ਨੇਪਾਲ ''ਚ ਹੜ੍ਹਾਂ ਦਾ ਕਹਿਰ: 4 ਹਫ਼ਤਿਆਂ ਬਾਅਦ ਵੀ ਲਾਪਤਾ 6,000 ਲੋਕਾਂ ਦੀ ਭਾਲ ਜਾਰੀ

Sunday, Sep 20, 2026 - 05:45 PM (IST)

ਨੇਪਾਲ ''ਚ ਹੜ੍ਹਾਂ ਦਾ ਕਹਿਰ: 4 ਹਫ਼ਤਿਆਂ ਬਾਅਦ ਵੀ ਲਾਪਤਾ 6,000 ਲੋਕਾਂ ਦੀ ਭਾਲ ਜਾਰੀ

ਕਾਠਮੰਡੂ (ਭਾਸ਼ਾ): ਨੇਪਾਲ ਵਿੱਚ 26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ਨੇੜਿਓਂ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਲਗਭਗ ਚਾਰ ਹਫ਼ਤਿਆਂ ਬਾਅਦ ਵੀ ਐਤਵਾਰ ਨੂੰ 6,000 ਦੇ ਲਗਭਗ ਲਾਪਤਾ ਲੋਕਾਂ ਦੀ ਭਾਲ ਲਈ ਖੋਜ ਅਭਿਆਨ ਜਾਰੀ ਰਿਹਾ। ਇਸ ਕੁਦਰਤੀ ਆਫ਼ਤ ਵਿੱਚ ਹੁਣ ਤੱਕ 1,400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਿਮਾਲਿਆਈ ਸਰਹੱਦੀ ਖੇਤਰ ਤੋਂ ਦੱਖਣ ਵੱਲ ਵਹਿਣ ਵਾਲੀ ਭੋਟੇਕੋਸ਼ੀ ਨਦੀ ਵਿੱਚ ਆਏ ਹੜ੍ਹ ਦੇ ਪਾਣੀ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਕਸਬਿਆਂ ਅਤੇ ਪਿੰਡਾਂ ਵਿੱਚ ਘਰ, ਵਾਹਨ, ਸੜਕਾਂ ਅਤੇ ਪੁਲ ਬਹਾ ਦਿੱਤੇ ਹਨ ਅਤੇ ਹਾਈਡ੍ਰੋਪਾਵਰ ਪ੍ਰੋਜੈਕਟਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।

ਚੀਨੀ ਮੀਡੀਆ ਮੁਤਾਬਕ ਚੀਨ ਵਾਲੇ ਪਾਸੇ ਵੀ ਹੜ੍ਹਾਂ ਕਾਰਨ 43 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 500 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਨੇਪਾਲੀ ਫ਼ੌਜ ਅਨੁਸਾਰ ਰਸੂਵਾ ਜ਼ਿਲ੍ਹੇ ਦੇ 'ਅੱਪਰ ਤ੍ਰਿਸ਼ੂਲੀ-1' ਹਾਈਡ੍ਰੋਪਾਵਰ ਪ੍ਰੋਜੈਕਟ ਦੀ ਇੱਕ ਸੁਰੰਗ ਵਿੱਚੋਂ ਮਿੱਟੀ ਅਤੇ ਜਾਲ਼ੀ ਵਿੱਚ ਫਸੀਆਂ 17 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਕਟਰਾਂ ਅਤੇ ਵਿਸ਼ੇਸ਼ ਉਪਕਰਣਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਫ਼ੌਜ ਦੇ ਫੀਲਡ ਕਮਾਂਡਰ ਅਨੁਸਾਰ ਸੁਰੰਗਾਂ ਵਿੱਚੋਂ ਮਲਬਾ ਹਟਾਉਣ ਵਿੱਚ ਤਿੰਨ ਤੋਂ ਚਾਰ ਮਹੀਨੇ ਦਾ ਸਮਾਂ ਲੱਗ ਸਕਦਾ ਹੈ।

ਹੜ੍ਹਾਂ ਕਾਰਨ ਨੁਵਾਕੋਟ ਅਤੇ ਧਾਡਿੰਗ ਨੂੰ ਜੋੜਨ ਵਾਲੇ ਪੁਲ ਤਬਾਹ ਹੋਣ ਕਾਰਨ ਸਕੂਲਾਂ, ਹਸਪਤਾਲਾਂ ਅਤੇ ਮੰਡੀਆਂ ਤੱਕ ਲੋਕਾਂ ਦੀ ਪਹੁੰਚ ਪ੍ਰਭਾਵਿਤ ਹੋਈ ਹੈ। ਸਰਕਾਰ ਨੇ ਤ੍ਰਿਸ਼ੂਲੀ ਕੌਰੀਡੋਰ ਦੇ 12 ਝੂਲਣ ਵਾਲੇ ਪੁਲਾਂ ਦੀ ਮੁਰੰਮਤ ਸ਼ੁਰੂ ਕੀਤੀ ਹੈ ਜਿਨ੍ਹਾਂ ਨੂੰ 6 ਅਕਤੂਬਰ ਤੱਕ ਖੋਲ੍ਹਣ ਦਾ ਟੀਚਾ ਹੈ, ਜਦਕਿ 33 ਹੋਰ ਨੁਕਸਾਨੇ ਗਏ ਪੁਲਾਂ ਦੇ ਮੁੜ ਨਿਰਮਾਣ ਲਈ ਟੈਂਡਰ ਮੰਗੇ ਗਏ ਹਨ। ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀ ਸ਼ਨਾਖਤ ਕਰਨਾ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ; ਹੁਣ ਤੱਕ ਬਰਾਮਦ ਲਾਸ਼ਾਂ ਵਿੱਚੋਂ ਸਿਰਫ਼ 110 ਦੇ ਲਗਭਗ ਹੀ ਪਰਿਵਾਰਾਂ ਨੂੰ ਸੌਂਪੀਆਂ ਜਾ ਸਕੀਆਂ ਹਨ, ਕਿਉਂਕਿ ਪਾਣੀ ਵਿੱਚ ਵਹਿ ਜਾਣ ਕਾਰਨ ਲਾਸ਼ਾਂ ਬਹੁਤ ਖ਼ਰਾਬ ਹੋ ਚੁੱਕੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News