ਟਰੰਪ ਨਾਲ ਬਹਿਸ ਦੌਰਾਨ ਕਮਲਾ ਨੇ ਕੰਨਾਂ ''ਚ ਕੀ ਪਾਇਆ, ਛਿੜੀ ਚਰਚਾ

Thursday, Sep 12, 2024 - 03:57 PM (IST)

ਵਾਸ਼ਿੰਗਟਨ- ਕੀ ਕਮਲਾ ਹੈਰਿਸ ਨੇ ਡੋਨਾਲਡ ਟਰੰਪ ਨਾਲ ਬਹਿਸ ਦੌਰਾਨ ਕੰਨਾਂ ਵਿਚ ਈਅਰਫੋਨ ਪਹਿਨੇ ਹੋਏ ਸੀ? ਸੋਸ਼ਲ ਮੀਡੀਆ 'ਤੇ ਇਸ ਸਬੰਧੀ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਇਕ ਖਾਸ ਕਿਸਮ ਦਾ ਈਅਰਫੋਨ ਸੀ, ਜਿਸ ਨੂੰ ਈਅਰਿੰਗ ਵਾਂਗ ਡਿਜ਼ਾਈਨ ਕੀਤਾ ਗਿਆ ਸੀ। ਬਹਿਸ ਦੌਰਾਨ ਕਮਲਾ ਹੈਰਿਸ ਦੀ ਟੀਮ ਆਪਣੀ ਸਲਾਹ ਦੇ ਰਹੀ ਸੀ। ਇਸ ਦੇ ਨਾਲ ਹੀ ਕਮਲਾ ਹੈਰਿਸ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਇਹ ਈਅਰਫੋਨ ਨਹੀਂ ਸਨ। ਉਨ੍ਹਾਂ ਮੁਤਾਬਕ ਇਹ ਖਾਸ ਬ੍ਰਾਂਡ ਦੀ ਮੋਤੀਆਂ ਦੇ ਈਅਰਿੰਗ ਹਨ ਅਤੇ ਇਸ ਦੀ ਕੀਮਤ 800 ਡਾਲਰ ਦੱਸੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਮੰਗਲਵਾਰ ਨੂੰ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਪਹਿਲੀ ਵਾਰ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਏ।

ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਉਮੀਦਵਾਰ ਕਮਲਾ ਹੈਰਿਸ ਅਤੇ ਡੋਨਾਲਡ ਟਰੰਪ ਵਿਚਾਲੇ ਪਹਿਲੀ ਬਹਿਸ ਹੋਈ। ਇਹ ਬਹਿਸ ਮੰਗਲਵਾਰ ਨੂੰ ਫਿਲਾਡੇਲਫੀਆ ਦੇ ਰਾਸ਼ਟਰੀ ਸੰਵਿਧਾਨ ਕੇਂਦਰ 'ਚ ਹੋਈ। ਇਸ ਬਹਿਸ ਤੋਂ ਬਾਅਦ ਡੋਨਾਲਡ ਟਰੰਪ ਦੇ ਸਮਰਥਕ ਕਮਲਾ ਹੈਰਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਹਿਸ ਦੌਰਾਨ ਕਮਲਾ ਨੇ Nova H1 ਈਅਰਫੋਨ ਪਹਿਨੇ ਹੋਏ ਸਨ। ਦਾਅਵੇ ਮੁਤਾਬਕ ਇਸ ਈਅਰਫੋਨ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਜਦੋਂ ਇਸ ਨੂੰ ਪਹਿਨਿਆ ਜਾਵੇ ਤਾਂ ਇਹ ਈਅਰਿੰਗ ਵਰਗਾ ਮਹਿਸੂਸ ਹੁੰਦਾ ਹੈ। ਇਕ ਵਿਅਕਤੀ ਨੇ ਫੇਸਬੁੱਕ 'ਤੇ ਲਿਖਿਆ ਹੈ ਕਿ ਲੋਕ ਸੋਚਦੇ ਹਨ ਕਿ ਕਮਲਾ ਹੈਰਿਸ ਬਹੁਤ ਵਧੀਆ ਬੋਲਦੀ ਹੈ। ਪਰ ਇਸ ਵਿੱਚ ਉਸਦੇ ਈਅਰਿੰਗਸ ਦੀ ਵੀ ਵੱਡੀ ਭੂਮਿਕਾ ਹੈ। ਲੋਕਾਂ ਨੇ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਕਮਲਾ ਹੈਰਿਸ ਦੇ ਈਅਰਿੰਗ ਅਤੇ ਤਥਾਕਥਿਤ ਈਅਰਫੋਨ 'ਚ ਸਮਾਨਤਾ ਦਿਖਾਈ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਹੈਰਿਸ ਅਤੇ ਟਰੰਪ ਵਿਚਕਾਰ ਹੋਈ ਬਹਿਸ ਨੂੰ 6.70 ਲੱਖ ਦਰਸ਼ਕਾਂ ਨੇ ਦੇਖਿਆ

PunjabKesari

ਹਾਲਾਂਕਿ ਕਮਲਾ ਹੈਰਿਸ ਦੇ ਸਮਰਥਕਾਂ ਨੇ ਇਸ ਦੇ ਉਲਟ ਦਾਅਵਾ ਕੀਤਾ ਹੈ। ਉਨ੍ਹਾਂ ਮੁਤਾਬਕ ਕਮਲਾ ਹੈਰਿਸ ਨੇ ਅਸਲ ਵਿੱਚ ਟਿਫਨੀ ਹਾਰਡਵੇਅਰ ਦੀ ਪਰਲ ਈਅਰਿੰਗਸ ਪਹਿਨੀਆਂ ਸਨ। ਕਮਲਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਨੋਵਾ ਦੇ ਈਅਰਫੋਨ ਅਤੇ ਹੈਰਿਸ ਦੁਆਰਾ ਪਹਿਨੇ ਗਏ ਈਅਰਿੰਗ ਦੇ ਡਿਜ਼ਾਇਨ 'ਚ ਫਰਕ ਹੈ। ਕੁਝ ਲੋਕਾਂ ਨੇ ਈਅਰਿੰਗਸ ਦੀ ਕੀਮਤ 800 ਡਾਲਰ ਅਤੇ ਕੁਝ ਨੇ 3300 ਡਾਲਰ ਦੱਸੀ ਹੈ। ਕਮਲਾ ਦੇ ਸਮਰਥਕਾਂ ਨੇ ਕਿਹਾ ਕਿ ਉਪ ਰਾਸ਼ਟਰਪਤੀ ਮੋਤੀ ਪਹਿਨਣ ਦੇ ਸ਼ੌਕੀਨ ਹਨ ਅਤੇ ਉਹ ਪਹਿਲਾਂ ਵੀ ਅਜਿਹੇ ਗਹਿਣੇ ਪਹਿਨਦੇ ਰਹੇ ਹਨ। ਦੱਸ ਦੇਈਏ ਕਿ ਬਹਿਸ ਦੌਰਾਨ ਹੈਰਿਸ ਨੇ ਅਮਰੀਕੀ ਵਿਦੇਸ਼ ਨੀਤੀ, ਅਰਥਵਿਵਸਥਾ, ਸਰਹੱਦੀ ਸੁਰੱਖਿਆ ਅਤੇ ਗਰਭਪਾਤ ਵਰਗੇ ਮੁੱਦਿਆਂ 'ਤੇ ਟਰੰਪ ਨੂੰ ਚੁਣੌਤੀ ਦਿੱਤੀ ਸੀ। ਟਰੰਪ ਨਾਲ ਇਸ ਬਹਿਸ ਦੌਰਾਨ ਹੈਰਿਸ ਨੂੰ ਪਿਛਲੀ 'ਪ੍ਰੈਜ਼ੀਡੈਂਸ਼ੀਅਲ ਡਿਬੇਟ' 'ਚ ਰਾਸ਼ਟਰਪਤੀ ਜੋਅ ਬਾਈਡੇਨ ਦੇ ਨਿਰਾਸ਼ਾਜਨਕ ਪ੍ਰਦਰਸ਼ਨ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਦੇਖਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News