ਵਿਸ਼ਵ ਸਿਹਤ ਸੰਗਠਨ ਯਰੂਪ ਦੇ ਮੁਖੀ ਨੇ ਖੇਤਰ ''ਚ ਕੋਵਿਡ-19 ਦੀ ਨਵੀਂ ਲਹਿਰ ਆਉਣ ਦਾ ਜਤਾਇਆ ਖ਼ਦਸ਼ਾ

Thursday, Nov 04, 2021 - 09:47 PM (IST)

ਜੇਨੇਵਾ-ਯੂਰਪ ਅਤੇ ਮੱਧ ਏਸ਼ੀਆ ਦੇ 53 ਦੇਸ਼ਾਂ ਦੇ ਖੇਤਰ 'ਚ ਕੋਰੋਨਾ ਵਾਇਰਸ ਦੀ ਇਕ ਹੋਰ ਲਹਿਰ ਆਉਣ ਦਾ ਖਤਰਾ ਹੈ ਜਾਂ ਉਹ ਪਹਿਲੀਂ ਤੋਂ ਹੀ ਮਹਾਮਾਰੀ ਦੀ ਨਵੀਂ ਲਹਿਰ ਦਾ ਸਾਹਮਣਾ ਕਰ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਦਫ਼ਤਰ ਦੇ ਮੁਖੀ ਡਾ. ਹੈਨਸ ਕਲੂਜ਼ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਮਲਿਆਂ ਦੀ ਗਿਣਤੀ ਫਿਰ ਤੋਂ ਕਰੀਬ-ਕਰੀਬ ਰਿਕਾਰਡ ਪੱਧਰ ਤੱਕ ਵਧਣ ਲੱਗੀ ਹੈ ਅਤੇ ਖੇਤਰ 'ਚ ਕਹਿਰ ਦੀ ਰਫਤਾਰ 'ਗੰਭੀਰ ਚਿੰਤਾ' ਦਾ ਵਿਸ਼ਾ ਹੈ।

ਇਹ ਵੀ ਪੜ੍ਹੋ : ਸਾਲ 2030 ਤੱਕ ਚੀਨ ਕੋਲ ਹੋਣਗੇ 1,000 ਪ੍ਰਮਾਣੂ ਹਥਿਆਰ : ਪੈਂਟਾਗਨ

ਉਨ੍ਹਾਂ ਨੇ ਡੈਨਮਾਰਕ ਦੇ ਕੋਪਨਹੇਗਨ 'ਚ ਸੰਗਠਨ ਦੇ ਯੂਰਪ ਮੁੱਖ ਦਫ਼ਤਰ 'ਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਮਹਾਮਾਰੀ ਦੇ ਉਭਾਰ ਨੂੰ ਲੈ ਕੇ ਇਕ ਅਹਿਮ ਮੋੜ 'ਤੇ ਖੜ੍ਹੇ ਹਾਂ। ਉਨ੍ਹਾਂ ਨੇ ਕਿਹਾ ਕਿ ਯੂਰਪ ਫਿਰ ਤੋਂ ਮਹਾਮਾਰੀ ਦੇ ਕੇਂਦਰ 'ਚ ਹੈ ਜਿਥੇ ਅਸੀਂ ਇਕ ਸਾਲ ਪਹਿਲਾਂ ਸੀ। ਡਾ. ਕਲੇਜ ਨੇ ਕਿਹਾ ਕਿ ਇਸ 'ਚ ਫਰਕ ਇਹ ਹੈ ਕਿ ਸਿਹਤ ਅਧਿਕਾਰੀਆਂ ਨੂੰ ਵਾਇਰਸ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਹੈ ਅਤੇ ਉਨ੍ਹਾਂ ਕੋਲ ਇਸ ਨਾਲ ਮੁਕਾਬਲਾ ਕਰਨ ਲਈ ਬਿਹਤਰ ਉਪਕਰਣ ਹੈ।

ਇਹ ਵੀ ਪੜ੍ਹੋ : ਭਾਰਤ 'ਚ ਵਿਕਰੀ ਲਈ ਉਪਲੱਬਧ ਹੋਇਆ Jiophone Next, ਜਾਣੋਂ ਆਰਡਰ ਕਰਨ ਦਾ ਸਭ ਤੋਂ ਆਸਾਨ ਤਰੀਕਾ

ਉਨ੍ਹਾਂ ਨੇ ਕਿਹਾ ਕਿ ਵਾਇਰਸ ਦੇ ਫੈਲਾਅ ਨੂੰ ਰੋਕਣ ਵਾਲੇ ਉਪਾਅ ਅਤੇ ਕੁਝ ਖੇਤਰਾਂ 'ਚ ਟੀਕਾਕਰਨ ਦੀ ਘੱਟ ਦਰ ਦੱਸਦੀ ਹੈ ਕਿ ਮਾਮਲੇ ਕਿਉਂ ਵਧ ਰਹੇ ਹਨ। ਡਾ. ਕਲੇਜ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ 'ਚ 53 ਦੇਸ਼ਾਂ ਦੇ ਖੇਤਰ 'ਚ ਕੋਵਿਡ-19 ਦੇ ਕਾਰਨ ਲੋਕਾਂ ਦੇ ਹਸਪਤਾਲ 'ਚ ਦਾਖਲ ਹੋਣ ਦੀ ਦਰ ਦੁਗਣੀ ਤੋਂ ਜ਼ਿਆਦਾ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਸਥਿਤੀ ਜਾਰੀ ਰਹਿੰਦੀ ਹੈ ਤਾਂ ਖੇਤਰ 'ਚ ਫਰਵਰੀ ਤੱਕ ਪੰਜ ਲੱਖ ਹੋਰ ਲੋਕਾਂ ਦੀ ਮਾਹਮਾਰੀ ਕਾਰਨ ਮੌਤ ਹੋ ਸਕਦੀ ਹੈ। ਸੰਗਠਨ ਦੇ ਯੂਰਪ ਦਫ਼ਤਰ ਨੇ ਕਿਹਾ ਕਿ ਖੇਤਰ 'ਚ ਹਫ਼ਤਾਵਾਰੀ ਮਾਮਲੇ ਕਰੀਬ 18 ਲੱਖ ਆਏ ਹਨ ਜੋ ਪਿਛਲੇ ਹਫ਼ਤੇ ਦੀ ਤੁਲਨਾ 'ਚ 6 ਫੀਸਦੀ ਜ਼ਿਆਦਾ ਹੈ ਜਦਕਿ ਹਫ਼ਤਾਵਾਰੀ ਤੌਰ 'ਤੇ 24,000 ਮੌਤਾਂ ਹੋਈਆਂ ਜਿਸ 'ਚ 12 ਫੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :EU ਦੇ ਵਫ਼ਦ ਨੇ ਕੀਤੀ ਤਾਈਵਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News