ਬਰਤਾਨਵੀ ਸੰਸਦ ''ਚ ਪਾਕਿਸਤਾਨ ਦੀ ਖਿਚਾਈ, ਲਾਰਡ ਰਾਮੀ ਰੇਂਜਰ ਨੇ ਕਿਹਾ-ਕਸ਼ਮੀਰ ''ਚ ਤਬਾਹੀ ਲਈ ਕੌਣ ਜ਼ਿੰਮੇਵਾਰ?

Thursday, May 19, 2022 - 04:41 PM (IST)

ਬਰਤਾਨਵੀ ਸੰਸਦ ''ਚ ਪਾਕਿਸਤਾਨ ਦੀ ਖਿਚਾਈ, ਲਾਰਡ ਰਾਮੀ ਰੇਂਜਰ ਨੇ ਕਿਹਾ-ਕਸ਼ਮੀਰ ''ਚ ਤਬਾਹੀ ਲਈ ਕੌਣ ਜ਼ਿੰਮੇਵਾਰ?

ਲੰਡਨ : ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨਾਲ ਹੋ ਰਹੇ ਧਾਰਮਿਕ ਅੱਤਿਆਚਾਰ, ਵਿਤਕਰੇ ਤੋਂ ਪੂਰੀ ਦੁਨੀਆ ਜਾਣੂ ਹੈ। ਪਾਕਿਸਤਾਨ ਦੇ ਪੇਸ਼ਾਵਰ ਵਿੱਚ ਦੋ ਸਿੱਖ ਕਾਰੋਬਾਰੀਆਂ ਦਾ ਹਾਲ ਹੀ ਵਿੱਚ ਹੋਇਆ ਕਤਲ ਇਸ ਦੀ ਤਾਜ਼ਾ ਮਿਸਾਲ ਹੈ। ਭਾਰਤ ਇਨ੍ਹਾਂ ਮੁੱਦਿਆਂ ਨੂੰ ਕਈ ਵਾਰ ਦੁਨੀਆ ਦੇ ਸਾਹਮਣੇ ਰੱਖ ਚੁੱਕਾ ਹੈ। ਹੁਣ ਲੰਡਨ, ਬ੍ਰਿਟੇਨ ਦੇ ਹਾਊਸ ਆਫ ਲਾਰਡਜ਼ (ਬ੍ਰਿਟਿਸ਼ ਪਾਰਲੀਮੈਂਟ) ਵਿੱਚ ਭਾਰਤੀ ਮੂਲ ਦੇ ਲਾਰਡ ਰਾਮੀ ਰੇਂਜਰ ਨੇ ਪਾਕਿਸਤਾਨ ਵਿੱਚ ਧਾਰਮਿਕ ਅੱਤਿਆਚਾਰ ਦਾ ਮੁੱਦਾ ਉਠਾਇਆ ਅਤੇ ਪਾਕਿਸਤਾਨ ਨੂੰ ਸਖ਼ਤ ਤਾੜਨਾ ਕੀਤੀ। ਬਰਤਾਨਵੀ ਪਾਰਲੀਮੈਂਟ ਵਿੱਚ ਜਦੋਂ ਲਾਰਡ ਕੁਰਬਾਨ ਹੁਸੈਨ ਨੇ ਕਸ਼ਮੀਰ ਦਾ ਮੁੱਦਾ ਉਠਾਇਆ ਤਾਂ ਰਾਮੀ ਰੇਂਜਰ ਨੇ ਉਨ੍ਹਾਂ ਦੀਆਂ ਗੱਲਾਂ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਪਾਕਿਸਤਾਨ ਦੀ ਖਿਚਾਈ ਕੀਤੀ।

ਇਹ ਵੀ ਪੜ੍ਹੋ :  PM ਸ਼ਾਹਬਾਜ਼ ਸ਼ਰੀਫ ਦਾ ਇਲਜ਼ਾਮ: ਇਮਰਾਨ ਪਾਕਿਸਤਾਨ ਨੂੰ ਵੰਡ ਰਹੇ, ਲੋਕਾਂ ਦੇ ਦਿਮਾਗ਼ 'ਚ ਭਰ ਰਹੇ ਹਨ ਜ਼ਹਿਰ

ਲਾਰਡ ਰਾਮੀ ਰੇਂਜਰ ਨੇ ਕਿਹਾ, 'ਕੁਰਬਾਨ ਹੁਸੈਨ ਨੂੰ ਪਤਾ ਹੈ ਕਿ ਪਿਸ਼ਾਵਰ 'ਚ ਪਿਛਲੇ ਹਫਤੇ ਧਰਮ ਦੇ ਨਾਂ 'ਤੇ ਦੋ ਸਿੱਖ ਕਾਰੋਬਾਰੀਆਂ ਦੀ ਹੱਤਿਆ ਕਰ ਦਿੱਤੀ ਗਈ ਸੀ।' ਪਾਕਿਸਤਾਨ ਵਿਚ ਅਹਿਮਦੀ, ਸਿੱਖ, ਈਸਾਈ, ਹਿੰਦੂਆਂ ਨੂੰ ਧਰਮ ਦੇ ਨਾਂ 'ਤੇ ਸਤਾਇਆ ਜਾਂਦਾ ਹੈ। ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾਂਦਾ ਹੈ, ਸ਼ੀਆ ਮਸਜਿਦਾਂ 'ਤੇ ਹਮਲੇ ਕੀਤੇ ਜਾਂਦੇ ਹਨ।ਰਾਮੀ ਰੇਂਜਰ ਨੇ ਪਾਕਿਸਤਾਨ ਦੀ ਆਲੋਚਨਾ ਕੀਤੀ ਅਤੇ ਸੰਸਦ ਦੇ ਹੋਰ ਮੈਂਬਰਾਂ ਦੇ ਸਾਹਮਣੇ ਕੁਰਬਾਨ ਹੁਸੈਨ ਨੂੰ ਪੁੱਛਿਆ ਕਿ ਕਸ਼ਮੀਰ 'ਚ ਅੱਤਵਾਦੀਆਂ ਨੂੰ ਹਥਿਆਰ ਕੌਣ ਸਪਲਾਈ ਕਰ ਰਿਹਾ ਹੈ? ਉਨ੍ਹਾਂ ਨੂੰ ਸਿਖਲਾਈ ਕੌਣ ਦੇ ਰਿਹਾ ਹੈ, ਉਨ੍ਹਾਂ ਨੂੰ ਕਸ਼ਮੀਰ ਵਰਗੇ ਫਿਰਦੌਸ ਵਿੱਚ ਤਬਾਹੀ ਮਚਾਉਣ ਲਈ ਭੜਕਾ ਰਿਹਾ ਹੈ?

ਇਹ ਵੀ ਪੜ੍ਹੋ : ਪਾਕਿਸਤਾਨ 'ਚ ਕਣਕ ਦੀ ਪੈਦਾਵਾਰ ਘਟੀ, PM ਬੋਲੇ-ਮੈਨੂੰ ਪਤੈ ਆਟੇ ਦੀਆਂ ਕੀਮਤਾਂ ਨੂੰ ਕਿਵੇਂ ਘੱਟ ਕਰਨਾ ਹੈ

ਇਸ ਸਥਿਤੀ ਵਿੱਚ ਸੈਂਕੜੇ ਲੋਕ ਮਾਰੇ ਜਾ ਰਹੇ ਹਨ। ਦੂਜੇ ਪਾਸੇ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (ਐੱਚ.ਆਰ.ਸੀ.ਪੀ.) ਨੇ ਪੁਲਸ ਤੋਂ ਦੋਸ਼ੀਆਂ ਦੀ ਤੁਰੰਤ ਪਛਾਣ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ। ਐਚਆਰਸੀਪੀ ਨੇ ਕਿਹਾ, ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਾਰਤ ਨੇ ਪਾਕਿਸਤਾਨ ਵਿੱਚ ਸਿੱਖ ਕਾਰੋਬਾਰੀਆਂ ਦੀ ਬੇਰਹਿਮੀ ਨਾਲ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਨੇ ਸਬੰਧਤ ਅਧਿਕਾਰੀਆਂ ਨੂੰ ਮਾਮਲੇ ਦੀ ਇਮਾਨਦਾਰੀ ਨਾਲ ਜਾਂਚ ਕਰਨ ਅਤੇ ਇਸ ਨਿੰਦਣਯੋਗ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਲਈ ਕਿਹਾ ਹੈ।

ਦੱਸ ਦੇਈਏ ਕਿ ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ 'ਚ ਐਤਵਾਰ ਨੂੰ ਇਕ ਅਣਪਛਾਤੇ ਬੰਦੂਕਧਾਰੀ ਨੇ ਦੋ ਸਿੱਖ ਕਾਰੋਬਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਹ ਹਮਲਾ ਉਪਨਗਰੀ ਸਰਬੰਦ ਵਿੱਚ ਹੋਇਆ। ਪਿਸ਼ਾਵਰ ਪੁਲਿਸ ਨੇ ਕਿਹਾ ਸੀ ਕਿ ਮਾਰੇ ਗਏ ਦੋਵੇਂ ਸਿੱਖ ਸਰਬੰਦ ਦੇ ਬਾਟਾ ਤਾਲ ਬਾਜ਼ਾਰ ਵਿਚ ਮਸਾਲੇ ਵੇਚਣ ਵਾਲੇ ਦੁਕਾਨਦਾਰ ਸਨ। ਮ੍ਰਿਤਕਾਂ ਦੀ ਪਛਾਣ ਸਲਜੀਤ ਸਿੰਘ (42) ਅਤੇ ਰਣਜੀਤ ਸਿੰਘ (38) ਵਜੋਂ ਹੋਈ ਹੈ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੇਸ਼ਾਵਰ ਵਿੱਚ ਸਿੱਖ ਭਾਈਚਾਰੇ ਦੇ ਕਰੀਬ 15,000 ਲੋਕ ਰਹਿੰਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੂਬਾਈ ਰਾਜਧਾਨੀ ਦੇ ਨੇੜੇ ਜੋਗਨ ਸ਼ਾਹ ਵਿੱਚ ਰਹਿੰਦੇ ਹਨ। ਪੇਸ਼ਾਵਰ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਜ਼ਿਆਦਾਤਰ ਲੋਕ ਕਾਰੋਬਾਰ ਕਰਦੇ ਹਨ।

ਇਹ ਵੀ ਪੜ੍ਹੋ : ਪਾਕਿਸਤਾਨ 'ਚ 10 ਦਿਨਾਂ ਤੋਂ ਵੀ ਘੱਟ ਸਮੇਂ 'ਚ ਦਰਜ ਕੀਤਾ ਗਿਆ ਪੋਲੀਓ ਦਾ ਦੂਜਾ ਮਾਮਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


 


author

Harinder Kaur

Content Editor

Related News