ਵੱਡੀ ਖਬਰ; ਬੱਚਿਆਂ ਦੇ ਸੋਸ਼ਲ ਮੀਡੀਆ ਖਾਤੇ ਹੋਣਗੇ Ban, 10 ਦਸਬੰਰ ਤੋਂ ਲਾਗੂ ਹੋ ਰਿਹੈ ਨਿਯਮ

Tuesday, Sep 16, 2025 - 11:47 AM (IST)

ਵੱਡੀ ਖਬਰ; ਬੱਚਿਆਂ ਦੇ ਸੋਸ਼ਲ ਮੀਡੀਆ ਖਾਤੇ ਹੋਣਗੇ Ban, 10 ਦਸਬੰਰ ਤੋਂ ਲਾਗੂ ਹੋ ਰਿਹੈ ਨਿਯਮ

ਕੈਨਬਰਾ (ਏਜੰਸੀ)- ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਦਸੰਬਰ ਤੋਂ ਦੇਸ਼ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਲਾਗੂ ਹੋਵੇਗਾ। ਆਸਟ੍ਰੇਲੀਆ ਦੀ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਸੋਸ਼ਲ ਮੀਡੀਆ ਕੰਪਨੀਆਂ ਨੂੰ ਨਾਬਾਲਗਾਂ ਦੇ ਖਾਤੇ ਪਛਾਣ ਕੇ ਡੀਐਕਟੀਵੇਟ ਕਰਨੇ ਪੈਣਗੇ। ਇਹ ਕਾਨੂੰਨ 10 ਦਸੰਬਰ 2025 ਤੋਂ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪਰਮੀਸ਼ ਵਰਮਾ ਨਾਲ ਵਾਪਰਿਆ ਹਾਦਸਾ ! ਮੂੰਹ 'ਤੇ ਲੱਗੀਆਂ ਸੱਟਾਂ

ਸੰਘੀ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਸ਼ੁਰੂਆਤੀ ਪੜਾਅ ਵਿੱਚ ਪਲੇਟਫਾਰਮਾਂ ਨੂੰ ਮੌਜੂਦਾ ਨਾਬਾਲਗ ਖਾਤਿਆਂ ਦੀ ਪਛਾਣ ਤੇ ਡੀਐਕਟੀਵੇਟ ਕਰਨ ‘ਤੇ ਧਿਆਨ ਦੇਣਾ ਹੋਵੇਗਾ। ਨਾਲ ਹੀ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਖਾਤਾ ਹਟਾਉਣ ਤੋਂ ਬਾਅਦ ਬੱਚੇ ਤੁਰੰਤ ਨਵਾਂ ਖਾਤਾ ਨਾ ਬਣਾ ਸਕਣ।

ਇਹ ਵੀ ਪੜ੍ਹੋ: ਝਟਕਾ! ਮਹਿੰਗਾ ਹੋ ਗਿਆ ਡੀਜ਼ਲ, ਜਾਣੋ ਨਵੀਆਂ ਕੀਮਤਾਂ

ਹਾਲਾਂਕਿ ਕੰਪਨੀਆਂ ਨੂੰ ਹਰ ਯੂਜ਼ਰ ਦੀ ਉਮਰ ਦੀ ਜਾਂਚ ਕਰਨ ਦੀ ਲੋੜ ਨਹੀਂ ਹੋਵੇਗੀ ਅਤੇ ਨਾ ਹੀ ਸਰਕਾਰ ਕੋਈ ਖਾਸ ਟੈਕਨੋਲੋਜੀ ਲਾਗੂ ਕਰਨ ਲਈ ਕਹੇਗੀ, ਜਿਸ ਨਾਲ ਯੂਜ਼ਰਸ ਦੀ ਅਸਲ ਉਮਰ ਦਾ ਪਤਾ ਲੱਗ ਸਕੇ। ਪਰ ਕੰਪਨੀਆਂ ਨੂੰ ਇਹ ਸਪਸ਼ਟ ਕਰਨਾ ਪਵੇਗਾ ਕਿ ਉਹ ਇਸ ਬੈਨ ਨੂੰ ਕਿਵੇਂ ਲਾਗੂ ਕਰ ਰਹੀਆਂ ਹਨ ਅਤੇ ਅਕਾਊਂਟ ਬੰਦ ਹੋਣ 'ਤੇ ਅਪੀਲ ਕਰਨ ਦੀ ਪ੍ਰਕਿਰਿਆ ਵੀ ਮੁਹੱਈਆ ਕਰਨੀ ਪਵੇਗੀ।

ਇਹ ਵੀ ਪੜ੍ਹੋ: 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦਾ 'ਅਰਮਾਨ' ਬਣਿਆ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

ਜੇਕਰ ਸੋਸ਼ਲ ਮੀਡੀਆ ਪਲੇਟਫਾਰਮ "ਉਚਿਤ ਕਦਮ" ਚੁੱਕਣ ‘ਚ ਅਸਫਲ ਰਹੇ ਤਾਂ ਉਨ੍ਹਾਂ ‘ਤੇ 49.5 ਮਿਲੀਅਨ ਆਸਟ੍ਰੇਲੀਆਈ ਡਾਲਰ (ਲਗਭਗ 33 ਮਿਲੀਅਨ ਅਮਰੀਕੀ ਡਾਲਰ) ਤੱਕ ਜੁਰਮਾਨਾ ਲੱਗ ਸਕਦਾ ਹੈ। ਸਰਕਾਰ ਨੇ ਇਹ ਵੀ ਸਾਫ਼ ਕੀਤਾ ਹੈ ਕਿ ਨਵੇਂ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਹੋਣ ਵਿੱਚ ਸਮਾਂ ਲੱਗੇਗਾ, ਪਰ ਉਦੇਸ਼ ਬੱਚਿਆਂ ਦੀ ਆਨਲਾਈਨ ਸੁਰੱਖਿਆ ਯਕੀਨੀ ਬਣਾਉਣਾ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; UK 'ਚ ਸਿੱਖ ਔਰਤ ਨਾਲ ਦਰਿੰਦਗੀ ਕਰਨ ਵਾਲਾ ਸ਼ੱਕੀ ਗ੍ਰਿਫਤਾਰ

ਕਮਿਊਨੀਕੇਸ਼ਨ ਮੰਤਰੀ ਐਨਿਕਾ ਵੇਲਜ਼ ਅਤੇ eSafety ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਨੇ ਕਿਹਾ ਕਿ ਇਹ ਕਾਨੂੰਨ ਦੁਨੀਆ ਵਿੱਚ ਆਪਣੀ ਕਿਸਮ ਦਾ ਪਹਿਲਾ ਹੈ। ਸ਼ੁਰੂਆਤੀ ਦੌਰ ਵਿੱਚ ਪੂਰਨਤਾ ਦੀ ਉਮੀਦ ਨਹੀਂ ਹੈ, ਪਰ ਇਹ ਬਦਲਾਅ ਸੋਸ਼ਲ ਮੀਡੀਆ ਦੀ ਸੰਸਕ੍ਰਿਤੀ ਵਿੱਚ ਨਵੀਂ ਦਿਸ਼ਾ ਲਿਆਵੇਗਾ ਅਤੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਕ ਹੋਵੇਗਾ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਵਿਅਕਤੀ ਦੇ ਕਤਲ ਨਾਲ ਪਸੀਜਿਆ ਟਰੰਪ ਦਾ ਦਿਲ, ਕਿਹਾ- 'ਨਹੀਂ ਬਖਸ਼ਾਂਗੇ...'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News