ਯੂਰਪ ’ਚ ਕੋਰੋਨਾ ਦੇ ਡੈਲਟਾ ਰੂਪ ਨੂੰ ਲੈ ਕੇ WHO ਨੇ ਜਾਰੀ ਕੀਤੀ ਚੇਤਾਵਨੀ, ਕਹੀਆਂ ਵੱਡੀਆਂ ਗੱਲਾਂ
Thursday, Jun 10, 2021 - 08:25 PM (IST)
ਇੰਟਰਨੈਸ਼ਨਲ ਡੈਸਕ : ਵਿਸ਼ਵ ਸਿਹਤ ਸੰਗਠਨ ਦੇ ਯੂਰਪ ਦੇ ਨਿਰਦੇਸ਼ਕ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਦੀ ਉੱਚ ਪ੍ਰਸਾਰਣ ਕਿਸਮ ‘ਖੇਤਰ ’ਚ ਜੜ੍ਹ ਫੜ ਸਕਦੀ ਹੈ” ਕਿਉਂਕਿ ਬਹੁਤ ਸਾਰੇ ਦੇਸ਼ ਪਾਬੰਦੀਆਂ ਨੂੰ ਸੌਖਾ ਬਣਾਉਣ ਲਈ ਤਿਆਰੀ ਕਰ ਰਹੇ ਹਨ ਅਤੇ ਵਧੇਰੇ ਸਮਾਜਿਕ ਸਮਾਗਮਾਂ ਤੇ ਅੰਤਰ-ਸਰਹੱਦ ਯਾਤਰਾ ਦੀ ਆਗਿਆ ਦੇ ਰਹੇ ਹਨ।
ਇਹ ਵੀ ਪੜ੍ਹੋ : ਦੁਨੀਆ ਦੇ ਇਨ੍ਹਾਂ ਦੇਸ਼ਾਂ ਨੇ ਕੋਰੋਨਾ ਤੋਂ ਜਿੱਤੀ ਜੰਗ, ਹਟਾਈਆਂ ਪਾਬੰਦੀਆਂ
ਡਬਲਯੂ. ਐੱਚ. ਓ. ਦੇ ਡਾ. ਹੰਸ ਕਲੂਗੇ ਨੇ ਵੀਰਵਾਰ ਇਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ‘ਡੈਲਟਾ’ ਕਿਸਮ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਤੇ ਕੁਝ ਟੀਕੇ ਇਸ ਦੇ ਵਿਰੁੱਧ ਪ੍ਰਭਾਵਿਤ ਨਹੀਂ ਹੋ ਰਹੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਆਬਾਦੀ ਦੇ ਕੁਝ ਹਿੱਸੇ, ਖ਼ਾਸ ਕਰਕੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੇ ਅਜੇ ਵੀ ਟੀਕੇ ਨਹੀਂ ਲਗਾਏ ਗਏ ਹਨ। ਡਬਲਯੂ. ਐੱਚ. ਓ. ਦੇ ਯੂਰਪ ਦੇ ਖੇਤਰੀ ਨਿਰਦੇਸ਼ਕ ਨੇ ਕਿਹਾ, “ਪਿਛਲੀਆਂ ਗਰਮੀਆਂ ’ਚ ਹੌਲੀ-ਹੌਲੀ ਛੋਟੀ ਉਮਰ ਦੇ ਲੋਕਾਂ ’ਚ ਕੇਸਾਂ ਵਿੱਚ ਵਾਧਾ ਹੋਇਆ ਅਤੇ ਫਿਰ ਲਾਗ ਬਜ਼ੁਰਗ ਲੋਕਾਂ ’ਚ ਫੈਲ ਗਈ, ਜਿਸ ਨਾਲ ਮਹਾਮਾਰੀ ਦਾ ਕਹਿਰ ਵਧ ਗਿਆ ।”
ਇਹ ਵੀ ਪੜ੍ਹੋ : ਪਾਕਿ ’ਚ ਪੰਜ ਬੱਚਿਆਂ ਦੀ ਮਾਂ ਈਸਾਈ ਔਰਤ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ
ਕਲੂਗੇ ਨੇ ਕਿਹਾ ਕਿ ਕੋਵਿਡ-19 ਦੇ ਮਾਮਲਿਆਂ ’ਚ ਵਾਧੇ ਕਾਰਨ 2020 ਦੀਆਂ ਗਰਮੀਆਂ ਅਤੇ ਸਰਦੀਆਂ ’ਚ ਮੌਤਾਂ ਹੋਈਆਂ ਅਤੇ ਫਿਰ ਤਾਲਾਬੰਦੀ ਹੋਈ। ਉਨ੍ਹਾਂ ਨੇ ਕਿਹਾ, “ਸਾਨੂੰ ਉਹੀ ਗਲਤੀ ਦੁਬਾਰਾ ਨਹੀਂ ਦੁਹਰਾਉਣੀ ਚਾਹੀਦੀ।” ਕਲੂਗੇ ਨੇ ਕਿਹਾ ਕਿ ਉਹ ਇਹ ਨਹੀਂ ਕਹਿੰਦੇ ਕਿ ਲੋਕਾਂ ਨੂੰ ਘੁੰਮਣਾ ਨਹੀਂ ਚਾਹੀਦਾ ਪਰ ਯਾਤਰੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਮਹਾਦੀਪ ’ਚ ਟੀਕਾਕਰਨ ਅਤੇ ਜਨਤਕ ਸਿਹਤ ਦੇ ਹੋਰ ਕਦਮ ਚੁੱਕਣ ਦੀ ਅਪੀਲ ਵੀ ਕੀਤੀ।