ਘਰ ''ਚ ਖੇਡ ਰਹੇ 5 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲੇ ਦੋਸ਼ੀਆਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

05/13/2017 5:52:09 PM

ਸਿਡਨੀ— ਬੀਤੀ 1 ਮਈ ਨੂੰ ਦੱਖਣੀ-ਪੱਛਮੀ ਸਿਡਨੀ ਦੇ ਇਕ ਘਰ ''ਚ ਇਕ 5 ਸਾਲ ਦਾ ਲੜਕਾ ਗੋਲੀਬਾਰੀ ਦਾ ਸ਼ਿਕਾਰ ਹੋਇਆ ਸੀ। ਇਸ ਘਟਨਾ ਦੇ ਸੰਬੰਧ ''ਚ ਇਕ ਔਰਤ ਅਤੇ ਆਦਮੀ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ''ਤੇ ਦੋਸ਼ ਲਾਏ ਗਏ ਹਨ। 39 ਸਾਲਾਂ ਔਰਤ ਅਤੇ 40 ਸਾਲਾਂ ਵਿਅਕਤੀ ਨੂੰ ਕੱਲ ਭਾਵ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ''ਤੇ ਗੋਲੀਬਾਰੀ ਦੇ ਸੰਬੰਧ ''ਚ ਦੋਸ਼ ਲਾਏ ਗਏ ਹਨ। ਲੜਕੇ ਨੂੰ ਰਾਤ ਨੂੰ ਉਸ ਸਮੇਂ ਗੋਲੀ ਮਾਰੀ ਗਈ, ਜਦੋਂ ਉਹ ਘਰ ''ਚ ਆਾਪਣੀ ਭੈਣ ਨਾਲ ਬੈੱਡਰੂਮ ''ਚ ਖੇਡ ਰਿਹਾ ਸੀ। ਲੜਕੇ ਦੀ ਕਮਰ ''ਚ ਗੋਲੀ ਮਾਰੀ ਗਈ ਸੀ। 
ਘਟਨਾ ਤੋਂ ਬਾਅਦ ਲੜਕੇ ਦੇ ਮਾਤਾ-ਪਿਤਾ ਨੇ ਐਂਬੂਲੈਂਸ ਬੁਲਾਉਣ ਦੀ ਬਜਾਏ, 5 ਕਿਲੋਮੀਟਰ ਦੂਰ ਲੀਵਰਪੂਲ ਹਸਪਤਾਲ ਲੈ ਗਏ, ਜਿੱਥੇ ਹਸਪਤਾਲ ਦੇ ਸਟਾਫ ਨੇ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਮੌਕੇ ''ਤੇ ਪੁਲਸ ਹਸਪਤਾਲ ਪੁੱਜੀ ਅਤੇ ਪੁਲਸ ਸੁਪਰਡੈਂਟ ਨੇ ਕਿਹਾ ਸੀ ਕਿ ਇਹ ਤਾਂ ਰੱਬ ਦਾ ਸ਼ੁੱਕਰ ਰਿਹਾ ਕਿ ਲੜਕਾ ਜ਼ਿਆਦਾ ਜ਼ਖਮੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਜੋੜੇ ਨੇ ਆਪਣੇ ਬੇਟੇ ਨੂੰ ਹਸਪਤਾਲ ਦਾਖਲ ਕਰਵਾਇਆ, ਕਿਉਂਕਿ ਉਹ ਆਪਣੇ ਬੇਟੇ ਨੂੰ ਡਾਕਟਰੀ ਮਦਦ ਮੁਹੱਈਆ ਕਰਾਉਣ ''ਚ ਦੇਰੀ ਹੋਣ ਕਾਰਨ ਚਿੰਤਤ ਸਨ। ਉਨ੍ਹਾਂ ਕਿਹਾ ਕਿ 5 ਸਾਲ ਦੇ ਲੜਕੇ ਨੂੰ ਜ਼ਖਮੀ ਕਰਨ ਦੀ ਅਜਿਹੀ ਘਟਨਾ ਬਰਦਾਸ਼ਤ ਤੋਂ ਬਾਹਰ ਹੈ। ਓਧਰ ਔਰਤ ਅਤੇ ਆਦਮੀ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ, ਜੋ ਕਿ ਇਸ ਮਹੀਨੇ ਦੇ ਅਖੀਰ ''ਚ ਸਥਾਨਕ ਕੋਰਟ ''ਚ ਪੇਸ਼ ਹੋਣਗੇ।

Tanu

News Editor

Related News