ਫਲਾਈਟ ''ਚ ਮਹਿਲਾ ਨੇ ਪੁਰਸ਼ ਯਾਤਰੀ ਦਾ ਕੀਤਾ ਯੌਨ ਸ਼ੋਸ਼ਣ, ਹੋਈ ਜੇਲ

02/04/2020 7:48:18 PM

ਲੰਡਨ- ਫਲਾਈਟ ਵਿਚ ਪੁਰਸ਼ ਯਾਤਰੀ ਨੂੰ ਸੈਕਸ ਲਈ ਆਫਰ ਕਰਨ ਲਈ ਇਕ ਮਹਿਲੀ ਨੂੰ ਬ੍ਰਿਟਿਸ਼ ਕੋਰਟ ਨੇ ਯੌਨ ਸ਼ੋਸਣ ਦਾ ਦੋਸ਼ੀ ਕਰਾਰ ਦਿੱਤਾ ਹੈ। 38 ਸਾਲ ਦੀ ਲੁਈਸ ਵ੍ਹਾਈਟ ਇੰਗਲੈਂਡ ਤੋਂ ਤੁਰਕੀ ਜਾ ਰਹੀ ਸੀ, ਜਿਸ ਦੌਰਾਨ ਉਹਨਾਂ ਨੇ ਸ਼ਰਾਬ ਦੇ ਨਸ਼ੇ ਵਿਚ ਇਤਰਾਜ਼ਯੋਗ ਹਰਕਤ ਕੀਤੀ ਸੀ।

ਬੁਆਏਫ੍ਰੈਂਡ ਨਾਲ ਬ੍ਰੇਕਅਪ ਹੋਣ ਤੋਂ ਬਾਅਦ ਲੁਈਸ 7 ਸਾਲ ਦੀ ਬੇਟੀ ਦੇ ਨਾਲ ਟੀ.ਯੂ.ਆਈ. ਫਲਾਈਟ ਰਾਹੀਂ ਛੁੱਟੀਆਂ ਮਨਾਉਣ ਜਾ ਰਹੀ ਸੀ। ਉਹਨਾਂ 'ਤੇ ਦੋਸ਼ ਲੱਗਿਆ ਹੈ ਕਿ ਉਸ ਨੇ 11 ਸਾਲ ਦੇ ਬੇਟੇ ਨਾਲ ਯਾਤਰਾ ਕਰ ਰਹੇ ਪੁਰਸ਼ ਯਾਤਰੀ ਦੇ ਸਾਹਮਣੇ ਕੱਪੜੇ ਲਾਹ ਦਿੱਤੇ ਸਨ। ਲੁਈਸ ਨੇ ਇਹ ਹਰਕਤ ਉਸ ਵੇਲੇ ਕੀਤੀ ਜਦੋਂ ਫਲਾਈਟ ਤੁਰਕੀ ਲੈਂਡ ਕਰਨ ਵਾਲੀ ਸੀ। ਘਟਨਾ ਦੇ ਵੇਲੇ ਪੁਰਸ਼ ਯਾਤਰੀ ਨੇ ਅਲਾਰਮ ਬਟਨ ਦਬਾ ਕੇ ਫਲਾਈਟ ਅਧਿਕਾਰੀਆਂ ਨੂੰ ਬੁਲਾ ਲਿਆ। ਇਸ ਤੋਂ ਬਾਅਦ ਲੁਈਸ ਨੂੰ ਫਲਾਈਟ ਵਿਚ ਹੀ ਰੋਕ ਲਿਆ ਗਿਆ ਤੇ ਵਾਪਸ ਇੰਗਲੈਂਡ ਲਿਆਂਦਾ ਗਿਆ। ਇੰਗਲੈਂਡ ਦੇ ਮਾਨਚੈਸਟਰ ਦੇ ਕ੍ਰਾਊਨ ਕੋਰਟ ਵਿਚ ਹੋਈ ਸੁਣਵਾਈ ਦੌਰਾਨ ਮਹਿਲਾ ਨੇ ਸੈਕਸੂਅਲ ਅਸਾਲਟ ਦੇ ਦੋਸ਼ ਨੂੰ ਸਵਿਕਾਰ ਕਰ ਲਿਆ। ਕੋਰਟ ਨੇ ਪਿਛਲੇ ਸਾਲ 27 ਮਈ ਨੂੰ ਹੋਈ ਘਟਨਾ ਨੂੰ ਲੈ ਕੇ ਲੁਈਸ ਨੂੰ 6 ਮਹੀਨੇ ਜੇਲ ਦੀ ਸਜ਼ਾ ਸੁਣਾਈ ਹੈ।

ਕੋਰਟ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਮਹਿਲਾ ਦੀ ਸਜ਼ਾ ਇਕ ਸਾਲ ਤੱਕ ਸਸਪੈਂਡ ਰਹੇਗੀ ਪਰ ਉਹਨਾਂ ਨੂੰ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਦੀ ਸ਼ਰਤ ਦਾ ਪਾਲਣ ਕਰਨਾ ਪਵੇਗਾ। ਉਹਨਾਂ ਦਾ ਨਾਂ 7 ਸਾਲਾਂ ਦੇ ਲਈ ਸੈਕਸ ਅਫੇਅਰ ਰਜਿਸਟਰ ਵਿਚ ਵੀ ਦਰਜ ਰਹੇਗਾ। ਕੋਰਟ ਵਿਚ ਸੁਣਵਾਈ ਦੌਰਾਨ ਪਤਾ ਲੱਗਿਆ ਕਿ ਮਹਿਲਾ ਟੇਕ-ਆਫ ਤੋਂ ਪਹਿਲਾਂ ਪੀੜਤ ਪੁਰਸ਼ ਯਾਤਰੀ ਨੂੰ ਏਅਰਪੋਰਟ 'ਤੇ ਮਿਲੀ ਸੀ ਤੇ ਦੋਵੇਂ ਇਕ ਕੈਫੇ ਗਏ ਸਨ। ਬਾਅਦ ਵਿਚ ਫਲਾਈਟ ਵਿਚ ਮਹਿਲਾ ਆਪਣੀ ਸੀਟ ਤੋਂ ਉਠ ਕੇ ਪੁਰਸ਼ ਯਾਤਰੀ ਦੇ ਕੋਲ ਬੈਠ ਗਈ ਸੀ। ਜੱਜ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਲੁਈਸ ਦੇ ਕਾਰਨ ਪੁਰਸ਼ ਯਾਤਰੀ ਦੀਆਂ ਛੁੱਟੀਆਂ ਖਰਾਬ ਹੋ ਗਈਆਂ ਤੇ ਉਸ ਦੇ ਬੇਟੇ 'ਤੇ ਵੀ ਇਸ ਦਾ ਬੁਰਾ ਅਸਰ ਪਿਆ। 


Baljit Singh

Content Editor

Related News