ਮਤਰੇਆ ਪਿਓ 9 ਸਾਲਾ ਬੇਟੀ ਦਾ ਦਿਨ ''ਚ 10 ਵਾਰੀ ਕਰਦਾ ਸੀ ਬਲਾਤਕਾਰ, ਹੋਈ ਗਰਭਵਤੀ

11/25/2017 5:37:21 PM

ਪੇਰੂ (ਬਿਊਰੋ)— ਦੱਖਣੀ ਅਮਰੀਕਾ ਦੇ ਪੇਰੂ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਦੰਦਾਂ ਹੇਠ ਉਂਗਲਾਂ ਦਬਾ ਲਓਗੇ। ਇੱਥੇ ਰਿਸ਼ਤੇ ਵਿਚ ਲੱਗਦੇ ਮਤਰੇਏ ਪਿਓ ਨੇ 9 ਸਾਲ ਦੀ ਬੇਟੀ ਦਾ ਬਲਾਤਕਾਰ ਕੀਤਾ। ਪੀੜਤ ਲੜਕੀ ਦਾ ਪੇਟ ਵੱਧਦੇ ਦੇਖ ਜਦੋਂ ਉਸ ਦੀ ਮਾਂ ਲੀਨਾ ਉਸ ਨੂੰ ਹਸਪਤਾਲ ਲੈ ਗਈ ਤਾਂ ਪਤਾ ਚੱਲਿਆ ਕਿ ਉਹ 5 ਮਹੀਨੇ ਦੀ ਗਰਭਵਤੀ ਹੈ। ਇਸ ਮਗਰੋਂ ਲੜਕੀ ਨੇ ਪੂਰਾ ਮਾਮਲਾ ਦੱਸਿਆ। 
ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਦੋਸ਼ੀ ਪਿਓ ਇਸ ਮਾਸੂਮ ਬੱਚੀ ਦਾ ਦਿਨ ਵਿਚ 10 ਵਾਰੀ ਯੌਣ ਸ਼ੋਸ਼ਣ ਕਰਦਾ ਸੀ। ਲੜਕੀ ਦੀ ਸਥਿਤੀ ਨਾਜੁਕ ਹੋਣ ਕਾਰਨ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਨੇ ਲੜਕੀ ਦਾ ਗਰਭਪਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਇਸ ਨਾਲ ਮਾਂ ਅਤੇ ਬੱਚੇ ਦੋਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਪੀੜਤ ਲੜਕੀ ਦੀ ਮਾਂ ਲੀਨਾ ਨੇ ਦੋਸ਼ੀ ਪਿਓ ਵਿਰੁੱਧ ਸਖਤ ਸਜ਼ਾ ਦੀ ਮੰਗ ਕੀਤੀ ਹੈ।
ਪੀੜਤਾ ਦੀ ਮਾਂ ਦਾ ਲਿਵ ਇਨ ਪਾਰਟਰਨ ਹੈ ਦੋਸ਼ੀ
ਸੂਤਰਾਂ ਮੁਤਾਬਕ ਪੀੜਤਾ ਦੀ ਮਾਂ ਲੀਨਾ ਵਾਇਓਲੇਟ ਜੂਲਕਾ ਰੀਅਸ ਨੇ ਦੱਸਿਆ ਕਿ 30 ਸਾਲਾ ਐਲਮਰ ਸਰਜਿਓ ਚੈਂਬਰਗੋ ਤਾਪਿਆ ਉਸ ਦਾ ਲਿਵ ਇਨ ਪਾਰਟਨਰ ਹੈ। ਲੜਕੀ ਨੇ ਮਾਂ ਨੂੰ ਦੱਸਿਆ ਕਿ ਜਦੋਂ ਉਹ ਘਰ ਵਿਚ ਇਕੱਲੀ ਹੁੰਦੀ ਸੀ, ਉਦੋਂ ਦੋਸ਼ੀ ਪਿਓ ਉਸ ਦਾ ਯੌਣ ਸ਼ੌਸ਼ਣ ਕਰਦਾ ਸੀ। ਜਦੋਂ ਉਹ ਉਸ ਦਾ ਵਿਰੋਧ ਕਰਦੀ ਸੀ, ਉਦੋਂ ਐਲਮਰ ਲੜਕੀ ਨੂੰ ਉਸ ਦੀ ਮਾਂ ਸਮੇਤ ਮਾਰਨ ਦੀ ਧਮਕੀ ਦਿੰਦਾ ਸੀ।
ਮਾਂ ਨੇ ਕੀਤੀ ਸਖਤ ਸਜ਼ਾ ਦੀ ਮੰਗ
ਪੀੜਤ ਲੜਕੀ ਦੀ ਮਾਂ ਲੀਨਾ ਨੇ ਇਸ ਹੈਵਾਨ ਪਿਓ 'ਤੇ ਮੁਕੱਦਮਾ ਕਰਨ ਦੀ ਤਿਆਰੀ ਕਰ ਰਹੀ ਹੈ। ਉਸ ਨੇ ਪੁਲਸ ਨੂੰ ਅਪੀਲ ਕੀਤੀ ਹੈ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਸ ਦੇ ਇਲਾਵਾ ਉਸ ਨੇ ਆਰਥਿਕ ਮਦਦ ਦੀ ਮੰਗ ਵੀ ਕੀਤੀ ਹੈ ਤਾਂ ਜੋ ਉਹ ਆਪਣੀ ਬੇਟੀ ਦਾ ਇਲਾਜ ਕਰਵਾ ਸਕੇ ਅਤੇ ਨਾਲ ਹੀ ਉਸ ਨੂੰ ਮਨੋਵਿਗਿਆਨਿਕ ਸਲਾਹ ਦਿਲਾ ਸਕੇ।


Related News