖ ਕੇ ਘਬਰਾ ਗਈ। ਇਹਨਾਂ ਦੀ ਗਿਣਤੀ 100 ਤੋਂ ਵੱਧ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ - ਯੂਕੇ: ਸਿਹਤ ਸਕੱਤਰ ਸਾਜਿਦ ਜਾਵਿਦ ਹੋਏ ਸਿਹਤਯਾਬ, ਲੋਕਾਂ ਨੂੰ ਟੀਕਾ ਲਗਵਾਉਣ ਦੀ ਕੀਤੀ ਅਪੀਲ
ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਮੈਂ ਬੀਮਾਰ ਹੋਣ ਜਾ ਰਹੀ ਹਾਂ। ਚੂਹੇ ਮੇਰੇ ਪੈਰਾਂ 'ਤੇਂ ਰੇਂਗ ਰਹੇ ਸਨ। ਮੈਂ ਉਹਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਹਨੇਰੇ ਕਾਰਨ ਇਹ ਦੇਖ ਪਾਉਣਾ ਮੁਸ਼ਕਲ ਸੀ ਕਿ ਚੂਹੇ ਕਿੱਥੋਂ ਆ ਰਹੇ ਸਨ। ਚੂਹੇ ਮੇਰੇ ਹੱਥ-ਪੈਰ ਕੁਤਰ ਰਹੇ ਸਨ ਅਤੇ ਮੇਰੇ ਸਰੀਰ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ। ਸੁਸਾਨ ਨੇ ਕਿਹਾ ਕਿ ਹਾਦਸੇ ਵਾਲੇ ਦਿਨ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਸ ਤੋਂ ਮਦਦ ਮੰਗਾਂ। ਮੈਂ ਕਦੇ ਕਿਸੇ ਨੂੰ ਇਸ ਤਰ੍ਹਾਂ ਦੇ ਹਮਲੇ ਬਾਰੇ ਗੱਲ ਕਰਦਿਆਂ ਨਹੀਂ ਸੁਣਿਆ ਸੀ। ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਉਹ ਰਾਤ ਵੇਲੇ ਪਾਰਕ ਵਿਚ ਜਾਣ ਤੋਂ ਬਚਣ।
ਉੱਥੇ ਈਲਿੰਗ ਕੌਂਸਲ ਦੇ ਬੁਲਾਰੇ ਨੇ ਕਿਹਾ ਕਿ ਪਾਰਕਾਂ ਆਦਿ ਵਿਚ ਗੰਦਗੀ ਅਤੇ ਬਚੇ ਹੋਏ ਭੋਜਨ ਨੂੰ ਖਾਣ ਲਈ ਜਾਨਵਰ ਅਤੇ ਚੂਹੇ ਆ ਜਾਂਦੇ ਹਨ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਖਾਣੇ ਦਾ ਸਾਮਾਨ ਇੱਧਰ-ਉੱਧਰ ਨਾ ਸੁੱਟਣ ਕਿਉਂਕਿ ਬਚਿਆ ਹੋਇਆ ਭੋਜਨ ਵੀ ਚੂਹਿਆਂ ਨੂੰ ਆਕਰਸ਼ਿਤ ਕਰਦਾ ਹੈ।