WA ਸੂਬਾ ਪ੍ਰੀਮੀਅਰ ਦੇ ਚੋਣ ਦਫਤਰ ਵਿਖੇ ਮਿਲਿਆ ਸ਼ੱਕੀ ਪੈਕੇਟ, ਵਧਾਈ ਗਈ ਸੁਰੱਖਿਆ
Friday, Mar 12, 2021 - 10:18 AM (IST)

ਪਰਥ (ਜਤਿੰਦਰ ਗਰੇਵਾਲ) ਪੱਛਮੀ ਆਸਟ੍ਰੇਲੀਆ (ਡਬਲਯੂ.ਏ.) ਪੁਲਸ ਨੇ ਇੱਕ 67 ਸਾਲਾ ਵਿਅਕਤੀ ਨੂੰ ਸ਼ੱਕੀ ਪੈਕੇਟਾਂ ਦੀ ਜਾਂਚ ਦੇ ਹਿੱਸੇ ਵਜੋਂ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਰਾਜ ਚੋਣਾਂ ਤੋਂ ਚਾਰ ਦਿਨ ਪਹਿਲਾਂ ਸੂਬਾ ਮੁਖੀ ਮਾਰਕ ਮੈਕਗੋਵਨ ਦੇ ਚੋਣ ਦਫਤਰ ਵਿੱਚ ਸ਼ੱਕੀ ਪਦਾਰਥ ਨਾਲ ਲਪੇਟੇ ਪੈਕਜ ਨੂੰ ਸੁੱਟਿਆ।ਅਜਿਹਾ ਹੀ ਇਕ ਪੈਕੇਟ ਸੋਮਵਾਰ ਨੂੰ ਲੇਬਰ ਦੇ ਐਮ ਪੀ ਮੈਡੇਲੀਨ ਕਿੰਗ ਦੇ ਦਫਤਰ ਵਿਖੇ ਛੱਡਿਆ ਗਿਆ ਸੀ।
ਪੁਲਸ ਅਤੇ ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 3 ਵਜੇ ਦੇ ਕਰੀਬ ਘਟਨਾ ਸਥਾਨ 'ਤੇ ਬੁਲਾਇਆ ਗਿਆ ਅਤੇ ਸਾਰੀਆਂ ਹੀ ਖੇਤਰ ਦੀਆਂ ਸੜਕਾਂ ਨੂੰ ਲੋਕਾਂ ਲਈ ਬੰਦ ਕਰ ਦਿੱਤਾ ਗਿਆ। ਮੈਕਗਵਨ ਨੇ ਕਿਹਾ ਕਿ ਉਸ ਦੇ ਸਟਾਫ ਨੇ ਦੱਸਿਆ ਸੀ ਕਿ ਇੱਕ ਵਿਅਕਤੀ ਦਫਤਰ ਵਿੱਚ ਆਇਆ ਸੀ ਅਤੇ ਸੁਰੱਖਿਆ ਸਕ੍ਰੀਨ ਦੇ ਹੇਠਾਂ ਇੱਕ ਪੈਕੇਟ ਉਨ੍ਹਾਂ ਵੱਲ ਸੁੱਟ ਦਿੱਤਾ ਸੀ। ਉਹਨਾਂ ਕਿਹਾ ਕਿ “ਪਰੇਸ਼ਾਨ ਕਰਨ ਵਾਲੀ” ਘਟਨਾ ਨੇ ਉਸ ਦੇ ਅਮਲੇ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਨੀਵਾਰ ਦੀਆਂ ਚੋਣਾਂ ਤੋਂ ਪਹਿਲਾਂ ਸ਼ਾਂਤ ਰਹਿਣ।
ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ 1900 ਅਰਬ ਡਾਲਰ ਦੀ ਅਮਰੀਕੀ ਰਾਹਤ ਯੋਜਨਾ 'ਤੇ ਕੀਤੇ ਦਸਤਖ਼ਤ
ਡਬਲਯੂ.ਏ. ਦੇ ਪੁਲਸ ਕਮਿਸ਼ਨਰ ਕ੍ਰਿਸ ਡੌਸਨ ਨੇ ਕਿਹਾ ਕਿ ਦੋਵੇਂ ਘਟਨਾਵਾਂ ਜੁੜੀਆਂ ਹੋਈਆਂ ਸਨ ਪਰ ਪੈਕੇਟਾਂ ਅੰਦਰ ਪਾਇਆ ਜਾਣ ਵਾਲਾ ਪਦਾਰਥ ਨੁਕਸਾਨਦੇਹ ਨਹੀਂ ਸੀ। ਉਹਨਾਂ ਨੇ ਕਿਹਾ ਕਿ ਸ਼ੱਕੀ ਵਿਅਕਤੀ ਨੂੰ ਕੱਲ੍ਹ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਉਸ ਦੀ ਸਿਹਤ ਜਾਂਚ ਕੀਤੀ ਜਾ ਰਹੀ ਸੀ। ਇਸ ਵਿਅਕਤੀ ਤੋਂ ਦੋਵਾਂ ਘਟਨਾਵਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਕਮਿਸ਼ਨਰ ਨੇ ਕਿਹਾ ਕਿ ਜਾਂਚ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਪਰ ਜਨਤਾ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਸਾਨੂੰ ਵਿਸ਼ਵਾਸ ਨਹੀਂ ਕਿ ਵਿਆਪਕ ਲੋਕਾਂ ਲਈ ਚਿੰਤਾ ਦਾ ਕੋਈ ਮੁੱਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।