ਆਸਟ੍ਰੇਲੀਆਈ ਵਾਸੀ ਗਰਮੀ ''ਚ ਹੀ ਮਨਾਉਣਗੇ ਕ੍ਰਿਸਮਸ
Tuesday, Dec 19, 2017 - 10:52 AM (IST)

ਸਿਡਨੀ (ਏਜੰਸੀ)— ਆਸਟ੍ਰੇਲੀਆ 'ਚ ਇਸ ਸਮੇਂ ਬਹੁਤ ਗਰਮੀ ਪੈ ਰਹੀ ਹੈ। ਆਸਟ੍ਰੇਲੀਆ ਦੇ ਸਿਡਨੀ, ਬ੍ਰਿਸਬੇਨ, ਮੈਲਬੌਰਨ 'ਚ ਤਾਪਮਾਨ 30 ਤੋਂ 32 ਡਿਗਰੀ ਸੈਲਸੀਅਸ ਬਣਿਆ ਹੋਇਆ ਹੈ। ਦਸੰਬਰ ਦਾ ਮਹੀਨਾ ਹੈ ਅਤੇ ਕ੍ਰਿਸਮਸ ਆਉਣ 'ਚ ਸਿਰਫ ਇਕ ਹਫਤਾ ਬਾਕੀ ਹੈ। ਆਸਟ੍ਰੇਲੀਆ ਦੇ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਆਸਟ੍ਰੇਲੀਆ ਦੇ ਕੁਝ ਸ਼ਹਿਰਾਂ ਵਿਚ ਮੌਸਮ ਥੋੜ੍ਹਾ ਬਦਲ ਸਕਦਾ ਹੈ। ਹਾਲਾਂਕਿ ਕਈ ਥਾਵਾਂ 'ਤੇ ਆਸਟ੍ਰੇਲੀਆਈ ਵਾਸੀਆਂ ਨੂੰ ਗਰਮੀ ਦੇ ਮੌਸਮ ਵਿਚ ਹੀ ਕ੍ਰਿਸਮਸ ਮਨਾਉਣਾ ਪਵੇਗਾ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕ੍ਰਿਸਮਸ ਵਾਲੇ ਦਿਨ ਬਹੁਤ ਸਾਰੇ ਸ਼ਹਿਰਾਂ 'ਚ ਮੌਸਮ ਖੁਸ਼ਕ ਵੀ ਬਣਿਆ ਰਹੇਗਾ। ਉੱਥੇ ਹੀ ਆਸਟ੍ਰੇਲੀਆ ਦੇ ਸ਼ਹਿਰ ਡਾਰਵਿਨ 'ਚ ਤੂਫਾਨ ਵੀ ਆ ਸਕਦਾ ਹੈ। ਬ੍ਰਿਸਬੇਨ 'ਚ 33 ਡਿਗਰੀ ਤਾਪਮਾਨ ਬਣਿਆ ਰਹੇਗਾ। ਇਸ ਤੋਂ ਇਲਾਵਾ ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਅਤੇ ਪਰਥ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਤਾਪਮਾਨ 'ਚ ਥੋੜ੍ਹੀ ਗਿਰਾਵਟ ਆਵੇਗੀ ਅਤੇ ਹੁਣ ਦੋਹਾਂ ਸ਼ਹਿਰਾਂ ਦਾ ਤਾਪਮਾਨ 27 ਤੋਂ 25 ਡਿਗਰੀ ਹੈ। ਇੰਨੀ ਗਰਮੀ ਪੈਣ ਦੇ ਬਾਵਜੂਦ ਆਸਟ੍ਰੇਲੀਆਈ ਵਾਸੀਆਂ ਨੂੰ ਇਕ-ਦੂਜੇ ਨੂੰ ਮੈਰੀ ਕ੍ਰਿਸਮਸ ਕਹਿਣਾ ਪਵੇਗਾ।