''ਕਰਾਚੀ ''ਚ 4 ਟਿਕਟੌਕਰਸ ਦੀ ਗੋਲੀ ਮਾਰ ਕੇ ਹੱਤਿਆ''

Tuesday, Feb 02, 2021 - 08:27 PM (IST)

''ਕਰਾਚੀ ''ਚ 4 ਟਿਕਟੌਕਰਸ ਦੀ ਗੋਲੀ ਮਾਰ ਕੇ ਹੱਤਿਆ''

ਕਰਾਚੀ - ਕਰਾਚੀ 'ਚ ਗਾਰਡਨ ਏਰੀਆ 'ਚ ਇਕ ਬੀਬੀ ਸਮੇਤ 4 ਟਿਕਟੌਕਰਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਅਧਿਕਾਰੀ ਸਰਫਰਾਜ਼ ਨਵਾਜ਼ ਸ਼ੇਖ ਨੇ ਦੱਸਿਆ ਕਿ ਚਾਰੋਂ ਮ੍ਰਿਤਕ ਸੋਸ਼ਲ ਮੀਡੀਆ 'ਤੇ ਐਕਟੀਵ ਸਨ। ਉਹ ਟਿਕਟੌਕ ਦੀ ਤਰ੍ਹਾਂ ਚੀਨ ਦੀ ਕੰਪਨੀ ਦੇ ਵੀਡੀਓ ਸ਼ੇਅਰਿੰਗ ਪਲੇਟਫਾਰਮ ਨਾਲ ਜੁੜੇ ਸਨ। ਵਾਰਦਾਤ ਵੀ ਉਸ ਸਮੇਂ ਹੋਈ ਜਦ ਇਹ ਵੀਡੀਓ ਬਣਾ ਰਹੇ ਸਨ।

ਇਹ ਵੀ ਪੜ੍ਹੋ -ਅਮਰੀਕਾ : ਬੱਚੀ 'ਤੇ ਮਿਰਚ ਸਪ੍ਰੇ ਛਿੜਕਾਉਣ ਵਾਲੇ ਪੁਲਸ ਅਧਿਕਾਰੀ ਮੁਅੱਤਲ

ਟਿਕਟੌਕ ਲਈ ਵੀਡੀਓ ਬਣਾਉਂਦੇ ਸਮੇਂ ਲੜਕੀ ਸਮੇਤ ਚਾਰ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ
ਪੁਲਸ ਮੁਤਾਬਕ ਮਰਨ ਵਾਲਿਆਂ 'ਚ 2 ਦੀ ਪਛਾਣ ਮੁਸਕਾਨ ਅਤੇ ਅਮੀਰ ਵਜੋਂ ਹੋਈ ਹੈ। ਹੋਰ ਦੋ ਲੋਕ ਇਨ੍ਹਾਂ ਦੇ ਦੋਸਤ ਰੇਹਾਨ ਅਤੇ ਸੱਜਾਦ ਹਨ। ਮੁਸਕਾਨ ਨੇ ਆਮਿਰ ਨੂੰ ਸੋਮਵਾਰ ਨੂੰ ਮੁਲਾਕਾਤ ਕਰਨ ਲਈ ਫੋਨ ਕੀਤਾ ਸੀ। ਜਿਸ ਤੋਂ ਬਾਅਦ ਆਮਿਰ ਕਾਰ 'ਚ ਆਪਣੇ ਦੋਵਾਂ ਦੋਸਤਾਂ ਨੈ ਲੈ ਕੇ ਮੁਕਸਾਨ ਕੋਲ ਪਹੁੰਚਿਆ ਸੀ। ਇਹ ਚਾਰੋਂ ਸ਼ਹਿਰ 'ਚ ਘੁੰਮ ਰਹੇ ਸਨ ਅਤੇ ਟਿਕਟੌਕ ਲਈ ਵੀਡੀਓ ਵੀ ਬਣਾ ਰਹੇ ਸਨ ਅਤੇ ਉਸ ਵੇਲੇ ਅਣਜਾਣ ਹਮਲਾਵਾਰਾਂ ਨੇ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਇਹ ਵੀ ਪੜ੍ਹੋ -ਤੁਰਕੀ 'ਚ 1 ਮਾਰਚ ਤੋਂ ਖੋਲ੍ਹੇ ਜਾਣਗੇ ਸਕੂਲ, ਸਾਰੇ ਅਧਿਆਪਕਾਂ ਨੂੰ ਟੀਕੇ ਲਵਾਉਣ ਲਈ ਕਿਹਾ

ਲੜਕੀ ਕਾਰ 'ਚ ਅਤੇ ਤਿੰਨ ਨੌਜਵਾਨ ਕਾਰ ਦੇ ਬਾਹਰ ਮ੍ਰਿਤਕ ਮਿਲੇ
ਲੜਕੀ ਕਾਰ 'ਚ ਮ੍ਰਿਤਕ ਮਿਲੀ ਜਦਕਿ ਬਾਕੀ ਤਿੰਨ ਨੌਜਵਾਨ ਕਾਰ ਦੇ ਬਾਹਰ ਸਨ। ਮਰਨ ਵਾਲੇ ਤਿੰਨਾਂ ਨੌਜਵਾਨਾਂ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਹੈ ਜਿਸ 'ਚ ਉਹ ਸ਼ਹਿਰ ਦੇ ਇਤਹਾਦ ਟਾਊਨ ਏਰੀਆ 'ਚ ਹਵਾਈ ਫਾਈਰਿੰਗ ਕਰਦੇ ਹੋਏ ਵੀਡੀਓ ਬਣਾ ਰਹੇ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News