ਸਾਊਦੀ ਅਰਬ ''ਚ ਬੇਸ ਜੰਪ ਦੌਰਾਨ ਵਿੰਗਸੂਟ ਵਿਗਿਆਨੀ ਗ੍ਰਬਿਸਿਕ ਦੀ ਮੌਤ

08/23/2019 5:41:16 PM

ਰਿਆਦ (ਏਜੰਸੀ)- 38 ਸਾਲ ਦੇ ਡਾ. ਐਂਜਲੋ ਗ੍ਰਬਿਸਿਕ ਵਲੋਂ ਮੰਗਲਵਾਰ ਨੂੰ ਸਾਊਦੀ ਅਰਬ ਵਿਚ ਲਗਾਇਆ ਗਿਆ ਜੰਪ ਉਨ੍ਹਾਂ ਦਾ ਆਖਰੀ ਜੰਪ ਸਾਬਿਤ ਹੋਇਆ। ਆਯੋਜਿਤ ਪ੍ਰੋਗਰਾਮ ਤਹਿਤ ਉਹ ਆਪਣਾ ਸਭ ਤੋਂ ਪਸੰਦੀਦਾ ਕੰਮ ਯਾਨੀ ਛਲਾਂਗ ਲਗਾਉਣ ਜਾ ਰਹੇ ਸਨ, ਜਿਥੇ ਇਹ ਉਨ੍ਹਾਂ ਦੀ ਆਖਰੀ ਉਡਾਣ ਸਾਬਿਤ ਹੋਈ। ਇਸ ਵਿਚ ਉਨ੍ਹਾਂ ਦੀ ਮੌਤ ਹੋ ਗਈ। ਗ੍ਰਬਿਸਿਕ (ਐਸਟ੍ਰੋਨਾਟੀਕਲ ਇੰਜੀਨੀਅਰਿੰਗ) ਨੇ ਸਾਊਥੈਂਪਟਨ ਯੂਨੀਵਰਸਿਟੀ ਵਿਚ ਇਕ ਵਿੰਗਸੂਟ ਡਿਜ਼ਾਈਨ ਟੀਮ ਦੀ ਅਗਵਾਈ ਕੀਤੀ ਸੀ। ਉਨ੍ਹਾਂ ਨੂੰ ਜੁਲਾਈ ਵਿਚ ਬ੍ਰਿਟਿਸ਼ ਵਿੰਗਸੂਟ ਚੈਂਪੀਅਨ ਦਾ ਤਾਜ ਵੀ ਪਹਿਨਾਇਆ ਗਿਆ ਸੀ।

ਇਕ ਬਿਆਨ ਵਿਚ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਅਸਾਧਾਰਣ ਰੂਪ ਨਾਲ ਪ੍ਰਤਿਭਾਸ਼ਾਲੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਏਂਜਲੋ ਨੇ ਆਪਣਾ ਜੀਵਨ ਉਹ (ਵਿੰਗਸੂਟ ਬੇਸ ਜੰਪਿੰਗ) ਕਰਦੇ ਹੋਏ ਗੁਆਇਆ, ਜਿਸ ਨੂੰ ਉਹ ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ। ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਉਸ ਦੀਆਂ ਉਪਲਬਧੀਆਂ ਅਤੇ ਉਮੀਦਾਂ ਨੂੰ ਦੁਨੀਆ ਭਰ ਵਿਚ ਜਾਣਿਆ ਜਾਵੇਗਾ ਅਤੇ ਉਹ ਸਾਡੇ ਸਾਰਿਆਂ ਦੇ ਜੀਵਨ ਵਿਚ ਜੋ ਖੁਸ਼ੀ ਛੱਡ ਕੇ ਗਿਆ ਹੈ ਉਸ ਦਾ ਜਸ਼ਨ ਮਨਾਇਆ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਏਂਜਲੋ ਨੇ ਹਰ ਉਸ ਇਕ ਵਿਅਕਤੀ ਦੇ ਦਿਲ ਅਤੇ ਦਿਮਾਗ ਵਿਚ ਆਪਣੀ ਛਾਪ ਛੱਡ ਦਿੱਤੀ ਸੀ, ਜੋ ਉਨ੍ਹਾਂ ਨਾਲ ਮਿਲਿਆ ਅਤੇ ਜਿਸ ਨੇ ਉਨ੍ਹਾਂ ਨਾਲ ਕੰਮ ਕੀਤਾ।

PunjabKesari

ਸਾਉਥੈਂਪਟਨ ਯੂਨੀਵਰਸਿਟੀ ਨੇ ਕਿਹਾ ਕਿ ਅਸੀਂ ਏਂਜਲੋ ਦੀ ਮੌਤ ਤੋਂ ਬਹੁਤ ਦੁਖੀ ਅਤੇ ਹੈਰਾਨ ਹਾਂ ਅਤੇ ਸਾਡੀ ਹਮਦਰਦੀ ਇਸ ਸਮੇਂ ਉਨ੍ਹਾਂ ਦੇ ਪਰਿਵਾਰ ਨਾਲ ਹਨ। ਉਨ੍ਹਾਂ ਨੇ ਦੱਸਿਆ ਕਿ ਏਂਜਲੋ ਨੇ ਪੁਲਾੜ ਦੇ ਮੱਦੇਨਜ਼ਰ ਯੂਨੀਵਰਸਿਟੀ ਦੀ ਖੋਜ ਵਿਚ ਕਈ ਯੋਗਦਾਨ ਦਿੱਤੇ ਅਤੇ ਉਹ ਆਪਣੇ ਵਿਦਿਆਰਥੀਆਂ ਅਤੇ ਸਹਿਯੋਗੀਆਂ ਵਿਚ ਬਹੁਤ ਪ੍ਰਸਿੱਧ ਸਨ। 2015 ਵਿਚ ਡਾ. ਗ੍ਰਬਿਸਿਕ ਨੇ ਯੂਨੀਵਰਸਿਟੀ ਵਿਚ ਇਕਾਰੁਸ ਪ੍ਰਾਜੈਕਟ ਦੀ ਸਥਾਪਨਾ ਕੀਤੀ।

ਇਹ ਕੋਸ਼ਿਸ਼ ਵਿੰਗਸੂਟ ਡਿਜ਼ਾਈਨ ਕਰਨ ਦੀ ਸੀ, ਜਿਸ ਨੂੰ ਸੁਰੱਖਿਆ ਵਿਚ ਸੁਧਾਰ ਮੰਨਿਆ ਗਿਆ। ਪੰਛੀਆਂ ਵਾਂਗ ਉੱਡਦੇ ਹੋਏ ਸੇਫਟੀ ਨਾਲ ਸਬੰਧਿਤ ਕੋਈ ਦਿੱਕਤ ਨਾ ਹੋਵੇ, ਇਸ ਲਈ ਵਿੰਗਸੂਟ ਡਿਜ਼ਾਈਨ ਕੀਤਾ ਗਿਆ, ਇਸ ਵਿਚ ਸੁਧਾਰ ਕੀਤਾ ਗਿਆ। ਉਨ੍ਹਾਂ ਨੇ ਪਹਿਲਾਂ ਨਾਸਾ ਅਤੇ ਯੂਰਪੀ ਪੁਲਾੜ ਏਜੰਸੀ ਦੋਹਾਂ ਲਈ ਪੁਲਾੜ ਯਾਨ ਦੇ ਪ੍ਰੋਪਲਸ਼ਨ 'ਤੇ ਕੰਮ ਕੀਤਾ ਸੀ ਅਤੇ ਉਹ 2018 ਵਿਚ ਯੂਰਪੀ ਪੁਲਾੜ ਏਜੰਸੀ ਦੇ ਬੇਪੀਕੋਲੰਬੋ ਮਿਸ਼ਨ ਲਈ ਇਕ ਸਲਾਹਕਾਰ ਇੰਜੀਨੀਅਰ ਸਨ। ਇਕ ਬਿਆਨ ਵਿਚ ਵਿਦੇਸ਼ ਦਫਤਰ ਨੇ ਕਿਹਾ ਕਿ ਸਾਡੇ ਕੌਂਸਲਰ ਮੁਲਾਜ਼ਮ ਸਾਊਦੀ ਅਰਬ ਵਿਚ ਹੋਈ ਮੌਤ ਤੋਂ ਬਾਅਦ ਬ੍ਰਿਟਿਸ਼ ਵਿਅਕਤੀ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿਚ ਹਨ।


Sunny Mehra

Content Editor

Related News