''Hantavirus'' ਕਾਰਨ 3 ਯਾਤਰੀਆਂ ਮੌਤ, WHO ਨੇ ਦੱਸੇ ਲੱਛਣ ਤੇ ਬਚਾਅ ਦਾ ਤਰੀਕੇ

Thursday, May 07, 2026 - 05:23 PM (IST)

''Hantavirus'' ਕਾਰਨ 3 ਯਾਤਰੀਆਂ ਮੌਤ, WHO ਨੇ ਦੱਸੇ ਲੱਛਣ ਤੇ ਬਚਾਅ ਦਾ ਤਰੀਕੇ

ਅਲਬੂਕਰਕ (ਏਪੀ): ਚੂਹਿਆਂ ਤੋਂ ਫੈਲਣ ਵਾਲੀ ਇੱਕ ਦੁਰਲੱਭ ਬਿਮਾਰੀ 'ਹੰਤਾਵਾਇਰਸ' (Hantavirus) ਨੇ ਇੱਕ ਕਰੂਜ਼ ਸ਼ਿਪ 'ਤੇ ਸਵਾਰ ਯਾਤਰੀਆਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇਸ ਘਾਤਕ ਵਾਇਰਸ ਕਾਰਨ ਹੁਣ ਤੱਕ ਤਿੰਨ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਹੋਰ ਬਿਮਾਰ ਦੱਸੇ ਜਾ ਰਹੇ ਹਨ।

ਕੋਵਿਡ ਵਰਗਾ ਖ਼ਤਰਾ ਨਹੀਂ, ਪਰ ਸਾਵਧਾਨੀ ਜ਼ਰੂਰੀ
ਵਿਸ਼ਵ ਸਿਹਤ ਸੰਗਠਨ (WHO) ਦੀ ਮਾਰੀਆ ਵੈਨ ਕਰਖੋਵ ਨੇ ਸਪੱਸ਼ਟ ਕੀਤਾ ਹੈ ਕਿ ਇਹ "ਅਗਲਾ ਕੋਵਿਡ ਨਹੀਂ ਹੈ" ਕਿਉਂਕਿ ਇਹ ਵਾਇਰਸ ਇਨਸਾਨਾਂ ਤੋਂ ਇਨਸਾਨਾਂ ਵਿੱਚ ਆਸਾਨੀ ਨਾਲ ਨਹੀਂ ਫੈਲਦਾ। ਹਾਲਾਂਕਿ, ਇਹ ਇੱਕ ਗੰਭੀਰ ਬਿਮਾਰੀ ਹੈ। ਮਾਹਿਰਾਂ ਅਨੁਸਾਰ, ਇਹ ਵਾਇਰਸ ਉਦੋਂ ਫੈਲਦਾ ਹੈ ਜਦੋਂ ਕੋਈ ਵਿਅਕਤੀ ਚੂਹਿਆਂ ਦੇ ਮਲ-ਮੂਤਰ, ਲਾਰ ਜਾਂ ਉਨ੍ਹਾਂ ਦੇ ਰਹਿਣ ਵਾਲੀ ਥਾਂ ਦੀ ਦੂਸ਼ਿਤ ਹਵਾ 'ਚ ਸਾਹ ਲੈਂਦਾ ਹੈ।

ਅਰਜਨਟੀਨਾ ਨਾਲ ਜੁੜੀਆਂ ਤਾਰਾਂ
ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਸ ਇਨਫੈਕਸ਼ਨ ਦੀ ਸ਼ੁਰੂਆਤ ਅਰਜਨਟੀਨਾ ਦੇ ਦੱਖਣੀ ਹਿੱਸੇ ਉਸ਼ੂਆਇਆ (Ushuaia) 'ਚ ਪੰਛੀਆਂ ਨੂੰ ਦੇਖਣ ਦੀ ਇੱਕ ਯਾਤਰਾ ਦੌਰਾਨ ਹੋਈ ਸੀ। ਅਰਜਨਟੀਨਾ 'ਚ ਪਿਛਲੇ ਸਾਲ ਤੋਂ ਹੰਤਾਵਾਇਰਸ ਦੇ ਮਾਮਲਿਆਂ 'ਚ ਭਾਰੀ ਵਾਧਾ ਦੇਖਿਆ ਗਿਆ ਹੈ, ਜਿਸ ਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ ਨੂੰ ਮੰਨਿਆ ਜਾ ਰਿਹਾ ਹੈ। ਇੱਥੇ ਪਿਛਲੇ ਸਾਲ 28 ਮੌਤਾਂ ਹੋਈਆਂ ਸਨ ਤੇ ਇਸ ਸਾਲ ਕੇਸਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਲਗਭਗ ਦੁੱਗਣੀ ਹੋ ਗਈ ਹੈ।

ਲੱਛਣ ਤੇ ਖ਼ਤਰਾ
ਹੰਤਾਵਾਇਰਸ ਦੇ ਸ਼ੁਰੂਆਤੀ ਲੱਛਣ ਆਮ ਫਲੂ ਵਰਗੇ ਹੁੰਦੇ ਹਨ, ਜਿਵੇਂ ਕਿ:
ਤੇਜ਼ ਬੁਖਾਰ ਅਤੇ ਠੰਢ ਲੱਗਣਾ।
ਮਾਸਪੇਸ਼ੀਆਂ 'ਚ ਦਰਦ ਅਤੇ ਸਿਰ ਦਰਦ।
ਗੰਭੀਰ ਸਥਿਤੀ 'ਚ ਫੇਫੜਿਆਂ 'ਚ ਪਾਣੀ ਭਰਨਾ, ਜਿਸ ਨੂੰ 'ਹੰਤਾਵਾਇਰਸ ਪਲਮੋਨਰੀ ਸਿੰਡਰੋਮ' ਕਿਹਾ ਜਾਂਦਾ ਹੈ। ਇਸ 'ਚ ਮੌਤ ਦੀ ਦਰ 35 ਫੀਸਦੀ ਤੱਕ ਹੁੰਦੀ ਹੈ।

ਬਚਾਅ ਦੇ ਤਰੀਕੇ
ਮਾਹਿਰਾਂ ਅਨੁਸਾਰ ਇਸ ਦਾ ਕੋਈ ਖਾਸ ਇਲਾਜ ਜਾਂ ਵੈਕਸੀਨ ਨਹੀਂ ਹੈ, ਪਰ ਜਲਦੀ ਡਾਕਟਰੀ ਸਹਾਇਤਾ ਲੈਣ ਨਾਲ ਜਾਨ ਬਚਾਈ ਜਾ ਸਕਦੀ ਹੈ। ਬਚਾਅ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ:
1.  ਚੂਹਿਆਂ ਅਤੇ ਉਨ੍ਹਾਂ ਦੇ ਮਲ-ਮੂਤਰ ਦੇ ਸੰਪਰਕ ਤੋਂ ਬਚੋ।
2.  ਸਫਾਈ ਕਰਦੇ ਸਮੇਂ ਦਸਤਾਨਿਆਂ ਦੀ ਵਰਤੋਂ ਕਰੋ ਅਤੇ ਬਲੀਚ ਘੋਲ ਦੀ ਵਰਤੋਂ ਕਰੋ।
3.  ਚੂਹਿਆਂ ਵਾਲੀ ਥਾਂ 'ਤੇ ਝਾੜੂ ਜਾਂ ਵੈਕਿਊਮ ਦੀ ਵਰਤੋਂ ਨਾ ਕਰੋ, ਕਿਉਂਕਿ ਇਸ ਨਾਲ ਵਾਇਰਸ ਹਵਾ 'ਚ ਫੈਲ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News