ਕੋਰੋਨਾ ਜਾਂਚ ਦੀ ਇਜਾਜ਼ਤ ਨਹੀਂ ਦੇ ਰਿਹਾ ਚੀਨ, WHO ਬੇਹੱਦ ਨਿਰਾਸ਼

Wednesday, Jan 06, 2021 - 11:58 AM (IST)

ਕੋਰੋਨਾ ਜਾਂਚ ਦੀ ਇਜਾਜ਼ਤ ਨਹੀਂ ਦੇ ਰਿਹਾ ਚੀਨ, WHO ਬੇਹੱਦ ਨਿਰਾਸ਼

ਜਿਨੇਵਾ- ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਦੀ ਜਾਂਚ ਨੂੰ ਲੈ ਕੇ ਚੀਨ ਦੇ ਰਵੱਈਏ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਇਸ ਨਾਲ ਬੇਹੱਦ ਨਿਰਾਸ਼ ਹੈ। 

ਸੂਤਰਾਂ ਮੁਤਾਬਕ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਐਡਹਨਾਮ ਗਿਬ੍ਰਯੇਸਾਸ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਬਹੁਤ ਨਿਰਾਸ਼ ਹਨ ਕਿਉਂਕਿ ਚੀਨ ਨੇ ਹੁਣ ਤੱਕ ਕੋਰੋਨਾ ਵਾਇਰਸ ਦੀ ਸ਼ੁਰੂਆਤ ਕਿੱਥੋਂ ਹੋਈ, ਇਸ ਦੀ ਜਾਂਚ ਕਰ ਰਹੀ ਮਾਹਰਾਂ ਦੀ ਟੀਮ ਨੂੰ ਹੁਣ ਤੱਕ ਦੇਸ਼ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ। 

ਇਹ ਵੀ ਪੜ੍ਹੋ- ਗਹਿਣੇ ਖ਼ਰੀਦ ਰਹੇ ਹੋ? ਹੁਣ KYC ਦਸਤਾਵੇਜ਼ਾਂ ਦੀ ਹੋ ਸਕਦੀ ਹੈ ਜ਼ਰੂਰਤ

ਇਕ ਸਾਲ ਪਹਿਲਾਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਕਿਵੇਂ ਹੋਈ, ਇਸ ਦਾ ਪਤਾ ਲਗਾਉਣ ਲਈ ਮਾਹਰਾਂ ਦੀ ਟੀਮ ਜਨਵਰੀ ਦੀ ਸ਼ੁਰੂਆਤ ਵਿਚ ਹੀ ਚੀਨ ਦੇ ਵੁਹਾਨ ਜਾਣ ਵਾਲੀ ਸੀ। ਜਿਨੇਵਾ ਵਿਚ ਆਨਲਾਈਨ ਕਾਨਫਰੰਸ ਵਿਚ ਸੰਗਠਨ ਦੇ ਨਿਰਦੇਸ਼ਕ ਨੇ ਕਿਹਾ, ਅਸੀਂ ਪਤਾ ਲਗਾ ਰਹੇ ਹਾਂ ਕਿ ਚੀਨੀ ਅਧਿਕਾਰੀਆਂ ਨੇ ਹੁਣ ਤੱਕ ਉੱਥੇ ਪੁੱਜਣ ਵਾਲੀ ਟੀਮ ਲਈ ਜ਼ਰੂਰੀ ਇਜਾਜ਼ਤ 'ਤੇ ਸਹਿਮਤੀ ਨਹੀਂ ਦਿੱਤੀ ਹੈ। ਮੈਂ ਲਗਾਤਾਰ ਚੀਨ ਦੇ ਉੱਚ ਅਧਿਕਾਰੀਆਂ ਦੇ ਸੰਪਰਕ ਵਿਚ ਰਿਹਾ ਹਾਂ ਅਤੇ ਮੈਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮਿਸ਼ਨ ਵਿਸ਼ਵ ਸਿਹਤ ਸੰਗਠਨ ਲਈ ਪਹਿਲ 'ਤੇ ਹੈ।
 

ਆਖਰ ਚੀਨ ਜਾਂਚ ਟੀਮ ਨੂੰ ਦੇਸ਼ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਕਿਉਂ ਨਹੀਂ ਦੇ ਰਿਹਾ? ਇਸ ਸਬੰਧੀ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਇ


author

Lalita Mam

Content Editor

Related News