ਕੋਰੋਨਾ ਆਫਤ, ਪੱਛਮੀ ਆਸਟ੍ਰੇਲੀਆ ਨੇ ਸਰਹੱਦੀ ਪਾਬੰਦੀਆਂ ''ਚ ਕੀਤੀ ਤਬਦੀਲੀ

01/24/2021 6:08:03 PM

ਸਿਡਨੀ (ਬਿਊਰੋ): ਪੱਛਮੀ ਆਸਟ੍ਰੇਲੀਆ ਨੇ ਆਪਣੀਆਂ ਸਖ਼ਤ ਸਰਹੱਦ ਪਾਬੰਦੀਆਂ ਵਿਚ ਥੋੜ੍ਹੀ ਜਿਹੀ ਢਿੱਲ ਦੇਣ ਦੀ ਇਜਾਜ਼ਤ ਦਿੱਤੀ ਹੈ ਕਿਉਂਕਿ ਆਸਟ੍ਰੇਲੀਆ ਦੇ ਪੂਰਬ ਵਿਚ ਕੋਵਿਡ-19 ਦੇ ਕੇਸਾਂ ਨੂੰ ਟ੍ਰੈਕ ਕਰਨਾ ਜਾਰੀ ਹੈ। ਸੋਮਵਾਰ ਤੱਕ, ਕੁਈਨਜ਼ਲੈਂਡ ਅਤੇ ਐਨ.ਐਸ.ਡਬਲਊ. ਤੋਂ ਆਉਣ ਵਾਲੇ ਯਾਤਰੀਆਂ ਨੂੰ ਰਾਜ ਵਿਚ ਦਾਖਲ ਹੋਣ ਲਈ ਕਿਸੇ ਛੋਟ ਦੀ ਸ਼੍ਰੇਣੀ ਦਾ ਹਿੱਸਾ ਨਹੀਂ ਬਣਨਾ ਪਵੇਗਾ। ਭਾਵੇਂਕਿ, ਉਨ੍ਹਾਂ ਨੂੰ ਅਜੇ ਵੀ ਦੋ ਹਫਤਿਆਂ ਦੇ ਇਕਾਂਤਵਾਸ ਵਿਚ ਰਹਿਣ ਅਤੇ ਕੋਰੋਨਾਵਾਇਰਸ ਟੈਸਟ ਕਰਵਾਉਣੇ ਪੈਣਗੇ।

ਵਿਕਟੋਰੀਆ ਉਨ੍ਹਾਂ ਨਿਯਮਾਂ ਦੇ ਅਧੀਨ ਰਹੇਗਾ ਜਦੋਂਕਿ ਤਸਮਾਨੀਆ, ਦੱਖਣੀ ਆਸਟ੍ਰੇਲੀਆ, ਉੱਤਰੀ ਖੇਤਰ ਅਤੇ ਆਸਟ੍ਰੇਲੀਆਈ ਰਾਜਧਾਨੀ ਖੇਤਰ ਤੋਂ ਆਉਣ ਵਾਲੇ ਯਾਤਰੀਆਂ ਨੂੰ ਬਿਨਾਂ ਕਿਸੇ ਇਕਾਂਤਵਾਸ ਦੇ ਸਰਹੱਦ ਪਾਰ ਕਰਨ ਦੀ ਇਜਾਜ਼ਤ ਹੈ। ਪ੍ਰੀਮੀਅਰ ਮਾਰਕ ਮੈਕਗੌਨ ਨੇ ਕਿਹਾ ਕਿ ਕੁਈਨਜ਼ਲੈਂਡ ਭਵਿੱਖ ਵਿਚ ਇੱਕ "ਬਹੁਤ ਘੱਟ ਜੋਖਮ ਵਾਲਾ" ਰਾਜ ਬਣਨ ਵੱਲ ਵੱਧ ਸਕਦਾ ਹੈ ਅਤੇ ਪ੍ਰਵੇਸ਼ ਦੀਆਂ ਪਾਬੰਦੀਆਂ ਨੂੰ ਹੋਰ ਘਟਾ ਦੇਵੇਗਾ।

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ ਬ੍ਰਿਟੇਨ ਦੇ ਪੀ.ਐੱਮ. ਅਤੇ ਮੈਕਸੀਕੋ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ

ਭਾਵੇਂਕਿ, ਉਹਨਾਂ ਨੇ ਚਿਤਾਵਨੀ ਦਿੱਤੀ ਕਿ ਕੋਵਿਡ-19 ਮਾਮਲਿਆਂ ਵਿਚ ਕਿਸੇ ਤਰ੍ਹਾਂ ਦਾ ਵਾਧਾ ਹੋਣ ਨਾਲ ਪਾਬੰਦੀ ਦੁਬਾਰਾ ਤੁਰੰਤ ਲਾਗੂ ਕੀਤੀ ਜਾਵੇਗੀ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਵਿਚ ਹੁਣ ਤੱਕ 28,764 ਮਾਮਲੇ ਸਾਹਮਣੇ ਆਏ ਹਨ ਜਦਕਿ 909 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News