ਕੈਨੇਡੀਅਨ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਢਿੱਲੋ ਦਾ ਫਰਿਜ਼ਨੋ ਵਿਖੇ ਸੁਆਗਤ

10/16/2021 12:43:00 AM

ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ)-ਲੰਘੇ ਦਿਨੀਂ ਕਨੇਡਾ ਦੇ ਬਰੈਂਪਟਨ ਏਰੀਏ ਦੇ ਪੀਲ ਕਾਉਂਟੀ ਰੀਜਨਲ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਢਿਲੋਂ ਆਪਣੀ ਕੈਲੀਫੋਰਨੀਆ ਫੇਰੀ ਦੌਰਾਨ ਫਰਿਜ਼ਨੋ ਪਹੁੰਚੇ ਜਿੱਥੇ ਉਨ੍ਹਾਂ ਦੇ ਸਨਮਾਨ ਹਿੱਤ ਇੰਡੋ ਯੂ.ਐੱਸ.ਏ. ਹੈਰੀਟੇਜ਼ ਫਰਿਜ਼ਨੋ ਦੇ ਸਮੂਹ ਮੈਂਬਰਾਂ ਨੇ ਉੱਘੇ ਸਮਾਜਸੇਵੀ ਸ. ਸੰਤੋਖ ਸਿੰਘ ਢਿੱਲੋ ਦੇ ਉੱਦਮ ਸਦਕੇ ਸਥਾਨਿਕ ਨੌਰਥ ਪੁਆਇੰਟ ਈਵਿੰਟ ਸੈਂਟਰ 'ਚ ਇੱਕ ਸਨਮਾਨ ਸਮਾਰੋਹ ਰੱਖਿਆ। ਜਿਸ 'ਚ ਫਰਿਜ਼ਨੋ ਦੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰਕੇ ਇਸ ਸਮਾਗਮ ਨੂੰ ਹੋਰ ਚਾਰ ਚੰਨ ਲਾਏ।

ਇਹ ਵੀ ਪੜ੍ਹੋ : ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਯਾਤਰੀਆਂ ਲਈ ਅਮਰੀਕਾ ਨੇ ਖੋਲ੍ਹੇ ਦਰਵਾਜ਼ੇ, 8 ਨਵੰਬਰ ਤੋਂ ਕਰ ਸਕਣਗੇ ਯਾਤਰਾ

ਇਸ ਮੌਕੇ ਗੁਰਪ੍ਰੀਤ ਸਿੰਘ ਢਿਲੋ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਵਚਨਬੱਧਤਾ ਪ੍ਰਗਟਾਉਂਦਾ ਹਾਂ ਕਿ ਕਮਿਉਂਨਟੀ ਦੀ ਤਨਦੇਹੀ ਨਾਲ ਸੇਵਾ ਕਰਦਾ ਰਹਾਂਗਾ ਅਤੇ ਪੀਲ ਕਾਉਂਟੀ ਦੇ ਚੰਗੇ ਭਵਿੱਖ ਲਈ ਅੱਗੇ ਵਧਕੇ ਸੰਘਰਸ਼ ਕਰਦਾ ਰਹਾਂਗਾ। ਇਸ ਮੌਕੇ ਸੰਤੋਖ ਸਿੰਘ ਢਿਲੋ ਨੇ ਆਏ ਸਮੂਹ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਬਾਠ, ਅਵਤਾਰ ਗਿੱਲ (ਗਿੱਲ ਇੰਸੋਰੈਂਸ), ਹਾਕਮ ਸਿੰਘ ਢਿੱਲੋ, ਰਾਜ ਵੈਰੋਕੇ, ਬਿੱਟੂ ਕੁੱਸਾ, ਜੰਗੀਰ ਗਿੱਲ (ਗਿੱਲ ਟਰੱਕਿੰਗ), ਬਲਰਾਜ ਬਰਾੜ, ਹੈਰੀ ਮਾਨ, ਸਾਧੂ ਸਿੰਘ ਸੰਘਾ, ਨਿਰਮਲ ਧਨੌਲਾ, ਮਨਜੀਤ ਕੁਲਾਰ ਅਤੇ ਸੁਲੱਖਣ ਸਿੰਘ ਗਿੱਲ ਆਦਿ ਸ਼ਾਮਲ ਸਨ।

ਇਹ ਵੀ ਪੜ੍ਹੋ : US ਕੈਪੀਟਲ ਨੇੜੇ ਬੇਸਬੈਟ ਨਾਲ ਔਰਤ ਨੇ ਪੁਲਸ ਅਧਿਕਾਰੀ 'ਤੇ ਕੀਤਾ ਹਮਲਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News