ਸਰਦੀਆਂ ''ਚ ਦਿਲ ਨੂੰ ਰੱਖਣਾ ਜ਼ਰਾ ਸੰਭਾਲ ਕੇ!

10/20/2019 8:27:56 PM

ਲੰਡਨ— ਬਦਲਦੀ ਜੀਵਨ-ਸ਼ੈਲੀ ਕਾਰਨ ਕਾਰਡੀਓ ਵੈਸਕੁਲਰ ਡਿਜ਼ (ਦਿਲ ਦੇ ਰੋਗਾਂ) 'ਚ ਵਾਧਾ ਹੋ ਰਿਹਾ ਹੈ। ਹਸਪਤਾਲਾਂ 'ਚ ਰੋਜ਼ਾਨਾ ਹਾਰਟ ਅਟੈਕ ਦੇ 10 ਤੋਂ 12 ਮਾਮਲੇ ਆ ਰਹੇ ਹਨ। ਮਾਹਿਰਾਂ ਅਨੁਸਾਰ ਸਰਦੀਆਂ ਦਾ ਸੀਜ਼ਨ ਆਉਣ ਨਾਲ ਇਨ੍ਹਾਂ ਮਾਮਲਿਆਂ 'ਚ ਹੋਰ ਵਾਧਾ ਹੋ ਜਾਵੇਗਾ। ਠੰਡ ਨਾਲ ਸਰੀਰਕ ਸਰਗਰਮੀਆਂ ਘੱਟ ਹੋਣ ਨਾਲ ਖੂਨ 'ਚ ਕੰਪੋਨੈਂਟ ਆਪਸ 'ਚ ਜੁੜ ਕੇ ਸਿੱਧੇ ਦਿਲ 'ਤੇ ਹਮਲਾ ਕਰਦੇ ਹਨ, ਜਿਸ ਨਾਲ ਖੂਨ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਤੇ ਹਾਰਟ ਅਟੈਕ ਹੁੰਦਾ ਹੈ। ਮੋਟਾਪਾ, ਤਣਾਅ, ਸ਼ੂਗਰ ਤੇ ਬਲੱਡ ਪ੍ਰੈਸ਼ਰ ਹਾਰਟ ਅਟੈਕ ਲਈ ਸਭ ਤੋਂ ਵੱਧ ਜ਼ਿੰਮੇਵਾਰ ਹਨ।

ਔਰਤਾਂ ਨੂੰ ਘੱਟ ਹੁੰਦੈ ਹਾਰਟ ਅਟੈਕ
ਆਮ ਤੌਰ 'ਤੇ 40 ਦੀ ਉਮਰ 'ਚ ਹੋਣ ਵਾਲਾ ਹਾਰਟ ਅਟੈਕ ਹੁਣ 20-25 ਸਾਲ ਦੇ ਨੌਜਵਾਨਾਂ ਨੂੰ ਵੀ ਹੋ ਰਿਹਾ ਹੈ, ਜਿਨ੍ਹਾਂ 'ਚ ਜ਼ਿਆਦਾਤਰ ਮਰਦ ਹੁੰਦੇ ਹਨ। ਨੌਜਵਾਨਾਂ 'ਚ ਹਾਰਟ ਅਟੈਕ ਦਾ ਕਾਰਨ ਸਿਗਰਟਨੋਸ਼ੀ ਤੇ ਹਾਈਪਰਟੈਨਸ਼ਨ ਹੁੰਦਾ ਹੈ। ਔਰਤਾਂ ਨੂੰ ਹਾਰਟ ਅਟੈਕ ਦਾ ਖਤਰਾ ਘੱਟ ਹੁੰਦਾ ਹੈ ਤੇ ਇਸ ਦਾ ਕਾਰਨ ਉਨ੍ਹਾਂ ਨੂੰ ਨਿਯਮਤ ਤੌਰ 'ਤੇ ਮਾਹਵਾਰੀ ਦਾ ਆਉਣਾ ਹੈ। ਹਾਲਾਂਕਿ ਮਾਹਵਾਰੀ ਰੁਕਣ 'ਤੇ ਔਰਤ 'ਚ ਵੀ ਮੋਟਾਪਾ ਵਧਣ ਲੱਗਦਾ ਹੈ, ਜੋ ਹਾਰਟ ਅਟੈਕ ਦਾ ਕਾਰਨ ਬਣਦਾ ਹੈ।

ਹਾਰਟ ਅਟੈਕ ਦੇ ਲੱਛਣ
1. ਅਚਾਨਕ ਘਬਰਾਹਟ ਹੋਣਾ।
2. ਸਿਰ 'ਚ ਤੇਜ਼ ਦਰਦ, ਨਬਜ਼ ਕਮਜ਼ੋਰ ਹੋਣਾ।
3. ਅਚਾਨਕ ਸਾਹ ਫੁੱਲਣ ਲੱਗਣਾ।
4. ਤਣਾਅ ਨਾਲ ਖੂਨ ਦੀ ਸਪਲਾਈ 'ਚ ਪ੍ਰੈਸ਼ਰ ਵਧਣਾ।

ਸਰਦੀਆਂ 'ਚ ਇੰਝ ਕਰੋ ਬਚਾਅ
1. ਲੋੜ ਅਨੁਸਾਰ ਕੱਪੜੇ ਪਾ ਕੇ ਬਾਹਰ ਨਿਕਲੋ।
2. ਨਹਾਉਣ ਤੋਂ ਪਹਿਲਾਂ ਆਪਣੇ ਪੈਰਾਂ 'ਤੇ ਪਾਣੀ ਪਾਓ ਤੇ ਬਾਅਦ 'ਚ ਸਰੀਰ ਦੇ ਬਾਕੀ ਹਿੱਸਿਆਂ 'ਤੇ, ਇਸ ਨਾਲ ਸਰੀਰ ਦੇ ਤਾਪਮਾਨ 'ਚ ਸੰਤੁਲਨ ਬਣਿਆ ਰਹੇਗਾ।
3. ਠੰਡਾ ਪਾਣੀ ਨਾ ਪੀਓ, ਕੋਸਾ ਪਾਣੀ ਪੀਓ।
4. ਸ਼ੂਗਰ ਦੇ ਮਰੀਜ਼ ਖਾਲੀ ਪੇਟ ਨਾ ਰਹਿਣ, ਸਵੇਰੇ ਨਾਸ਼ਤੇ 'ਚ ਫਲ ਖਾਓ।


Baljit Singh

Content Editor

Related News