ਗੂਗਲ ਤੋਂ ਅਚਾਨਕ ਗਾਇਬ ਹੋ ਗਈਆਂ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ

Monday, Jun 15, 2020 - 02:15 PM (IST)

ਗੂਗਲ ਤੋਂ ਅਚਾਨਕ ਗਾਇਬ ਹੋ ਗਈਆਂ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ

ਲੰਡਨ- ਗੂਗਲ ਵਿਚ ਕਿਸੇ ਵੀ ਤਸਵੀਰ, ਵਿਅਕਤੀ ਜਾਂ ਉਸ ਨਾਲ ਜੁੜੀ ਜਾਣਕਾਰੀ ਪਲਾਂ ਵਿਚ ਸਾਡੇ ਸਾਹਮਣੇ ਆ ਜਾਂਦੀ ਹੈ ਪਰ ਬੀਤੇ ਦਿਨ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਦੀਆਂ ਤਸਵੀਰਾਂ ਹੀ ਗਾਇਬ ਹੋ ਗਈਆਂ। ਐਤਵਾਰ ਨੂੰ ਜਦ ਯੂਜ਼ਰਜ਼ ਨੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੇ ਲੀਡਰਾਂ ਜਾਂ ਬ੍ਰਿਟਿਸ਼ ਪ੍ਰਧਾਨ ਮੰਤਰੀਆਂ ਬਾਰੇ ਗੂਗਲ 'ਤੇ ਸਰਚ ਕੀਤੀ ਤਾਂ ਉਨ੍ਹਾਂ ਨੂੰ ਚਰਚਿਲ ਦੀ ਤਸਵੀਰ ਹੀ ਨਹੀਂ ਮਿਲੀ। ਉਨ੍ਹਾਂ ਦੇ ਬਾਕੀ ਸਾਥੀਆਂ ਦੀਆਂ ਤਸਵੀਰਾਂ ਤਾਂ ਆ ਰਹੀਆਂ ਸਨ ਪਰ ਉਨ੍ਹਾਂ ਦੀਆਂ ਤਸਵੀਰਾਂ ਗਾਇਬ ਸਨ।

PunjabKesari

ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕਾਂ ਨੇ ਇਸ ਬਾਰੇ ਸਵਾਲ ਚੁੱਕੇ। ਯੂਜ਼ਰਜ਼ ਨੇ ਤਾਂ ਇਸ ਦੇ ਸਕਰੀਨਸ਼ਾਟ ਵੀ ਸਾਂਝੇ ਕੀਤੇ, ਜਿਨ੍ਹਾਂ ਵਿਚ ਅਡੋਲਫ ਹਿਟਲਰ ਅਤੇ ਸਟਾਲਿਨ ਵਰਗੇ ਲੀਡਰਾਂ ਦੀਆਂ ਤਸਵੀਰਾਂ ਤਾਂ ਦਿਖਾਈ ਦੇ ਰਹੀਆਂ ਹਨ ਪਰ ਚਰਚਿਲ ਦੀ ਇਕ ਵੀ ਤਸਵੀਰ ਦਿਖਾਈ ਨਹੀਂ ਦੇ ਰਹੀ। ਚਰਚਿਲ ਦਾ ਨਾਮ ਲਿਸਟ ਵਿਚ ਦਿਖਾਈ ਦੇ ਰਿਹਾ ਸੀ ਪਰ ਕੋਈ ਤਸਵੀਰ ਨਹੀਂ।
ਬਹੁਤ ਸਾਰੇ ਲੋਕਾਂ ਨੇ ਇਹ ਗਲਿਚ ਭਾਵ ਕਮੀ ਬਾਰੇ ਜਾਣੂ ਕਰਵਾਇਆ ਤੇ ਇਹ ਵੀ ਜਾਣਨਾ ਚਾਹਿਆ ਕਿ ਅਚਾਨਕ ਉਨ੍ਹਾਂ ਦੀਆਂ ਤਸਵੀਰਾਂ ਗਾਇਬ ਕਿਵੇਂ ਹੋ ਗਈਆਂ। ਗੂਗਲ ਵਲੋਂ ਦੱਸਿਆ ਗਿਆ ਕਿ ਅਜਿਹਾ ਜਾਣ-ਬੁੱਝ ਕੇ ਨਹੀਂ ਕੀਤਾ ਗਿਆ ਸਗੋਂ ਅਪਡੇਸ਼ਨ ਦੌਰਾਨ ਅਜਿਹਾ ਹੋਇਆ ਹੋਵੇਗਾ। ਗੂਗਲ ਦਾ ਕਹਿਣਾ ਹੈ ਕਿ ਇਹ ਆਪਣੇ ਆਪ ਅਪਡੇਟ ਹੋਣ ਵਾਲਾ ਡਾਟਾ ਹੈ ਤੇ ਕਿਸੇ ਨੇ ਵੀ ਚਰਚਿਲ ਦੀ ਕਿਸੇ ਵੀ ਤਸਵੀਰ ਨਾਲ ਕੋਈ ਛੇੜਖਾਨੀ ਨਹੀਂ ਕੀਤੀ। 


author

Lalita Mam

Content Editor

Related News