ਚੀਨ ਦਾ ਐਲਾਨ-ਹਾਲਤ ਚਾਹੇ ਜੋ ਵੀ ਹੋਵੇ, ਮਿਆਂਮਾ ਦਾ ਸਮਰਥਨ ਰੱਖਾਂਗੇ ਜਾਰੀ
Saturday, Apr 02, 2022 - 12:35 PM (IST)
ਬੀਜਿੰਗ- ਚੀਨ ਨੇ ਐਲਾਨ ਕਰਦੇ ਹੋਏ ਕਿਹਾ ਕਿ ਉਹ ਹਰ ਹਾਲਤ 'ਚ ਗੁਆਂਢੀ ਦੇਸ਼ ਮਿਆਂਮਾ ਦਾ ਸਮਰਥਨ ਕਰਨਾ ਜਾਰੀ ਰੱਖੇਗਾ। ਮਿਆਂਮਾ 'ਚ ਪਿਛਲੇ ਸਾਲ ਤਖ਼ਤਾਪਲਟ ਕਰਕੇ ਸੱਤਾ 'ਤੇ ਕਬਜ਼ਾ ਹੋਣ ਵਾਲੀ ਫੌਜ ਦੇ ਸਮਰਥਨ 'ਚ ਚੀਨ ਵਲੋਂ ਇਹ ਤਾਜ਼ਾ ਬਿਆਨ ਆਇਆ ਹੈ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਮੁਤਾਬਕ ਵਿਦੇਸ਼ੀ ਮੰਤਰੀ ਵਾਂਗ ਯੀ ਨੇ ਮਿਆਂਮਾ ਦੇ ਆਪਣੇ ਬਰਾਬਰ ਵੁੰਨਾ ਮਾਂਗ ਲਿਵਨ ਨੂੰ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਨੇ ਗੁਆਂਢੀਆਂ ਦੇ ਪ੍ਰਤੀ ਆਪਣੀ ਵਿਦੇਸ਼ ਨੀਤੀ 'ਚ ਮਿਆਂਮਾ ਨੂੰ ਹਮੇਸ਼ਾ ਮਹੱਤਵਪੂਰਨ ਸਥਾਨ ਦਿੱਤਾ ਹੈ ਅਤੇ ਉਹ ਉਸ ਦੇ ਨਾਲ ਸਹਿਯੋਗ ਅਤੇ ਆਦਾਨ-ਪ੍ਰਦਾਨ ਵਧਾਉਣਾ ਚਾਹੁੰਦਾ ਹੈ।
ਵਾਂਗ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਚੀਨ-ਮਿਆਂਮਾ ਆਰਥਿਕ ਗਲਿਆਰੇ 'ਤੇ ਕੰਮ 'ਚ ਤੇਜ਼ੀ ਲਿਆਉਣੀ ਚਾਹੀਦੀ, ਪ੍ਰਮੁੱਖ ਪ੍ਰਾਜੈਕਟਾਂ ਦੇ ਨਿਰਮਾਣ ਨੂੰ ਗਤੀ ਦੇਣੀ ਚਾਹੀਦੀ ਅਤੇ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਲੜਾਈ 'ਚ ਅਤੇ ਜ਼ਿਆਦਾ ਇਕਜੁੱਟ ਹੋ ਕੇ ਯੋਗਦਾਨ ਦੇਣਾ ਚਾਹੀਦਾ ਵਾਂਗ ਨੇ ਕਿਹਾ ਕਿ ਹਾਲਤ 'ਚ ਕੀ ਬਦਲਾਅ ਆਉਂਦੇ ਹਨ, ਇਸ ਨਾਲ ਫਰਕ ਨਹੀਂ ਪੈਂਦਾ। ਮਿਆਂਮਾ ਦੀ ਪ੍ਰਭੂਸੱਤਾ, ਸੁਤੰਤਰਤਾ ਅਤੇ ਖੇਤਰੀ ਅਖੰਡਤਾ ਦੀ ਸੁਰੱਖਿਆ ਕਰਨ 'ਚ ਚੀਨ ਉਸ ਦਾ ਸਮਰਥਨ ਜਾਰੀ ਰੱਖੇਗਾ। ਚੀਨ ਮਿਆਂਮਾ ਦੀ ਰਾਸ਼ਟਰੀ ਹਾਲਤ ਦੇ ਅਨੁਕੂਲ ਵਿਕਾਸ ਮਾਰਗ 'ਤੇ ਚੱਲਣ 'ਚ ਉਸ ਦਾ ਸਾਥ ਦੇਵੇਗਾ।