ਅਮਰੀਕਾ ’ਚ ਪ੍ਰਵਾਸੀ ਅਫ਼ਗਾਨ ਸ਼ਰਨਾਰਥੀਆਂ ਦਾ ਕਰ ਰਹੇ ਸਵਾਗਤ, ਆਪਣੀ ਯਾਤਰਾ ਤੋਂ ਦਿਖੇ ਪ੍ਰੇਰਿਤ

Tuesday, Dec 28, 2021 - 06:28 PM (IST)

ਅਮਰੀਕਾ ’ਚ ਪ੍ਰਵਾਸੀ ਅਫ਼ਗਾਨ ਸ਼ਰਨਾਰਥੀਆਂ ਦਾ ਕਰ ਰਹੇ ਸਵਾਗਤ, ਆਪਣੀ ਯਾਤਰਾ ਤੋਂ ਦਿਖੇ ਪ੍ਰੇਰਿਤ

ਸੈਨ ਜੋਸ (ਅਮਰੀਕਾ) (ਏ. ਪੀ.)-ਟ੍ਰਾਮ ਫਾਮ ਜਦੋਂ ਅਮਰੀਕਾ ’ਚ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੀ ਹੈ ਤਾਂ ਰੋਣ ਲੱਗ ਜਾਂਦੀ ਹੈ ਕਿਉਂਕਿ ਉਹ ਇਸ ਗੱਲ ਨੂੰ ਵੀ ਯਾਦ ਕਰ ਖੁਸ਼ ਹੋ ਜਾਂਦੀ ਹੈ ਕਿ ਜਦੋਂ ਉਹ 22 ਸਾਲ ਦੀ ਉਮਰ ’ਚ ਵੀਅਤਨਾਮੀ ਸ਼ਰਨਾਰਥੀ ਦੇ ਤੌਰ ’ਤੇ ਇਥੇ ਆਈ ਸੀ ਤਾਂ ਇਕ ਨਰਸ ਨੇ ਨਾ ਸਿਰਫ ਉਸ ਨਾਲ ਉਸ ਦੀ ਮਾਂ-ਬੋਲੀ ’ਚ ਗੱਲ ਕੀਤੀ ਸੀ ਬਲਕਿ ਇਥੇ ਪਹੁੰਚਣ ’ਤੇ ਹੋਣ ਵਾਲੀ ਡਾਕਟਰੀ ਜਾਂਚ ਲਈ ਉਸ ਦਾ ਮਾਰਗਦਰਸ਼ਨ ਵੀ ਕੀਤਾ ਸੀ। ਤਕਰੀਬਨ ਤਿੰਨ ਦਹਾਕਿਆਂ ਬਾਅਦ ਕੈਲੀਫੋਰਨੀਆ ਦੇ ਸੈਨ ਜੋਸ ਦੇ ਉਸੇ ਕਲੀਨਿਕ ’ਚ ਲੱਗਭਗ ਤਿੰਨ ਦਹਾਕਿਆਂ ਬਾਅਦ ਇਕ ਨਰਸ ਵਜੋਂ ਰਜਿਸਟਰ ਹੋਈ ਫਾਮ ਨੂੰ ਉਮੀਦ ਹੈ ਕਿ ਉਹ ਉਹੀ ਆਰਾਮ ਪ੍ਰਦਾਨ ਕਰ ਸਕੇਗੀ, ਜਿਥੇ ਉਨ੍ਹਾਂ ਦੇ ਪਰਿਵਾਰ ਦਾ ਇਲਾਜ ਕੀਤਾ ਗਿਆ ਸੀ। ਕੈਲੀਫੋਰਨੀਆ ਦੇ ਸੈਂਟਾ ਕਲਾਰਾ ਵੈਲੀ ਮੈਡੀਕਲ ਸੈਂਟਰ ਵਿਖੇ ਟੀ. ਬੀ. ਅਤੇ ਸ਼ਰਨਾਰਥੀ ਕਲੀਨਿਕ ’ਚ ਅਫ਼ਗਾਨਿਸਤਾਨ ਤੋਂ ਆਏ ਉਨ੍ਹਾਂ ਲੋਕਾਂ ਦੀ ਜਾਂਚ ਕਰ ਰਿਹਾ ਹੈ, ਜੋ ਇਸ ਸਾਲ ਅਗਸਤ ’ਚ ਅਫ਼ਗਾਨਿਸਤਾਨ ’ਚ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਇਥੇ ਸ਼ਰਣ ਚਾਹੁੰਦੇ ਹਨ। ਫਾਮ ਫਾਰਸੀ ਜਾਂ ਪਸ਼ਤੋ ਨਹੀਂ ਬੋਲ ਸਕਦੀ ਪਰ ਉਹ ਨੌਕਰੀ ਜਾਂ ਕਿਰਾਏ ਲਈ ਮਕਾਨ ਨਾ ਮਿਲਣ ਕਾਰਨ ਮਰੀਜ਼ਾਂ ਦੇ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੀ ਹੈ।

ਇਕ ਦਿਨ ਉਸ ਨੂੰ ਇਕ ਬਜ਼ੁਰਗ ਅਫ਼ਗਾਨ ਔਰਤ ਨੂੰ ਆਪਣੇ ਹੱਥ ਨਾਲ ਦਿਲਾਸਾ ਦਿੰਦੇ ਹੋਏ ਦੇਖਿਆ ਗਿਆ, ਜਦੋਂ ਉਹ ਰੋ ਰਹੀ ਸੀ। ਉਸ ਨੇ ਕਿਹਾ, “ਮੈਂ ਦੁਨੀਆ ਭਰ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਦੇਖ ਸਕਦੀ ਹਾਂ। ਮੈਂ ਦੇਖਦੀ ਹਾਂ, ਤੁਸੀਂ ਜਾਣਦੇ ਹੋ ਵੀਅਤਨਾਮੀ ਮਰੀਜ਼। ਮੈਂ ਕਈ ਸ਼ਰਨਾਰਥੀ ਮਰੀਜ਼ਾਂ ਨੂੰ ਵੇਖਦੀ ਹਾਂ। ਮੈਂ ਆਪਣੇ ਆਪ ਨੂੰ ਉਨ੍ਹਾਂ ’ਚ ਪਾਉਂਦੀ ਹਾਂ।" ਟੀ. ਬੀ. ਅਤੇ ਸ਼ਰਨਾਰਥੀ ਕਲੀਨਿਕ ਸਤੰਬਰ 2022 ਤੱਕ ਲੱਗਭਗ 1,00,000 ਅਫ਼ਗਾਨ ਸ਼ਰਨਾਰਥੀਆਂ ਨੂੰ ਵਸਾਉਣ ਦੀ ਰਾਸ਼ਟਰਪਤੀ ਜੋ ਬਾਈਡੇਨ ਦੀ ਯੋਜਨਾ ’ਤੇ ਕੰਮ ਕਰਨ ਵਾਲੀ ਇਕ ਵਿਸ਼ਾਲ ਚੈਰੀਟੇਬਲ ਤੇ ਸਰਕਾਰੀ ਸੰਸਥਾ ਨਾਲ ਕੰਮ ਕਰ ਰਹੀ ਹੈ। ਅਮਰੀਕੀ ਫੌਜੀ ਟਿਕਾਣਿਆਂ ਤੋਂ ਲੱਗਭਗ 48,000 ਸ਼ਰਨਾਰਥੀ ਅਮਰੀਕਾ ਪਹੁੰਚੇ ਹਨ, ਜਿਨ੍ਹਾਂ ’ਚੋਂ ਚਾਰ ਹਜ਼ਾਰ ਤੋਂ ਵੱਧ ਕੈਲੀਫੋਰਨੀਆ ’ਚ ਮੁੜ ਵਸੇ ਹਨ। ਜਹਾਨਾਜ਼ ਅਫਸਾਰ, ਜੋ ਹਸਪਤਾਲ ’ਚ ਦੁਭਾਸ਼ੀਏ ਵਜੋਂ ਕੰਮ ਕਰਦੀ ਹੈ, ਹਸਪਤਾਲ ’ਚ ਦਾਖਲ ਹੋਣ ਤੋਂ ਪਹਿਲਾਂ ਹੀ ਫ਼ਾਰਸੀ ਬੋਲਣ ਵਾਲੇ ਲੋਕਾਂ ਦਾ ਸਵਾਗਤ ਕਰਦੀ ਹੈ। ਉਹ ਸਾਲ 2004 ’ਚ ਈਰਾਨ ਤੋਂ ਆਈ ਸੀ। ਉਹ ਲੋਕਾਂ ਨੂੰ ਅਮਰੀਕੀ ਨਾਗਰਿਕਾਂ ਦੀਆਂ ਆਦਤਾਂ ਅਤੇ ਸੱਭਿਆਚਾਰ ਬਾਰੇ ਦੱਸਦੀ ਹੈ ਅਤੇ ਸ਼ਰਨਾਰਥੀਆਂ ਨੂੰ ਬੱਸਾਂ, ਪਬਲਿਕ ਲਾਇਬ੍ਰੇਰੀਆਂ ਆਦਿ ਬਾਰੇ ਜਾਣਕਾਰੀ ਦਿੰਦੀ ਹੈ। ਇਸ ਦੇ ਨਾਲ ਹੀ ਉਹ ਇਹ ਵੀ ਦੱਸਦੀ ਹੈ ਕਿ ਅਮਰੀਕਾ ’ਚ ਲੋਕ ਬਿਨਾਂ ਕਿਸੇ ਉਮੀਦ ਜਾਂ ਕੁਝ ਪ੍ਰਾਪਤ ਕਰਨ ਦੇ ਇਰਾਦੇ ਤੋਂ ਮਦਦ ਕਰਦੇ ਹਨ।


author

Manoj

Content Editor

Related News