ਅਜਬ-ਗਜ਼ਬ: ਮੌਤ ਤੋਂ ਪਹਿਲਾਂ ਲੋਕ ਕੀ ਬੁੜਬੁੜਾਉਂਦੇ ਹਨ?, ਸਰੀਰ ''ਚ ਕੀ-ਕੀ ਹੁੰਦੇ ਬਦਲਾਅ, ਨਰਸ ਨੇ ਕੀਤਾ ਖੁਲਾਸਾ
Sunday, Jun 25, 2023 - 10:46 PM (IST)
ਵਾਸ਼ਿੰਗਟਨ (ਇੰਟ.) : ਜਦੋਂ ਕੋਈ ਵਿਅਕਤੀ ਮਰਨ ਵਾਲਾ ਹੁੰਦਾ ਹੈ ਤਾਂ ਉਹ ਮੌਤ ਤੋਂ ਠੀਕ ਪਹਿਲਾਂ ਕੁਝ ਬੁੜਬੁੜਾਉਂਦਾ ਹੈ। ਉਹ ਕੁਝ ਕਹਿਣਾ ਚਾਹੁੰਦਾ ਹੈ ਪਰ ਲੋਕ ਸਮਝ ਨਹੀਂ ਸਕਦੇ ਕਿ ਉਹ ਕੀ ਕਹਿ ਰਿਹਾ ਹੈ ਜਾਂ ਕੀ ਕਹਿਣਾ ਚਾਹੁੰਦਾ ਹੈ। ਹੁਣ ਇਸ ਬਾਰੇ ਇਕ ਨਰਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।
ਨਰਸ ਨੇ ਦੱਸਿਆ ਕਿ ਮੌਤ ਤੋਂ ਪਹਿਲਾਂ ਲੋਕ ਕੀ ਬੁੜਬੁੜਾਉਂਦੇ ਹਨ ਅਤੇ ਕੀ ਕਹਿਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਨਰਸ ਨੇ ਇਹ ਵੀ ਦੱਸਿਆ ਕਿ ਮਰਨ ਤੋਂ ਪਹਿਲਾਂ ਮਰੀਜ਼ ਦੇ ਸਰੀਰ ਵਿੱਚ ਕੀ-ਕੀ ਬਦਲਾਅ ਹੁੰਦੇ ਹਨ। ਦਰਅਸਲ, ਅਮਰੀਕਾ ਦੇ ਕੈਲੀਫੋਰਨੀਆ ਦੀ ਇਕ ਨਰਸ ਨੇ ਵੀਡੀਓ ਸ਼ੇਅਰ ਕਰਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਜੂਲੀ ਨਾਂ ਦੀ ਇਸ ਨਰਸ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਲੋਕ ਕੀ ਕਹਿੰਦੇ ਹਨ।
ਇਹ ਵੀ ਪੜ੍ਹੋ : ਪਾਇਲਟ ਦੀ ਡਿਊਟੀ ਖ਼ਤਮ, ਯਾਤਰੀਆਂ ਨੂੰ ਅੱਧਵਾਟੇ ਛੱਡ ਤੁਰਦਾ ਬਣਿਆ, 6 ਘੰਟੇ ਲੋਕ ਹੋਏ ਖੱਜਲ-ਖੁਆਰ
ਨਰਸ ਨੇ ਦੱਸਿਆ ਕਿ ਇਨਸਾਨ ਅਕਸਰ ਮੌਤ ਤੋਂ ਪਹਿਲਾਂ ਆਪਣੇ ਅਜ਼ੀਜ਼ਾਂ ਨੂੰ ਯਾਦ ਕਰਦੇ ਹਨ। ਚਾਹੇ ਉਹ ਪਤਨੀ ਹੋਵੇ, ਬੱਚੇ ਹੋਣ ਜਾਂ ਮਾਪੇ। ਬਹੁਤ ਸਾਰੇ ਲੋਕ ਆਈ ਲਵ ਯੂ ਸ਼ਬਦ ਦੀ ਵਰਤੋਂ ਕਰਦੇ ਹਨ। ਦੱਸ ਦੇਈਏ ਕਿ ਜੂਲੀ ਦੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ 4.30 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਇਸ ਦੇ ਨਾਲ ਹੀ ਨਰਸ ਜੂਲੀ ਨੇ ਦੱਸਿਆ ਕਿ ਮੌਤ ਦੇ ਸਮੇਂ ਲੋਕਾਂ ਦੇ ਸਰੀਰ ਵਿੱਚ ਕੀ-ਕੀ ਬਦਲਾਅ ਹੁੰਦੇ ਹਨ। ਉਸ ਦਾ ਕਹਿਣਾ ਹੈ ਕਿ ਇਹ ਸਾਰੀਆਂ ਚੀਜ਼ਾਂ ਆਖਰੀ ਸਮੇਂ ’ਤੇ ਅਸਾਧਾਰਨ ਲੱਗਦੀਆਂ ਹਨ ਪਰ ਅਸਲ 'ਚ ਆਮ ਹੁੰਦੀਆਂ ਹਨ।
ਉਸ ਦੇ ਅਨੁਸਾਰ ਸਾਹ ਲੈਣ ਵਿੱਚ ਤਬਦੀਲੀ, ਆਵਾਜ਼ 'ਚ ਕੜਵਲ, ਅੱਖਾਂ ਦਾ ਲਾਲ ਹੋਣਾ, ਚਮੜੀ ਦੇ ਰੰਗ ਵਿੱਚ ਤਬਦੀਲੀ ਅਤੇ ਬੁਖਾਰ ਸਭ ਆਖਰੀ ਸਮੇਂ 'ਚ ਆਮ ਹਨ। ਉਹ ਕਹਿੰਦੀ ਹੈ ਕਿ ਉਸ ਦੀ ਨੌਕਰੀ ਦਾ ਸਭ ਤੋਂ ਵਧੀਆ ਹਿੱਸਾ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੌਤ ਤੇ ਮਰਨ ਬਾਰੇ ਸਿੱਖਿਆ ਦੇਣਾ ਹੈ। ਨਰਸ ਨੇ ਕਿਹਾ ਕਿ ਇਕ ਆਮ ਮੌਤ ‘ਜ਼ਿਆਦਾ ਦਰਦਨਾਕ ਨਹੀਂ ਹੈ।’ ਲੋਕਾਂ ਨੂੰ ਓਨੀ ਤਕਲੀਫ ਨਹੀਂ ਹੁੰਦੀ, ਜਿੰਨਾ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਵਿਅਕਤੀ ਨੂੰ। ਜੀ ਹਾਂ, ਬਹੁਤ ਸਾਰੇ ਲੋਕ ਮੌਤ ਦੇ ਸਮੇਂ ਆਪਣੇ ਪਿਆਰਿਆਂ ਨੂੰ ਦੇਖ ਕੇ ਰੋਣ ਲੱਗ ਜਾਂਦੇ ਹਨ। ਫਿਰ, ਅੰਤ 'ਚ ਉਹ ਮਰ ਜਾਂਦੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।