ਜਦੋਂ ਆਸਟ੍ਰੇਲੀਆਈ ਪੀ.ਐੱਮ. ਨੂੰ ਬਜ਼ੁਰਗ ਨੇ ਲਾਈ ਫਟਕਾਰ, ਵੀਡੀਓ ਵਾਇਰਲ

Thursday, Apr 07, 2022 - 05:43 PM (IST)

ਜਦੋਂ ਆਸਟ੍ਰੇਲੀਆਈ ਪੀ.ਐੱਮ. ਨੂੰ ਬਜ਼ੁਰਗ ਨੇ ਲਾਈ ਫਟਕਾਰ, ਵੀਡੀਓ ਵਾਇਰਲ

ਨਿਊਕੈਸਲ (ਬਿਊਰੋ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਬੁੱਧਵਾਰ ਰਾਤ ਅਚਾਨਕ ਨਿਊਕੈਸਲ ਦੇ ਇੱਕ ਪੱਬ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੂੰ ਆਮ ਜਨਤਾ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਇੱਕ ਸਥਾਨਕ ਬਜ਼ੁਰਗ ਅਪਾਹਜ ਪੈਨਸ਼ਨਰ ਨੇ ਉਨ੍ਹਾਂ ਨੂੰ ਬਜ਼ੁਰਗ ਆਸਟ੍ਰੇਲੀਅਨਾਂ ਦੀ ਆਰਥਿਕ ਸਥਿਤੀ ਬਾਰੇ ਦੱਸਿਆ। ਪੈਨਸ਼ਨਰਾਂ ਲਈ ਆਮਦਨੀ ਪਾਬੰਦੀਆਂ ਨੂੰ ਲੈ ਕੇ ਬਜ਼ੁਰਗ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੀ ਨਿੰਦਾ ਕੀਤੀ। ਇਸ ਦੌਰਾਨ ਮੌਰੀਸਨ ਨਾਲ ਮੀਡੀਆ ਵੀ ਮੌਜੂਦ ਸੀ ਅਤੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ- 2 ਸਾਲ ਦੀ ਰਾਹਤ ਤੋਂ ਬਾਅਦ ਆਸਟ੍ਰੇਲੀਆ 'ਚ ਵਧੇ 'ਫਲੂ' ਦੇ ਮਾਮਲੇ

ਪੈਨਸ਼ਰਨ ਨੇ ਮੌਰੀਸਨ ਨੂੰ ਲਾਈ ਫਟਕਾਰ
ਬੀ.ਬੀ.ਸੀ. 'ਤੇ ਸ਼ੇਅਰ ਕੀਤੇ ਗਏ ਵੀਡੀਓ ਦੇ ਅਨੁਸਾਰ ਪੈਨਸ਼ਨਰ ਨੇ ਮੌਰੀਸਨ ਨੂੰ ਕਿਹਾ ਕਿ ਜਦੋਂ ਤੁਸੀਂ ਪਿਛਲੀ ਵਾਰ ਚੁਣੇ ਗਏ ਸੀ ਤਾਂ ਤੁਸੀਂ ਕਿਹਾ ਸੀ ਕਿ ਅਸੀਂ ਉਨ੍ਹਾਂ ਸਾਰੇ ਲੋਕਾਂ ਦੀ ਮਦਦ ਕਰਾਂਗੇ ਜਿਨ੍ਹਾਂ ਨੇ ਸਾਰੀ ਉਮਰ ਕੰਮ ਕੀਤਾ ਹੈ, ਟੈਕਸ ਅਦਾ ਕੀਤਾ ਹੈ। ਮੈਂ ਸਾਰੀ ਉਮਰ ਕੰਮ ਕੀਤਾ ਹੈ ਅਤੇ ਟੈਕਸ ਅਦਾ ਕੀਤਾ ਹੈ।ਮੌਰੀਸਨ ਨੇ ਨਾਰਾਜ਼ ਬਜ਼ੁਰਗ ਦੀ ਨਾਰਾਜ਼ਗੀ ਦੂਰ ਕਰਨ ਲਈ ਉਸ ਨੂੰ ਆਪਣੇ ਸਟਾਫ ਨਾਲ ਗੱਲ ਕਰਨ ਦਾ ਆਫਰ ਦਿੱਤਾ।ਇਸ ਕਾਰਨ ਬਜ਼ੁਰਗ ਦਾ ਗੁੱਸਾ ਹੋਰ ਵਧ ਗਿਆ ਅਤੇ ਉਸ ਨੇ ਉੱਥੋਂ ਜਾਣ ਤੋਂ ਇਨਕਾਰ ਕਰ ਦਿੱਤਾ। 

 

ਪੜ੍ਹੋ ਇਹ ਅਹਿਮ ਖ਼ਬਰ- ਹਵਾਈ ਯਾਤਰੀਆਂ ਨੂੰ ਝਟਕਾ, ਏਅਰ ਕੈਨੇਡਾ ਨੇ ਵੈਨਕੂਵਰ ਤੋਂ ਦਿੱਲੀ ਵਿਚਾਲੇ ਉਡਾਣਾਂ ਕੀਤੀਆਂ ਰੱਦ

ਔਰਤ ਨੇ ਕਿਹਾ-ਸਭ ਤੋਂ ਘਟੀਆ ਪੀ.ਐੱਮ.
ਇਸ ਦੌਰਾਨ ਮੌਰੀਸਨ ਦਾ ਸਾਹਮਣਾ ਇੱਕ ਔਰਤ ਨਾਲ ਹੋਇਆ ਜੋ ਆਪਣੀ ਵੀਡੀਓ ਰਿਕਾਰਡ ਕਰ ਰਹੀ ਸੀ। ਔਰਤ ਨੇ ਮੌਰੀਸਨ ਨਾਲ ਫੋਟੋ ਖਿਚਵਾਉਂਦਿਆਂ ਕਿਹਾ ਕਿ ਹੁਣ ਤੱਕ ਦੇ ਸਭ ਤੋਂ ਘਟੀਆ ਪ੍ਰਧਾਨ ਮੰਤਰੀ ਹੋਣ ਲਈ ਤੁਹਾਡਾ ਧੰਨਵਾਦ। ਗਾਰਡੀਅਨ ਆਸਟ੍ਰੇਲੀਆ ਨਾਲ ਗੱਲ ਕਰਦਿਆਂ ਔਰਤ ਨੇ ਕਿਹਾ ਕਿ ਮੌਰੀਸਨ ਨੇ ਉਸ ਨੂੰ ਜਵਾਬ ਵਿੱਚ ‘ਧੰਨਵਾਦ’ ਕਿਹਾ ਸੀ। ਆਸਟ੍ਰੇਲੀਅਨ ਚੋਣਾਂ ਦਾ ਐਲਾਨ ਮਈ ਵਿੱਚ ਹੋਣ ਵਾਲਾ ਹੈ। ਦੇਸ਼ ਦੀਆਂ ਚੋਣਾਂ ਵਿਚ 'ਰਹਿਣ ਦੀ ਲਾਗਤ' (Cost of Living) ਇਕ ਵੱਡਾ ਮੁੱਦਾ ਹੈ।


author

Vandana

Content Editor

Related News