WHO : ਕਈ ਹਫ਼ਤਿਆਂ ਤੋਂ ਬਾਅਦ ਯੂਰਪ ''ਚ ਕੋਵਿਡ-19 ਦੇ ਮਾਮਲਿਆਂ ''ਚ ਆਈ ਕਮੀ

12/08/2021 10:44:51 PM

ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਯੂਰਪੀਨ ਖੇਤਰ ਨੇ ਲਗਾਤਾਰ ਕਈ ਹਫ਼ਤਿਆਂ ਦੇ ਵਾਧੇ ਤੋਂ ਬਾਅਦ ਪਿਛਲੇ ਹਫ਼ਤੇ ਕੋਵਿਡ-19 ਦੇ ਮਾਮਲਿਆਂ ਅਤੇ ਉਸ ਨਾਲ ਹੋਣ ਵਾਲੀਆਂ ਮੌਤਾਂ 'ਚ ਮਾਮੂਲੀ ਕਮੀ ਦਰਜ ਕੀਤੀ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ 'ਯੂਰਪੀਨ ਸੈਂਟਰ ਫਾਰ ਡਿਜੀਜ਼ ਪ੍ਰਿਵੈਂਸ਼ਨ ਐਂਡ ਕੰਟਰੋਲ' ਦੇ ਅੰਕੜਿਆਂ ਦਾ ਵੀ ਨੋਟਿਸ ਲਿਆ, ਜਿਸ 'ਚ ਦਿਖਾਇਆ ਗਿਆ ਹੈ ਕਿ ਸੋਮਵਾਰ ਤੱਕ ਯੂਰਪੀਨ ਯੂਨੀਅਨ ਦੇ 18 ਦੇਸ਼ਾਂ 'ਚ ਪਛਾਣੇ ਗਏ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ 'ਓਮੀਕ੍ਰੋਨ' ਦੇ ਸਾਰੇ 212 ਪੁਸ਼ਟ ਮਾਮਲੇ 'ਐਸਿੰਪਟੋਮੈਟਿਕ' ਸਨ।

ਇਹ ਵੀ ਪੜ੍ਹੋ : ਕੋਵਿਡ ਬੂਸਟਰ ਤੋਂ ਓਮੀਕ੍ਰੋਨ ਵਿਰੁੱਧ ਮਿਲਦੀ ਹੈ ਸੁਰੱਖਿਆ : ਫਾਈਜ਼ਰ

ਡਬਲਯੂ.ਐੱਚ.ਓ. ਨੇ ਅਪੀਲ ਕੀਤੀ ਕਿ ਓਮੀਕ੍ਰੋਨ ਵੇਰੀਐਂਟ ਦੇ ਬਾਰੇ 'ਚ ਉਸ ਦੀ ਸਮਝ 'ਵਿਕਸਿਤ ਹੁੰਦੀ ਰਹੇਗੀ' ਕਿਉਂਕਿ ਇਸ ਦੇ ਪ੍ਰਭਾਵ ਦੇ ਬਾਰੇ 'ਚ ਜ਼ਿਆਦਾ ਅੰਕੜੇ ਆ ਰਹੇ ਹਨ। ਡਬਲਯੂ.ਐੱਚ.ਓ. ਨੇ ਮੰਗਲਵਾਰ ਦੇਰ ਰਾਤ ਜਾਰੀ ਆਪਣੇ ਹਫ਼ਤਾਵਾਰੀ ਮਹਾਮਾਰੀ ਵਿਗਿਆਨ ਰਿਲੀਜ਼ 'ਚ ਕਿਹਾ ਕਿ ਉਸ ਦੇ 53 ਦੇਸ਼ਾਂ ਦੇ ਯੂਰਪੀਨ ਖੇਤਰ 'ਚ ਨਵੇਂ ਮਾਮਲਿਆਂ ਦੀ ਹਫ਼ਤਾਵਾਰੀ ਗਿਣਤੀ ਦੋ ਫੀਸਦੀ ਡਿੱਗ ਗਈ ਅਤੇ ਪਿਛਲੇ ਹਫ਼ਤੇ ਦੀ ਤੁਲਨਾ 'ਚ 26 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ-ਇਹ ਗਿਣਤੀ ਜਰਮਨੀ ਅਤੇ ਬ੍ਰਿਟੇਨ 'ਚ ਸਭ ਤੋਂ ਜ਼ਿਆਦਾ ਸੀ ਜਦਕਿ ਮਹਾਮਾਰੀ ਨਾਲ 29,000 ਹੋਰ ਮਰੀਜ਼ਾਂ ਦੀ ਮੌਤ ਹੋਈ ਜੋ ਇਸ ਮਿਆਦ 'ਚ ਪਿਛਲੇ ਹਫ਼ਤੇ ਹੋਈਆਂ ਮੌਤਾਂ ਦੀ ਤੁਲਨਾ 'ਚ ਤਿੰਨ ਫੀਸਦੀ ਘੱਟ ਹੈ। ਡਬਲਯੂ.ਐੱਚ.ਓ. ਨੇ ਕਿਹਾ ਕਿ ਯੂਰਪ 'ਚ ਮਾਮਲਿਆਂ ਦੀ ਗਿਣਤੀ ਅਕਤੂਬਰ ਦੇ ਮੱਧ ਤੋਂ ਹੀ ਵਧ ਰਹੀ ਸੀ।

ਇਹ ਵੀ ਪੜ੍ਹੋ : ਈਰਾਨ ਨਾਲ ਪ੍ਰਮਾਣੂ ਗੱਲਬਾਤ ਵੀਰਵਾਰ ਨੂੰ ਫਿਰ ਹੋਵੇਗੀ ਸ਼ੁਰੂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News