ਜੇਕਰ ਪਾਕਿ ਤੋਂ ਸਹੀ ਸਹਿਯੋਗ ਮਿਲਦਾ ਤਾਂ ਅਫਗਾਨਿਸਤਾਨ ''ਚ ਵੱਖ ਹੁੰਦੇ ਹਾਲਾਤ : ਅਮਰੀਕੀ ਡਿਪਲੋਮੈਟ

Friday, Feb 18, 2022 - 05:42 PM (IST)

ਜੇਕਰ ਪਾਕਿ ਤੋਂ ਸਹੀ ਸਹਿਯੋਗ ਮਿਲਦਾ ਤਾਂ ਅਫਗਾਨਿਸਤਾਨ ''ਚ ਵੱਖ ਹੁੰਦੇ ਹਾਲਾਤ : ਅਮਰੀਕੀ ਡਿਪਲੋਮੈਟ

ਇਸਲਾਮਾਬਾਦ/ਵਾਸ਼ਿੰਗਟਨ- ਅਫਗਾਨਿਸਤਾਨ ਮਾਮਲੇ 'ਤੇ ਅਮਰੀਕਾ ਦੇ ਚੋਟੀ ਦੇ ਡਿਪਲੋਮੈਟ ਥਾਮਸ ਵੈਸਟ ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਅਫਗਾਨਿਸਤਾਨ 'ਚ ਸੰਘਰਸ਼ ਨੂੰ ਖ਼ਤਮ ਕਰਨ ਲਈ ਹੋਏ ਸਮਝੌਤੇ ਨੂੰ ਲੈ ਕੇ ਜ਼ਿਆਦਾ ਸਹੀ ਤੇ ਸੁਚੱਜੇ ਤਰੀਕੇ ਨਾਲ ਅਮਰੀਕਾ ਨਾਲ ਸਹਿਯੋਗ ਕੀਤਾ ਹੁੰਦਾ ਤਾਂ 'ਅਸੀਂ ਅੱਜ ਇਕ ਵੱਖ ਜਗ੍ਹਾ 'ਤੇ ਹੁੰਦੇ।'

ਇਹ ਵੀ ਪੜ੍ਹੋ : ਪਾਕਿ : ਪੇਸ਼ਾਵਰ 'ਚ ਸਿੱਖ ਹਕੀਮ ਨੂੰ ਮਾਰੀ ਗੋਲੀ, ਸੰਯੁਕਤ ਰਾਸ਼ਟਰ ਨੂੰ ਕੀਤੀ ਦਖਲ ਦੇਣ ਦੀ ਅਪੀਲ

ਵੈਸਟ ਨੂੰ ਅਕਤੂਬਰ 2021 'ਚ ਅਫਗਾਨਿਸਤਾਨ ਦੇ ਲਈ ਅਮਰੀਕਾ ਦਾ ਖ਼ਾਸ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ ਸੀ ਅਤੇ ਅਮਰੀਕਾ ਤੇ ਨਾਟੋ ਫੋਰਸਾਂ ਦੀ ਵਾਪਸੀ ਤੇ ਤਾਲਿਬਾਨ ਦੇ ਕੰਟਰੋਲ ਦੇ ਬਾਅਦ ਅਫਗਾਨਿਸਤਾਨ 'ਚ ਅਮਰੀਕੀ ਟੀਚਿਆਂ 'ਤੇ ਕੰਮ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ।

ਅਮਰੀਕਾ ਤੇ ਤਾਲਿਬਾਨ ਦੇ ਨਾਲ ਉਨ੍ਹਾਂ ਵਾਰਤਾ ਦੇ ਵਿਸ਼ੇ 'ਤੇ ਮੰਗਲਵਾਰ ਨੂੰ ਵਾਸ਼ਿੰਗਟਨ 'ਚ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਵੈਸਟ ਨੇ ਕਿਹਾ, 'ਵਾਰਤਾ ਦੇ ਦੌਰਾਨ, ਜਨਵਰੀ ਤੋਂ ਅਗਸਤ ਤਕ, ਤੇ ਪਹਿਲੇ ਦੇ ਸਾਲਾਂ 'ਚ, ਅਸੀਂ ਕੁਝ ਕਦਮਾਂ ਦੇ ਸਬੰਧ 'ਚ ਪਾਕਿਸਤਾਨ ਦੀ ਅਗਵਾਈ ਦੇ ਨਾਲ ਬਹੁਤ ਨੇੜਲੇ ਸਬੰਧ 'ਚ ਸੀ। ਅਸੀਂ ਪਾਕਿਸਤਾਨ ਦੇ ਜ਼ਰੀਏ ਇਸ ਸੰਘਰਸ਼ ਦੇ ਹੱਲ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਦੀ ਬੇਨਤੀ ਕੀਤੀ ਸੀ।'

ਇਹ ਵੀ ਪੜ੍ਹੋ : ਕੈਨੇਡੀਅਨ ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ ਅਮਰੀਕੀ ਕਾਫ਼ਲਾ

ਉਨ੍ਹਾਂ ਕਿਹਾ, 'ਜੇਕਰ ਪਾਕਿਸਤਾਨ ਨੇ ਉਨ੍ਹਾਂ 'ਚੋਂ ਕੁਝ ਕਦਮ ਅਫਗਾਨਿਸਤਾਨ 'ਚ ਸੰਘਰਸ਼ ਨੂੰ ਖ਼ਤਮ ਕਰਨ ਲਈ ਹੋਏ ਸਮਝੌਤੇ ਨੂੰ ਲੈ ਕੇ ਜ਼ਿਆਦਾ ਸਹੀ ਤੇ ਤਰਕ ਸੰਗਤ ਤਰੀਕੇ ਨਾਲ ਚੁੱਕੇ ਹੁੰਦੇ ਤੇ ਅਮਰੀਕਾ ਦੇ ਨਾਲ ਸਹਿਯੋਗ ਕੀਤਾ ਹੁੰਦਾ, ਤਾਂ ਅੱਜ ਅਸੀਂ ਅਲਗ ਜਗ੍ਹਾ 'ਤੇ ਹੁੰਦੇ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News