ਭਾਰਤ ਤੇ ਚੀਨ ਸਣੇ ਬ੍ਰਿਕਸ ਦੇਸ਼ਾਂ ਨੂੰ ਟਰੰਪ ਦੀ ਚਿਤਾਵਨੀ, ਜੇਕਰ ਡਾਲਰ ਦੀ ਥਾਂ ਨਵੀਂ Currency ਲਿਆਂਦੀ ਤਾਂ...

Friday, Jan 31, 2025 - 11:29 AM (IST)

ਭਾਰਤ ਤੇ ਚੀਨ ਸਣੇ ਬ੍ਰਿਕਸ ਦੇਸ਼ਾਂ ਨੂੰ ਟਰੰਪ ਦੀ ਚਿਤਾਵਨੀ, ਜੇਕਰ ਡਾਲਰ ਦੀ ਥਾਂ ਨਵੀਂ Currency ਲਿਆਂਦੀ ਤਾਂ...

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਬ੍ਰਿਕਸ ਦੇਸ਼ ਡਾਲਰ ਦੇ ਮੁਕਾਬਲੇ ਨਵੀਂ ਮੁਦਰਾ ਬਣਾਉਂਦੇ ਹਨ, ਤਾਂ ਉਹ ਅਮਰੀਕਾ ਵਿੱਚ ਉਨ੍ਹਾਂ ਦੇ ਸਾਮਾਨ 'ਤੇ 100 ਫੀਸਦੀ ਆਯਾਤ ਡਿਊਟੀ ਲਗਾਉਣਗੇ। ਬ੍ਰਿਕਸ 10 ਦੇਸ਼ਾਂ- ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਈਰਾਨ ਅਤੇ ਸੰਯੁਕਤ ਅਰਬ ਅਮੀਰਾਤ- ਦਾ ਇੱਕ ਅੰਤਰ-ਸਰਕਾਰੀ ਸੰਗਠਨ ਹੈ। 2009 ਵਿੱਚ ਬਣਿਆ ਬ੍ਰਿਕਸ, ਇੱਕੋ ਇੱਕ ਵੱਡਾ ਅੰਤਰਰਾਸ਼ਟਰੀ ਸਮੂਹ ਹੈ ਜਿਸਦਾ ਅਮਰੀਕਾ ਹਿੱਸਾ ਨਹੀਂ ਹੈ। ਹਾਲ ਹੀ ਦੇ ਸਾਲਾਂ ਵਿੱਚ, ਇਸਦੇ ਕੁਝ ਮੈਂਬਰ ਦੇਸ਼, ਖਾਸ ਕਰਕੇ ਰੂਸ ਅਤੇ ਚੀਨ, ਅਮਰੀਕੀ ਡਾਲਰ ਦਾ ਵਿਕਲਪ ਜਾਂ ਬ੍ਰਿਕਸ ਮੁਦਰਾ ਬਣਾਉਣ ਦੀ ਮੰਗ ਕਰ ਹੇਨ ਹਨ। 

ਇਹ ਵੀ ਪੜ੍ਹੋ: ਜਨਮ ਤੋਂ ਹੀ ਨਾਗਰਿਕਤਾ ਦਾ ਅਧਿਕਾਰ ਗੁਲਾਮਾਂ ਦੇ ਬੱਚਿਆਂ ਲਈ ਸੀ, US 'ਚ 'ਭੀੜ' ਲਗਾਉਣ ਲਈ ਨਹੀਂ: ਟਰੰਪ

ਟਰੰਪ ਨੇ ਟਰੂਥ ਸੋਸ਼ਲ 'ਤੇ ਕਿਹਾ, "ਬ੍ਰਿਕਸ ਦੇਸ਼ ਡਾਲਰ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਨ ਅਤੇ ਅਸੀਂ ਖੜ੍ਹੇ ਹੋ ਕੇ ਬੱਸ ਵੇਖਦੇ ਰਹੀਏ, ਅਜਿਹੇ ਵਿਚਾਰਾਂ ਦੇ ਦਿਨ ਖਤਮ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਬ੍ਰਿਕਸ ਦੇਸ਼ਾਂ ਤੋਂ ਇਹ ਵਚਨਬੱਧਤਾ ਚਾਹੁੰਦੇ ਹਨ ਕਿ ਉਹ ਨਾ ਤਾਂ ਕੋਈ ਨਵੀਂ ਬ੍ਰਿਕਸ ਮੁਦਰਾ ਬਣਾਉਣਗੇ ਅਤੇ ਨਾ ਹੀ ਅਮਰੀਕੀ ਡਾਲਰ ਦੀਂ ਥਾਂ ਕਿਸੇ ਹੋਰ ਮੁਦਰਾ ਦਾ ਸਮਰਥਨ ਕਰਨਗੇ। ਨਹੀਂ ਤਾਂ, ਉਹਨਾਂ ਨੂੰ 100 ਪ੍ਰਤੀਸ਼ਤ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ।'

ਇਹ ਵੀ ਪੜ੍ਹੋ: ਖੁਸ਼ਖਬਰੀ: ਭਾਰਤੀਆਂ ਨੂੰ ਰੂਸ 'ਚ ਮਿਲੇਗੀ ਵੀਜ਼ਾ-ਫ੍ਰੀ ਐਂਟਰੀ!

ਉਨ੍ਹਾਂ ਕਿਹਾ ਹੈ ਕਿ ਅੰਤਰਰਾਸ਼ਟਰੀ ਵਪਾਰ ਵਿੱਚ ਅਮਰੀਕੀ ਡਾਲਰ ਨੂੰ ਕਿਸੇ ਹੋਰ ਮੁਦਰਾ ਨਾਲ ਨਹੀਂ ਬਦਲਿਆ ਜਾ ਸਕਦਾ। ਟਰੰਪ ਨੇ ਕਿਹਾ, “ਜੇ ਉਹ ਚਾਹੁਣ ਤਾਂ ਉਹ ਕੋਈ ਹੋਰ ਦੇਸ਼ ਲੱਭ ਸਕਦੇ ਹਨ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਬ੍ਰਿਕਸ ਅੰਤਰਰਾਸ਼ਟਰੀ ਵਪਾਰ ਵਿਚ ਜਾਂ ਹੋਰ ਕਿਤੇ ਵੀ ਅਮਰੀਕੀ ਡਾਲਰ ਨੂੰ ਹਟਾ ਸਕਦਾ ਹੈ। ਜੇਕਰ ਕੋਈ ਦੇਸ਼ ਅਜਿਹਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸਨੂੰ ਭਾਰੀ ਆਯਾਤ ਡਿਊਟੀਆਂ ਦਾ ਸਵਾਗਤ ਕਰਨ ਲਈ ਤਿਆਰ ਰਹਿਣਾ ਪਵੇਗਾ ਅਤੇ ਅਮਰੀਕਾ ਨੂੰ ਅਲਵਿਦਾ ਕਹਿਣਾ ਪਵੇਗਾ।'

ਇਹ ਵੀ ਪੜ੍ਹੋ: US ’ਚ ਜਹਾਜ਼-ਹੈਲੀਕਾਪਟਰ ਹਾਦਸਾ, 67 ਲੋਕਾਂ ਦੀ ਮੌਤ, ਨਦੀ 'ਚ 3 ਟੁਕੜਿਆਂ 'ਚ ਪਿਆ ਮਿਲਿਆ Plane

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News