ਰੂਸ ਦੇ ਕੀਵ ਤੋਂ ਪਿੱਛੇ ਹਟਣ ਦੇ ਦਾਅਵੇ ''ਤੇ ਪੱਛਮੀ ਦੇਸ਼ਾਂ ਨੂੰ ਹੁਣ ਵੀ ਸ਼ੱਕ
Wednesday, Mar 30, 2022 - 01:44 AM (IST)
ਲੰਡਨ-ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸੀ ਪੂਰਬੀ ਯੂਕ੍ਰੇਨ 'ਚ ਫੌਜੀਆਂ ਦਾ ਜਮਾਵੜਾ ਕਰ ਰਿਹਾ ਹੈ ਪਰ ਇਹ ਅਜੇ ਨਹੀਂ ਕਿਹਾ ਜਾ ਸਕਦਾ ਕਿ ਕੀ ਕੀਵ ਦੇ ਆਲੇ-ਦੁਆਲੇ ਫੌਜੀ ਕਾਰਵਾਈਆਂ ਘੱਟ ਕਰਨ ਦਾ ਮਾਸਕੋ ਦਾ ਦਾਅਵਾ ਸਹੀ ਹੈ ਜਾਂ ਨਹੀਂ। ਖੁਫ਼ੀਆ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਮਾਸਕੋ, ਯੂਕ੍ਰੇਨ ਦੇ ਸਭ ਤੋਂ ਸਿੱਖਿਅਤ ਅਤੇ ਉਪਕਰਣਾਂ ਨਾਲ ਲੈਸ ਸੁਰੱਖਿਆ ਬਲਾਂ ਨੂੰ ਘੇਰਨ ਲਈ ਕਵਾਇਦ ਦੇ ਤੌਰ 'ਤੇ ਡੋਨਬਾਸ 'ਚ ਫੌਜੀ ਤਾਇਨਾਤੀ ਮਜ਼ਬੂਤ ਕਰ ਰਿਹਾ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਨਾਲ ਗੱਲਬਾਤ 'ਚ ਹੋ ਰਹੀ ਪ੍ਰਗਤੀ : ਰੂਸੀ ਵਫ਼ਦ
ਪੱਛਮੀ ਦੇਸ਼ ਦੇ ਇਕ ਅਧਿਕਾਰੀ ਨੇ ਨਾਂ ਨਾ ਉਜਾਗਰ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਇਹ ਸਪੱਸ਼ਟ ਹੈ ਕਿ ਰੂਸ ਦੇ 'ਹੱਥਕੰਡੇ ਅਤੇ ਰਣਨੀਤੀਆਂ ਬਦਲ ਰਹੀਆਂ ਹਨ ਪਰ ਅਜੇ ਇਹ ਸਾਫ਼ ਨਹੀਂ ਹੈ ਕਿ ਤਸਵੀਰ ਕੀ ਹੋ ਸਕਦੀ ਹੈ। ਉਥੇ, ਵ੍ਹਾਈਟ ਹਾਊਸ ਨੇ ਰੂਸ ਦੇ ਉਨ੍ਹਾਂ ਦਾਅਵਿਆਂ ਨੂੰ 'ਝੂਠਾ' ਅਤੇ 'ਗੁੰਮਰਾਹਕੁੰਨ' ਦੱਸਿਆ ਕਿ ਅਮਰੀਕੀ ਸਰਕਾਰ ਮਾਸਕੋ ਵਿਰੁੱਧ ਸਾਈਬਰ ਮੁਹਿੰਮ ਸ਼ੁਰੂ ਕਰ ਰਹੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ : ਇਮਰਾਨ ਖਾਨ 3 ਅਪ੍ਰੈਲ ਨੂੰ ਕਰਨਗੇ ਭਰੋਸੇ ਦੀ ਵੋਟ ਦਾ ਸਾਹਮਣਾ
ਅਮਰੀਕਾ ਦੇ ਯੂਰਪੀਅਨ ਕਮਾਨ ਦੇ ਨੇਤਾ ਨੇ ਮੰਗਲਵਾਰ ਨੂੰ ਕਾਂਗਰਸ ਨੂੰ ਦੱਸਿਆ ਕਿ ਦੇਸ਼ ਨੂੰ ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ ਦੇਖਦੇ ਹੋਏ ਯੂਰਪ 'ਚ ਜ਼ਿਆਦਾ ਸਥਾਈ ਅਤੇ ਵਾਰੀ-ਵਾਰੀ ਫੌਜੀਆਂ ਦੀ ਤਾਇਨਾਤੀ ਕਰਨ ਦੀ ਲੋੜ ਪੈ ਸਕਦੀ ਹੈ। ਇਸ ਦਰਮਿਆਨ, ਯੂਕ੍ਰੇਨ ਨਾਲ ਗੱਲਬਾਤ ਕਰ ਰਹੇ ਰੂਸ ਦੇ ਵਫ਼ਦ ਦੇ ਮੁਖੀ ਨੇ ਕਿਹਾ ਕਿ ਮਾਸਕੋ ਤਾਜ਼ਾ ਬੈਠਕ ਨੂੰ ਸਮਝੌਤੇ ਵੱਲ ਇਕ ਹੋਰ ਕਦਮ ਦੇ ਤੌਰ 'ਤੇ ਦੇਖਦਾ ਹੈ।
ਇਹ ਵੀ ਪੜ੍ਹੋ : IT ਯੂਕ੍ਰੇਨ ਲਈ ਭਰੋਸੇਯੋਗ ਸੂਚਨਾ 'ਤੇ ਦੇ ਰਿਹਾ ਹੈ ਧਿਆਨ : ਗੂਗਲ ਮੁਖੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ