'ਕੋਰੋਨਾ ਮਹਾਮਾਰੀ ਨੂੰ ਰੋਕਣ ਲਈ WHO ਨੂੰ ਹੋਰ ਅਧਿਕਾਰ ਮਿਲਣੇ ਚਾਹੀਦੇ ਹਨ'
Wednesday, May 12, 2021 - 11:57 PM (IST)
ਜੇਨੇਵਾ-ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਵੱਲੋਂ ਚੁੱਕੇ ਗਏ ਕਦਮਾਂ ਦੀ ਸਮੀਖਿਆ ਕਰਨ ਵਾਲੇ ਸੁਤੰਤਰ ਮਾਹਿਰਾਂ ਦੀ ਇਕ ਕਮੇਟੀ ਨੇ ਕਿਹਾ ਕਿ ਸੰਸਥਾ ਨੂੰ ਹੋਰ ਅਧਿਕਾਰ ਮਿਲਣੇ ਚਾਹੀਦੇ ਹਨ। ਉਥੇ, ਇਸ ਦੇ ਉਲਟ ਕੁਝ ਮਾਹਿਰਾਂ ਨੇ ਕਿਹਾ ਕਿਹਾ ਡਬਲਯੂ.ਐੱਚ.ਓ. ਨੂੰ ਵਧੇਰੇ ਤਾਕਤ ਦੇਣ ਵਿਚਾਰ ਨੂੰ ਮੈਂਬਰ ਰਾਸ਼ਟਰ ਸ਼ਾਇਦ ਹੀ ਮੰਨਣਗੇ। ਕਮੇਟੀ ਨੇ ਕਿਹਾ ਕਿ ਮਹਾਮਾਰੀ ਦੇ ਸ਼ੁਰੂਆਤੀ ਬਿੰਦੂ ਦਾ ਪਤਾ ਲਾਉਣ ਲਈ ਦੇਸ਼ਾਂ ਤੱਕ ਪਹੁੰਚ ਦਾ ਅਧਿਕਾਰ ਮਿਲਣਾ ਚਾਹੀਦਾ।
ਇਹ ਵੀ ਪੜ੍ਹੋ-ਨਵੀਆਂ ਮਹਾਮਾਰੀਆਂ ਨੂੰ ਰੋਕਣ 'ਚ ਅਸਮਰੱਥ ਹੈ ਗਲੋਬਲ ਸਿਹਤ ਪ੍ਰਣਾਲੀ : WHO
ਕਮੇਟੀ ਨੇ ਬੁੱਧਵਾਰ ਨੂੰ ਜਾਰੀ ਰਿਪੋਰਟ 'ਚ ਕੋਵਿਡ-19 ਨਾਲ ਨਜਿੱਠਣ 'ਚ ਢਿੱਲ ਰਵੱਈਏ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਦੇਸ਼ ਸਿਰਫ ਇਹ ਦੇਖਦੇ ਰਹੇ ਕਨ ਇਨਫੈਕਸ਼ਨ ਦਾ ਕਹਿਰ ਕਿਸ ਤਰ੍ਹਾਂ ਹੋ ਰਿਹਾ ਅਤੇ ਇਸ ਦੇ ਕਾਰਣ ਖਤਰਨਾਕ ਨਤੀਜੇ ਹੋਏ। ਸਮੂਹ ਨੇ ਗਲੋਬਲੀ ਅਗਵਾਈ ਦੀ ਕਮੀ ਅਤੇ ਸਿਹਤ ਸੰਬੰਧੀ ਅੰਤਰਰਾਸ਼ਟਰੀ ਪਾਬੰਦੀਸ਼ੁਦਾ ਕਾਨੂੰਨਾਂ ਦੀ ਵੀ ਆਲੋਚਨਾ ਕੀਤੀ ਜਿਸ ਕਾਰਣ ਡਬਲਯੂ.ਐੱਚ.ਓ. ਨੂੰ ਕਦਮ ਚੁੱਕਣ 'ਚ ਮੁਸ਼ਕਲ ਆਈ। ਕੁਝ ਮਾਹਿਰਾਂ ਨੇ ਕੋਵਿਡ-19 ਦੌਰਾਨ ਡਬਲਯੂ.ਐੱਚ.ਓ. ਅਤੇ ਹੋਰਾਂ ਨੂੰ ਜਵਾਬਦੇਹ ਠਹਿਰਾਉਣ 'ਚ ਨਾਕਾਮ ਰਹਿਣ ਲਈ ਕਮੇਟੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਜ਼ਿੰਮੇਵਾਰੀ ਤੋਂ ਭੱਜਣ ਵਰਗਾ ਹੈ।
ਇਹ ਵੀ ਪੜ੍ਹੋ-ਇਜ਼ਰਾਈਲੀ ਹਵਾਈ ਹਮਲੇ 'ਚ ਹਮਾਸ ਦੇ ਗਾਜ਼ਾ ਸਿਟੀ ਕਮਾਂਡਰ ਦੀ ਹੋਈ ਮੌਤ
ਜਾਰਜਟਾਊਨ ਯੂਨੀਵਰਸਿਟੀ ਦੀ ਪ੍ਰੋਫੈਸਰ ਲਾਰੈਂਸ ਗੋਸਟਿਨ ਨੇ ਕਿਹਾ ਕਿ ਕਮੇਟੀ 'ਚੀਨ ਵਰਗੀਆਂ ਬੁਰੀਆਂ ਤਾਕਤਾਂ ਦਾ ਨਾਂ ਲੈਣ 'ਚ ਨਾਕਾਮ ਰਹੀ। ਇਸ ਕਮੇਟੀ 'ਚ ਲਾਈਬ੍ਰੇਰੀਆ ਦੀ ਸਾਬਕਾ ਰਾਸ਼ਟਰਪਤੀ ਏਲੇਨ ਜਾਨਸਨ ਸਰਲੀਫ ਅਤੇ ਨਿਊਜ਼ੀਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਹੇਲੇਨ ਕਲਾਰਕ ਸੀ। ਜਾਨਸਨ ਸਰਲੀਫ ਨੇ ਕਿਹਾ ਕਿ ਅੱਜ ਜੋ ਸਥਿਤੀ ਪੈਦਾ ਹੋਈ ਹੈ ਉਸ ਨੂੰ ਅਸੀਂ ਰੋਕ ਸਕਦੇ ਹਾਂ। ਮਹਾਮਾਰੀ ਦੀ ਜਾਂਚ ਲਈ ਡਬਲਯੂ.ਐੱਚ.ਓ. ਦੀ ਸਮਰਥਾ ਵਧਾਉਣ ਨਾਲ ਕਮੇਟੀ ਨੇ ਕਈ ਸਿਫਾਰਿਸ਼ਾਂ ਕੀਤੀਆਂ ਹਨ।
ਇਹ ਵੀ ਪੜ੍ਹੋ-ਇਜ਼ਰਾਈਲ ਨੂੰ ਸਬਕ ਸਿਖਾਉਣਾ ਜ਼ੂਰਰੀ : ਐਰਦੋਗਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।