ਆਬੂਧਾਬੀ ਹਮਲੇ ’ਚ ਮਾਰੇ ਗਏ ਹਰਦੀਪ ਦੀ ਪਤਨੀ ਨੂੰ ਲੱਗਾ ਸਦਮਾ, ਮੁੜ-ਮੁੜ ਉਚਾਰ ਰਹੀ ਹੈ ਇਹ 'ਸ਼ਬਦ'

01/27/2022 5:20:22 PM

ਆਬੂਧਾਬੀ (ਵਾਰਤਾ): ਅਬੂਧਾਬੀ ਵਿਚ ਪਿਛਲੇ ਹਫ਼ਤੇ ਹੋਏ ਹੂਤੀ ਅੱਤਵਾਦੀ ਹਮਲੇ ਵਿਚ ਮਾਰੇ ਗਏ ਤਿੰਨ ਲੋਕਾਂ ਵਿਚੋਂ ਇਕ ਹਰਦੀਪ ਸਿੰਘ (29) ਦੀ ਪਤਨੀ ਕਨੂਪ੍ਰਿਆ ਕੌਰ ਨੂੰ ਅਜੇ ਵੀ ਆਪਣੇ ਪਤੀ ਦੀ ਮੌਤ ’ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਦੋਵਾਂ ਦਾ ਵਿਆਹ 10 ਮਹੀਨੇ ਪਹਿਲਾਂ ਹੋਇਆ ਸੀ। ਜ਼ਿਕਰਯੋਗ ਹੈ ਕਿ 17 ਜਨਵਰੀ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਇਕ ਐਡਨੋਕ ਤੇਲ ਕੇਂਦਰ ’ਤੇ ਹੂਤੀ ਡਰੋਨ ਹਮਲੇ ਵਿਚ ਮਾਰੇ ਗਏ 2 ਭਾਰਤੀਆਂ ਵਿਚੋਂ ਇਕ ਹਰਦੀਪ ਵੀ ਸੀ ਅਤੇ ਤੀਜਾ ਵਿਅਕਤੀ ਪਾਕਿਸਤਾਨੀ ਨਾਗਰਿਕ ਸੀ। ਹਰਦੀਪ ਦੀ ਮੌਤ ਦੇ 10ਵੇਂ ਦਿਨ ਭਾਰਤ ਦੇ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ, ਬਲਾਕ ਰਈਆ ਦੇ ਪਿੰਡ ਮਹਿਸਮਪੁਰ ਵਿਚ ਉਨ੍ਹਾਂ ’ਤੇ ਘਰ ਸੈਂਕੜੇ ਲੋਕ ਇਕੱਠੇ ਹੋਏ।

ਇਹ ਵੀ ਪੜ੍ਹੋ: ਹਥਿਆਰਾਂ ਦਾ 'ਘਰ' ਬਣਿਆ ਪਾਕਿਸਤਾਨ, ਪੀਜ਼ਾ ਵਾਂਗ ਹੋਮ ਡਿਲਿਵਰ ਕੀਤੀ ਜਾ ਰਹੀ ਹੈ AK-47

PunjabKesari

ਹਰਦੀਪ ਅਬੂਧਾਬੀ ਨੈਸ਼ਨਲ ਆਇਲ ਕਾਰਪੋਰੇਸ਼ਨ (ਐਡਨੌਕ) ਵਿਚ ਇਕ ਟੈਂਕਰ ਡਰਾਈਵਰ ਸੀ ਅਤੇ ਆਪਣੇ ਘਰ ਵਿਚ ਕਮਾਉਣ ਵਾਲਾ ਇਕਲੌਤਾ ਮੈਂਬਰ ਸੀ। ਹਰਦੀਪ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨੂੰ ਕਾਫ਼ੀ ਡੂੰਘਾ ਸਦਮਾ ਲੱਗਾ ਹੈ। ਉਹ ਹਮੇਸ਼ਾ ਕਹਿੰਦੀ ਰਹਿੰਦੀ ਹੈ, ‘ਦੀਪ ਵਾਪਸ ਆ ਜਾਵੇਗਾ। ਉਹ ਸਾਨੂੰ ਛੱਡ ਕੇ ਨਹੀਂ ਜਾਵੇਗਾ।’ ਆਬੂਧਾਬੀ ਵਿਚ ਰਹਿਣ ਵਾਲੇ ਹਰਦੀਪ ਦੇ ਚਚੇਰੇ ਭਰਾ ਗਗਨਦੀਪ ਸਿੰਘ ਨੇ ਦਿ ਨੈਸ਼ਨਲ ਨੂੰ ਦੱਸਿਆ, ‘ਪੰਜਾਬ ਭਰ ਤੋਂ ਲੋਕ ਉਨ੍ਹਾਂ ਦੇ ਘਰ ਪਰਿਵਾਰ ਨੂੰ ਤਾਕਤ ਦੇਣ ਅਤੇ ਸ਼ਾਂਤੀ ਲਈ ਪ੍ਰਾਰਥਨਾ ਕਰਨ ਆਏ ਹਨ।’ ਹਰਦੀਪ ਦੀ ਮੌਤ ਤੋਂ ਬਾਅਦ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਕਈ ਲੋਕ ਪਿਆਰ ਕਰਦੇ ਸਨ। ਸਾਰੇ ਲੋਕ ਹਰਦੀਪ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਪਤਨੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ।

ਇਹ ਵੀ ਪੜ੍ਹੋ: ਭਾਰਤ-ਅਮਰੀਕਾ ਸਬੰਧਾਂ ਦਾ ਮਹੱਤਵਪੂਰਨ ਥੰਮ ਹੈ ਪ੍ਰਵਾਸੀ ਭਾਈਚਾਰਾ: ਤਰਨਜੀਤ ਸੰਧੂ


cherry

Content Editor

Related News