WHO ਦੀ ਚਿਤਾਵਨੀ, ਇਨ੍ਹਾਂ ਦੇਸ਼ਾਂ 'ਚ ਮੁੜ ਪੈਰ ਪਸਾਰ ਸਕਦੈ ਕੋਰੋਨਾ

05/27/2020 1:15:07 PM

ਜਿਨੇਵਾ- ਵਿਸ਼ਵ ਸਿਹਤ ਸੰਗਠਨ ਨੇ ਇਕ ਵਾਰ ਮੁੜ ਸੋਮਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਸਬੰਧੀ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਸੰਗਠਨ ਨੇ ਕਿਹਾ ਹੈ ਕਿ ਚੀਨ, ਯੂਰਪ ਤੇ ਹੁਣ ਅਮਰੀਕਾ ਵਿਚ ਇਨਫੈਕਸ਼ਨ ਦੇ ਮਾਮਲਿਆਂ ਵਿਚ ਕਮੀ ਆ ਗਈ ਹੈ ਪਰ ਲਗਾਤਾਰ ਦੁਨੀਆ ਭਰ ਦੇ ਵਿਗਿਆਨੀ 'ਸੈਕੇਂਡ ਵੇਵ' ਦਾ ਖਤਰਾ ਦੱਸ ਰਹੇ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆ ਨੂੰ 'ਸੈਕੇਂਡ ਵੇਵ' ਦਾ ਸਾਹਮਣਾ ਨਾ ਵੀ ਕਰਨਾ ਪਵੇ ਤਾਂ ਵੀ ਕੁਝ ਅਜਿਹੇ ਦੇਸ਼ ਹਨ ਜਿਥੇ ਮੁੜ ਤੋਂ ਇਨਫੈਕਸ਼ਨ ਦੇ ਮਾਮਵੇ ਵਧਣਗੇ ਤੇ 'ਸੈਕੇਂਡ ਪੀਕ' ਆਉਣ ਦਾ ਖਦਸ਼ਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਡਾਇਰੈਕਟਰ ਡਾਕਟਰ ਮਾਈਕ ਰੇਆਨ ਨੇ ਕਿਹਾ ਕਿ ਫਿਲਹਾਲ ਦੁਨੀਆ ਵਿਚ ਕੋਰੋਨਾ ਵਾਇਰਸ ਦੀ 'ਫਸਟ ਵੇਵ' ਚੋਟੀ 'ਤੇ ਹੈ ਤੇ ਇਥੋਂ ਦੁਨੀਆ ਦੇ ਜ਼ਿਆਦਾਤਰ ਇਲਾਕਿਆਂ ਵਿਚ ਇਸ ਦੇ ਕੇਸਾਂ ਵਿਚ ਕਮੀ ਆਉਣ ਲੱਗੇਗੀ। ਹਾਲਾਂਕਿ ਉਨ੍ਹਾਂ ਕਿਹਾ ਕਿ ਅਜੇ ਤੱਕ ਕੁਝ ਹੋਰ ਦਿਨਾਂ ਤੱਕ ਮਾਮਲਿਆਂ ਵਿਚ ਵਾਧਾ ਹੀ ਦਰਜ ਕੀਤਾ ਜਾਵੇਗਾ ਤੇ ਏਸ਼ੀਆ-ਅਫਰੀਕਾ ਵਿਚ ਮਾਮਲੇ ਵਧੇਰੇ ਆਉਣਗੇ।

ਕਦੀ ਵੀ ਆ ਸਕਦੀ ਹੈ 'ਸੈਕੇਂਡ ਵੇਵ'
ਦੱਸ ਦਈਏ ਕਿ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿਚ ਇਕ ਅਜਿਹਾ ਪੱਧਰ ਆਉਂਦਾ ਹੈ ਜਦੋਂ ਵਧੇਰੇ ਨਵੇਂ ਮਾਮਲੇ ਤੇ ਮੌਤਾਂ ਦਰਜ ਕੀਤੀਆਂ ਜਾਂਦੀਆਂ ਹਨ। ਹੁਣ ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ 'ਫਸਟ ਵੇਵ' ਦੇ ਅੰਦਰ 'ਸੈਕੇਂਡ ਪੀਕ' ਆਉਣ ਦਾ ਖਦਸ਼ਾ ਬਣਿਆ ਹੋਇਆ ਹੈ। ਰੇਆਨ ਨੇ ਦੱਸਿਆ ਕਿ ਉਸ ਸਮਾਂ ਕਦੇ ਵੀ ਆ ਸਕਦਾ ਹੈ ਜਦੋਂ ਮੁੜ ਤੋਂ ਦੁਨੀਆ ਭਰ ਵਿਚ ਮਾਮਲੇ ਵਧਣਗੇ ਤੇ ਇਸ ਵਿਚ ਕੁਝ ਅਜਿਹੇ ਦੇਸ਼ ਸ਼ਾਮਲ ਹੋਣ ਜਿਥੇ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਇਨਫੈਕਸ਼ਨ 'ਤੇ ਕੰਟਰੋਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ 'ਸੈਕੇਂਡ ਵੇਵ' ਨੂੰ ਲੈ ਕੇ ਖਦਸ਼ਾ ਘੱਟ ਹੈ ਪਰ ਮਾਮਲੇ ਵਧਣਗੇ ਇਸ ਦੇ ਬਹੁਤ ਇਸ਼ਾਰੇ ਮਿਲ ਰਹੇ ਹਨ।

ਸਰਦੀਆਂ 'ਚ ਵਧੇਗਾ ਕਹਿਰ 
ਰੇਆਨ ਨੇ ਕਿਹਾ ਕਿ ਬਰਸਾਤ ਤੇ ਸਰਦੀਆਂ ਦਾ ਮੌਸਮ ਆਮ ਕਰਕੇ ਇਨਫੈਕਸ਼ਨ ਦੇ ਅਨੁਕੂਲ ਹੁੰਦਾ ਹੈ। ਅਜਿਹੇ ਵਿਚ ਕੋਰੋਨਾ ਇਨਫੈਕਸ਼ਨ ਲਈ ਵੀ ਮੁੜ ਤੋਂ ਨਵੀਂ ਜ਼ਮੀਨ ਤਿਆਰ ਹੋ ਜਾਵੇਗੀ। ਸੰਗਠਨ ਦੀ ਇਨਫੈਕਸ਼ਿਵ ਡਿਜੀਜ ਏਪਿਡੇਮੋਲਿਜਿਸਟ ਮਾਰੀਆ ਵੈਨ ਕੇਰਖੋਵ ਨੇ ਦੱਸਿਆ ਕਿ ਸਾਰੇ ਦੇਸ਼ਾਂ ਨੂੰ ਫਿਲਹਾਲ ਹਾਈ ਅਲਰਟ 'ਤੇ ਰਹਿਣ ਦੀ ਲੋੜ ਹੈ। ਸਾਰਿਆਂ ਨੂੰ ਰੈਪਿਡ ਟੈਸਟ ਸਿਸਟਮ ਤਿਆਰ ਕਰ ਲੈਣਾ ਚਾਹੀਦਾ ਹੈ। ਇਹ ਚਿਤਾਵਨੀ ਉਨ੍ਹਾਂ ਦੇਸ਼ਾਂ ਦੇ ਲਈ ਵੀ ਹੈ ਜੋ ਮੰਨ ਰਹੇ ਹਨ ਕਿ ਉਨ੍ਹਾਂ ਨੇ ਇਨਫੈਕਸ਼ਨ 'ਤੇ ਕਾਬੂ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਇਕ ਅਜਿਹਾ ਵਾਇਰਸ ਹੈ ਜੋ ਕਦੇ ਵੀ ਪੂਰੀ ਤੇਜ਼ੀ ਨਾਲ ਵਾਪਸੀ ਕਰਨ ਵਿਚ ਸਮਰਥ ਹੈ ਤੇ ਸਰਦੀਆਂ ਵਿਚ ਇਹ ਹੋਰ ਵੀ ਘਾਤਕ ਸਾਬਿਤ ਹੋ ਸਕਦਾ ਹੈ। 


Baljit Singh

Content Editor

Related News