ਕੋਰੋਨਾ ਕਿਥੋਂ ਸ਼ੁਰੂ ਹੋਇਆ, ਜਾਂਚ ਲਈ ਅਗਲੇ ਹਫਤੇ ਚੀਨ ਜਾਵੇਗੀ WHO ਦੀ ਟੀਮ

07/05/2020 12:35:16 AM

ਵਾਸ਼ਿੰਗਟਨ/ਬੀਜ਼ਿੰਗ - ਚੀਨ 'ਤੇ ਇਹ ਇਲਜ਼ਾਮ ਲੱਗਦੇ ਰਹੇ ਹਨ ਕਿ ਉਸ ਨੇ ਕੋਰੋਨਾਵਾਇਰਸ ਮਹਾਮਾਰੀ ਦੀ ਜਾਣਕਾਰੀ ਦੁਨੀਆ ਨੂੰ ਦੱਸਣ ਵਿਚ ਦੇਰ ਕੀਤੀ। ਹੁਣ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੀ ਇਕ ਟੀਮ ਅਗਲੇ ਹਫਤੇ ਚੀਨ ਜਾ ਰਹੀ ਹੈ, ਇਹ ਜਾਂਚ ਕਰਨ ਲਈ ਕੋਰੋਨਾਵਾਇਰਸ ਸਭ ਤੋਂ ਪਹਿਲਾਂ ਕਿਥੇ ਫੈਲਿਆ ਅਤੇ ਇਨਸਾਨਾਂ ਤੱਕ ਕਿਵੇਂ ਪਹੁੰਚਿਆ। ਵਿਸ਼ਵ ਸਿਹਤ ਸੰਗਠਨ ਦੇ ਚੀਨ ਦਫਤਰ ਨੂੰ ਵੁਹਾਨ ਮਿਊਨੀਸਿਪਲ ਹੈਲਥ ਕਮਿਸ਼ਨਰ ਤੋਂ ਵਾਇਰਲ ਨਿਮੋਨੀਆ ਦੇ ਬਾਰੇ ਵਿਚ ਮਿਲੀ ਜਾਣਕਾਰੀ ਦੇ 6 ਮਹੀਨੇ ਬਾਅਦ ਡਬਲਯੂ. ਐਚ. ਓ. ਦੀ ਟੀਮ ਉਥੇ ਜਾ ਰਹੀ ਹੈ।

ਡਬਲਯੂ. ਐਚ. ਓ. ਦੇ ਜਨਰਲ ਸਕੱਤਰ ਡਾ. ਟੇਡ੍ਰੋਸ ਐਡਹਾਨੋਮ ਗੇਬ੍ਰੇਯੇਸੁਸ ਨੇ ਜਨਵਰੀ ਵਿਚ ਕਿਹਾ ਸੀ ਕਿ ਚੀਨ ਨਾਲ ਇਸ ਗੱਲਬਾਤ ਨੂੰ ਲੈ ਕੇ ਸਹਿਮਤੀ ਬਣੀ ਹੈ ਕਿ ਜਿੰਨੀ ਜਲਦੀ ਸੰਭਵ ਹੋ ਸਕੇਗਾ, ਅੰਤਰਰਾਸ਼ਟਰੀ ਮਾਹਿਰਾਂ ਦੀ ਇਕ ਟੀਮ ਉਥੇ ਜਾ ਕੇ ਮਹਾਮਾਰੀ ਦੀ ਸ਼ੁਰੂਆਤ ਅਤੇ ਇਸ ਦੀ ਲਾਗ ਨੂੰ ਸਮਝਣ ਦੀ ਕੋਸ਼ਿਸ਼ ਕਰੇਗੀ। ਕੋਰੋਨਾ ਮਹਾਮਾਰੀ ਕਾਰਨ ਦੁਨੀਆ ਭਰ ਵਿਚ 5 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮੌਤਾਂ ਦਾ ਇਹ ਸਿਲਸਿਲਾ ਰੁਕਦਾ ਹੋਇਆ ਨਹੀਂ ਦਿੱਖ ਰਿਹਾ ਹੈ। ਡਬਲਯੂ. ਐਚ. ਓ. ਦੀ ਚੀਫ ਸਾਇੰਸਦਾਨ ਸੌਮਿਆ ਸਵਾਮੀਨਾਥਨ ਨੇ ਨਿਊਜ਼ ਏਜੰਸੀ ਏ. ਐਨ. ਆਈ. ਨੂੰ ਆਖਿਆ ਕਿ ਇਸ ਵਾਇਰਸ ਦੀ ਸ਼ੁਰੂਆਤ ਨੂੰ ਸਮਝਣ ਲਈ ਡੂੰਘਾਈ ਨਾਲ ਜਾਂਚ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਚੀਨ ਨਾਲ ਇਸ ਯਾਤਰਾ ਦੇ ਬਾਰੇ ਵਿਚ ਗੱਲ ਕਰ ਰਿਹਾ ਹੈ। ਮਹਾਮਾਰੀ ਦੀ ਸ਼ੁਰੂਆਤ ਅਤੇ ਇਸ ਦੀ ਲਾਗ ਨੂੰ ਸਮਝਣ ਲਈ ਇਕ ਟੀਮ ਅਗਲੇ ਹਫਤੇ ਚੀਨ ਜਾਣ ਵਾਲੀ ਹੈ।

ਉਨ੍ਹਾਂ ਨੇ ਆਖਿਆ ਕਿ ਫਿਲਹਾਲ ਜਿਸ ਗੱਲ ਦੀ ਜ਼ਰੂਰਤ ਹੈ, ਉਹ ਇਹ ਹੈ ਕਿ ਇਕ ਚੰਗੀ ਜਾਂਚ ਹੋਣੀ ਚਾਹੀਦੀ। ਇਹ ਪਤਾ ਲਗਾਇਆ ਜਾਵੇ ਕਿ ਦਸੰਬਰ ਤੋਂ ਪਹਿਲਾਂ ਕੀ ਹੋਇਆ। ਕਿਥੇ ਅਤੇ ਕਿਵੇਂ ਇਹ ਵਾਇਰਸ ਜਾਨਵਰਾਂ ਤੋਂ ਇਨਸਾਨਾਂ ਤੱਕ ਪਹੁੰਚਿਆ। ਕੀ ਕੋਈ ਅਜਿਹਾ ਜਾਨਵਰ ਤਾਂ ਨਹੀਂ ਸੀ ਜੋ ਇਨਸਾਨਾਂ ਤੱਕ ਇਸ ਨੂੰ ਪਹੁੰਚਾਉਣ ਦਾ ਜ਼ਰੀਆ ਬਣਿਆ ਅਤੇ ਫਿਰ ਇਹ ਸਿੱਧਾ ਚਮਗਾਦੜਾਂ ਤੋਂ ਇਨਸਾਨਾਂ ਤੱਕ ਪਹੁੰਚ ਗਿਆ। ਇਹ ਵੀ ਮੁਮਕਿਨ ਹੈ। ਚਮਗਾਦੜਾਂ ਨੂੰ ਦੂਜੀਆਂ ਬੀਮਾਰੀਆਂ ਫੈਲਾਉਣ ਲਈ ਵੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਉਦਾਹਰਣ ਲਈ ਨਿਪਾਹ। ਇਹ ਵੀ ਮੁਮਕਿਨ ਹੈ ਕਿ ਇਹ ਵਾਇਰਸ ਸਿੱਧਾ ਆਇਆ ਹੋਵੇ। ਇਸ ਲਈ ਸੰਪੂਰਣ ਜਾਂਚ ਦੀ ਅਜੇ ਵੀ ਜ਼ਰੂਰਤ ਹੈ।

ਡਾਕਟਰ ਸਵਾਮੀਨਾਥਨ ਦਾ ਆਖਣਾ ਹੈ ਕਿ ਚੀਨੀ ਸਰਕਾਰ ਨੇ 31 ਦਸੰਬਰ ਨੂੰ ਇਹ ਰਿਪੋਰਟ ਕੀਤਾ ਕਿ ਵੁਹਾਨ ਤੋਂ ਨਿਮੋਨੀਆ ਜਿਹੀ ਮਹਾਮਾਰੀ ਫੈਲ ਰਹੀ ਹੈ। ਉਨ੍ਹਾਂ ਦੱਸਿਆ ਕਿ ਚੀਨ ਸਥਿਤ ਸਾਡੇ ਦਫਤਰ ਨੂੰ ਇਹ ਜਾਣਕਾਰੀ ਇਕ ਜਨਵਰੀ ਨੂੰ ਮਿਲੀ। ਡਬਲਯੂ. ਐਚ. ਓ. ਨੇ ਆਪਣੀ ਅੰਤਰਰਾਸ਼ਟਰੀ ਮਸ਼ੀਨਰੀ ਨੂੰ ਅਲਰਟ ਕਰ ਦਿੱਤਾ। ਜਦ ਵੀ ਕਿਤੋਂ ਕੋਈ ਨਵੀਂ ਜਾਣਕਾਰੀ ਮਿਲਦੀ ਹੈ, ਇਹ ਸਾਨੂੰ ਅੰਤਰਰਾਸ਼ਟਰੀ ਸਿਹਤ ਕਾਨੂੰਨਾਂ ਦੇ ਪਾਲਣ ਲਈ ਕਰਦੇ ਹਨ। ਇਹ ਹਰ ਕਿਸੇ ਨੂੰ ਦੱਸ ਦਿੱਤਾ ਗਿਆ ਤਾਂ ਜੋ ਪੂਰੀ ਦੁਨੀਆ ਨੂੰ ਇਸ ਦਾ ਪਤਾ ਲੱਗ ਸਕੇ।


Khushdeep Jassi

Content Editor

Related News