ਅਫਰੀਕਾ ''ਚ ਵਧਿਆ ਖ਼ਤਰਾ, ਵਧਦੇ ਪਾੜ ਕਾਰਨ ਮਹਾਦੀਪ ਵੰਡਿਆ ਜਾਵੇਗਾ 2 ਹਿੱਸਿਆਂ ''ਚ?
Sunday, Jun 18, 2023 - 10:58 PM (IST)
ਇੰਟਰਨੈਸ਼ਨਲ ਡੈਸਕ : ਅਫਰੀਕਾ ਦੇ ਮੱਧ 'ਚ ਇਕ ਦਰਾਰ (Rift) ਦਾ ਆਕਾਰ ਲਗਾਤਾਰ ਵਧ ਰਿਹਾ ਹੈ। ਇਸ ਦਰਾਰ/ਪਾੜ ਦੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਦੇ 2 ਹਿੱਸਿਆਂ ਵਿੱਚ ਵੰਡਣ ਦਾ ਖ਼ਤਰਾ ਪਹਿਲਾਂ ਨਾਲੋਂ ਵੱਧ ਗਿਆ ਹੈ। ਮਾਰਚ ਦੇ ਸ਼ੁਰੂ ਵਿੱਚ ਇਸ ਦਰਾਰ ਦਾ ਖੁਲਾਸਾ ਹੋਇਆ ਸੀ। ਉਦੋਂ ਕਰੀਬ 56 ਕਿਲੋਮੀਟਰ ਲੰਬਾ ਪਾੜ ਦਿਖਾਈ ਦਿੰਦਾ ਸੀ ਪਰ ਜੂਨ ਤੱਕ ਇਹ ਪਾੜ ਹੋਰ ਵੀ ਲੰਬਾ ਹੋ ਗਿਆ ਹੈ।
ਲੰਡਨ ਦੀ ਜੀਓਲਾਜੀਕਲ ਸੁਸਾਇਟੀ ਦੇ ਅਨੁਸਾਰ ਘਾਟੀਆਂ ਦਾ ਇਕ ਲੰਮਾ ਨੈੱਟਵਰਕ ਲਾਲ ਸਾਗਰ ਤੋਂ ਮੋਜ਼ਾਮਬੀਕ ਤੱਕ ਲਗਭਗ 3,500 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ ਅਤੇ ਇਹ ਸਾਰਾ ਇਲਾਕਾ ਹੌਲੀ-ਹੌਲੀ ਇਕ ਵੱਡੀ ਦਰਾਰ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਦਰਾਰ 'ਚ ਨਵਾਂ ਸਮੁੰਦਰ ਬਣ ਸਕਦਾ ਹੈ।
ਇਹ ਵੀ ਪੜ੍ਹੋ : ਅਮਰੀਕਾ ਦੇ ਇਸ ਸ਼ਹਿਰ 'ਚ ਮੁਸਲਿਮ ਭਾਈਚਾਰੇ ਨੂੰ ਝਟਕਾ, Pride Flags 'ਤੇ ਲੱਗੀ ਪਾਬੰਦੀ
ਕਿਉਂ ਤੇ ਕਿਵੇਂ ਬਣ ਰਹੀ ਹੈ ਦਰਾਰ?
ਇਸ ਲੰਬੇ-ਚੌੜੇ ਪਾੜ ਦੇ ਬਣਨ ਕਾਰਨ ਪੂਰੀ ਦੁਨੀਆ ਵਿੱਚ ਸਵਾਲ ਉੱਠ ਰਹੇ ਹਨ ਕਿ ਕੀ ਹੁਣ ਅਫਰੀਕਾ 2 ਹਿੱਸਿਆਂ ਵਿੱਚ ਵੰਡਿਆ ਜਾਵੇਗਾ? ਜੇ ਅਜਿਹਾ ਹੁੰਦਾ ਹੈ ਤਾਂ ਇਹ ਕਦੋਂ ਹੋਵੇਗਾ? ਭੂ-ਵਿਗਿਆਨੀ ਇਸ ਸਵਾਲ ਦੇ ਜਵਾਬ ਦੀ ਭਾਲ 'ਚ ਇਕੱਠੇ ਹੋਏ ਹਨ ਅਤੇ ਇਸ ਦੇ ਲਈ ਵਿਗਿਆਨੀਆਂ ਨੇ ਟੈਕਟੋਨਿਕ ਪਲੇਟਾਂ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਨਾਸਾ ਦੇ ਅਰਥ ਆਬਜ਼ਰਵੇਟਰੀ ਮੁਤਾਬਕ ਪੂਰਬੀ ਅਫਰੀਕਾ 'ਚ ਸੋਮਾਲੀਅਨ ਟੈਕਟੋਨਿਕ ਪਲੇਟ ਨੂਬੀਅਨ ਟੈਕਟੋਨਿਕ ਪਲੇਟ ਤੋਂ ਪੂਰਬ ਵੱਲ ਖਿੱਚ ਰਹੀ ਹੈ। ਸੋਮਾਲੀਅਨ ਪਲੇਟ ਨੂੰ ਸੋਮਾਲੀ ਪਲੇਟ ਵੀ ਅਤੇ ਨੂਬੀਅਨ ਪਲੇਟ ਨੂੰ ਅਫਰੀਕੀ ਪਲੇਟ ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਚੰਗੇ ਭਵਿੱਖ ਦੀ ਤਲਾਸ਼ 'ਚ ਨਿਕਲੇ 750 ਲੋਕਾਂ ਦਾ ਭੂਮੱਧ ਸਾਗਰ ਦੀਆਂ ਲਹਿਰਾਂ ਨੇ ਡੋਬ ਦਿੱਤਾ ਵਰਤਮਾਨ
ਭੂ-ਵਿਗਿਆਨੀਆਂ ਦੇ ਅਨੁਸਾਰ ਸੋਮਾਲੀਅਨ ਅਤੇ ਨੂਬੀਅਨ ਪਲੇਟਾਂ ਵੀ ਅਰਬ ਪਲੇਟ ਤੋਂ ਵੱਖ ਹੋ ਰਹੀਆਂ ਹਨ। ਲੰਡਨ ਦੀ ਜੀਓਲਾਜੀਕਲ ਸੁਸਾਇਟੀ ਨੇ ਆਪਣੇ ਅਧਿਐਨ ਵਿੱਚ ਪਾਇਆ ਹੈ ਕਿ ਇਹ ਪਲੇਟਾਂ ਇਥੋਪੀਆ ਵਿੱਚ ਵਾਈ-ਆਕਾਰ ਦੀ ਦਰਾਰ ਪ੍ਰਣਾਲੀ ਬਣਾਉਂਦੀ ਹੈ।
ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਧਰਤੀ ਵਿਗਿਆਨ (Earth Science) ਦੇ ਪ੍ਰੋਫੈਸਰ ਐਮਰੀਟਸ ਕੇਨ ਮੈਕਡੋਨਲਡ ਨੇ ਦੱਸਿਆ ਹੈ ਕਿ ਫਿਲਹਾਲ ਦਰਾੜ ਬਣਨ ਦੀ ਰਫ਼ਤਾਰ ਧੀਮੀ ਹੈ ਪਰ ਇਸ ਦਾ ਖ਼ਤਰਾ ਬਹੁਤ ਜ਼ਿਆਦਾ ਹੈ। ਭਵਿੱਖ ਵਿੱਚ ਇਸ ਦਾ ਪ੍ਰਭਾਵ ਕਿੰਨਾ ਕੁ ਪੈ ਸਕਦਾ ਹੈ, ਇਸ ਬਾਰੇ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।