ਸਾਊਦੀ ਅਰਬ ''ਚ ਕਿਉਂ ਹਟਾਈ ਜਾ ਰਹੀ ਹੈ ਵਟਸਐਪ ਤੋਂ ਪਾਬੰਦੀ!

09/20/2017 10:49:52 PM

ਰਿਆਦ — ਸਾਊਦੀ ਅਰਬ 'ਚ What's app ਅਤੇ Skpye ਜਿਹੀਆਂ ਆਡੀਓ ਅਤੇ ਵੀਡੀਓ ਕਾਲ ਐਪਲੀਕੇਸ਼ਨਾਂ ਤੋਂ ਪਾਬੰਦੀ ਹਟਾ ਲਈ ਜਾਵੇਗੀ। ਆਰਥਿਕ ਵਿਕਾਸ ਅਤੇ ਉਤਪਾਦਤਾ ਨੂੰ ਵਧਾਉਣ ਲਈ ਮਕਸਦ ਨਾਲ ਇਹ ਫੈਸਲਾ ਲਿਆ ਗਿਆ ਹੈ। ਸੰਚਾਰ ਮੰਤਰਾਲੇ ਨੇ ਕਿਹਾ ਕਿ ਬੁੱਧਵਾਰ ਤੋਂ ਯੂਜ਼ਰ ਆਡੀਓ ਓਵਰ ਇੰਟਰਨੈੱਟ ਪ੍ਰੋਟੋਕਾਲ (ਵੀ. ਓ. ਆਈ. ਪੀ.) ਦਾ ਇਸਤੇਮਾਲ ਕਰ ਪਾਉਣਗੇ। ਹੁਣ ਤੱਕ ਸਾਊਦੀ ਅਰਬ 'ਚ ਵੀ. ਓ. ਆਈ. ਪੀ. 'ਤੇ ਪਾਬੰਦੀ ਸੀ। 
ਹਲੇਂ ਕੁਝ ਹੀ ਦਿਨ ਪਹਿਲਾਂ ਸਾਊਦੀ ਅਰਬ 'ਚ ਸਨੈਪਚੈਟ ਨੇ ਆਪਣੀ ਐਪਲੀਕੇਸ਼ਨ ਤੋਂ ਅਲ ਜਜ਼ੀਰਾ ਨੂੰ ਬਲਾਕ ਕਰ ਦਿੱਤਾ ਸੀ। ਸਾਊਦੀ ਦੇ ਅਧਿਕਾਰੀਆਂ ਨੇ ਕਤਰ ਦੇ ਇਸ ਚੈਨਲ 'ਤੇ ਅੱਤਵਾਦੀਆਂ ਦਾ ਸਮਰਥਨ ਕਰਨ ਦਾ ਦੋਸ਼ ਲਾਇਆ ਸੀ। ਅਲ ਜਜ਼ੀਰਾ ਨੇ ਇਸ ਦੋਸ਼ ਨੂੰ ਗਲਤ ਦੱਸਿਆ ਸੀ। ਸਨੈਪਚੈਟ 'ਤੇ ਬਲਾਕ ਕੀਤੇ ਜਾਣ ਤੋਂ ਬਾਅਦ ਅਲ ਜਜ਼ੀਰਾ ਨੇ ਕਿਹਾ ਸੀ ਕਿ ਇਹ ਦੁਨੀਆ ਭਰ 'ਚ ਨਿਰਪੱਖ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਅਤੇ ਮੀਡੀਆ ਕਰਮੀਆਂ 'ਤੇ ਸਿੱਧਾ ਹਮਲਾ ਹੈ। 
ਮਈ 'ਚ ਕਤਰ ਤੋਂ ਡਿਪਲੋਮੈਟ ਸਬੰਧ ਤੋੜਣ ਤੋਂ ਬਾਅਦ ਸਾਊਦੀ ਅਰਬ ਨੇ ਦੇਸ਼ 'ਚ ਅਲ ਜਜ਼ੀਰਾ ਵੈੱਬਸਾਈਟ 'ਤੇ ਵੀ ਪਾਬੰਦੀ ਲਾ ਦਿੱਤੀ ਸੀ। ਸਾਊਦੀ ਅਰਬ ਅਤੇ ਉਸ ਦੇ ਸਹਿਯੋਗੀ ਦੇਸ਼ ਮੰਨਦੇ ਹਨ ਕਿ ਕਤਰ ਨੇ ਖੇਤਰ 'ਚ ਅੱਤਵਾਦੀਆਂ ਨੂੰ ਪਨਾਹ ਦਿੰਦਾ ਰਿਹਾ ਹੈ। 2011 ਦੀ ਅਰਬ ਕ੍ਰਾਂਤੀ ਤੋਂ ਬਾਅਦ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਅਤੇ ਵਿਆਪਕ ਅੰਦੋਲਨਾਂ ਤੋਂ ਬਾਅਦ ਸਾਊਦੀ ਅਰਬ ਨੇ ਇੰਟਰਨੈੱਟ 'ਤੇ ਸੈਂਸਰਸ਼ਿਪ ਲਾ ਦਿੱਤੀ ਸੀ। ਇਸ ਦੌਰਾਨ 4 ਲੱਖ ਵੈੱਬਸਾਈਟਾਂ ਤੱਕ ਲੋਕਾਂ ਦੀ ਪਹੁੰਚ ਰੋਕ ਦਿੱਤੀ ਗਈ ਸੀ। 
2013 'ਚ ਸਾਊਦੀ ਸੰਚਾਰ ਅਤੇ ਸੂਚਨਾ ਤਕਨਾਲੋਜੀ ਕਮਿਸ਼ਨ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਨਿਯਮਾਂ ਦਾ ਪਾਲਨ ਕਰਨਾ ਹੋਵੇਗਾ। 
ਕਮਿਸ਼ਨ ਨੇ ਇਹ ਨਹੀਂ ਦੱਸਿਆ ਕਿ ਕਿਸ ਨਿਯਣ ਦੀ ਅਣਦੇਖੀ ਕੀਤੀ ਗਈ ਹੈ, ਪਰ ਇਹ ਜ਼ਰੂਰ ਕਿਹਾ ਸੀ ਕਿ ਸਮਾਜ ਨੂੰ ਨਕਾਰਾਤਮਕਤਾ ਤੋਂ ਬਚਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ, ਇਸ ਨਾਲ ਜਨਹਿੱਤ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ ਹੁਣ ਸੰਚਾਰ ਮੰਤਰਾਲੇ ਦਾ ਕਹਿਣਾ ਹੈ ਕਿ ਪਾਬੰਦੀ ਹਟਾਏ ਜਾਣ ਤੋਂ ਬਾਅਦ ਡਿਜੀਟਲ ਉਦਮਾਂ ਦਾ ਵਿਕਾਸ ਹੋਵੇਗਾ ਅਤੇ ਇਸ ਨਾਲ ਓਪਰੇਸ਼ਨਲ ਖਰਚ ਵੀ ਘੱਟ ਹੋ ਜਾਵੇਗਾ।


Related News