ਵੱਡੀ ਖ਼ਬਰ : ਹਮਾਸ ਨੇਤਾ ਗਾਜ਼ੀ ਹਮਦ ਦੀ ਇਜ਼ਰਾਈਲ ਨੂੰ ਧਮਕੀ, ਮੁੜ ਕਰਾਂਗੇ 7 ਅਕਤੂਬਰ ਵਰਗਾ ਹਮਲਾ

Thursday, Nov 02, 2023 - 11:51 AM (IST)

ਵੱਡੀ ਖ਼ਬਰ : ਹਮਾਸ ਨੇਤਾ ਗਾਜ਼ੀ ਹਮਦ ਦੀ ਇਜ਼ਰਾਈਲ ਨੂੰ ਧਮਕੀ, ਮੁੜ ਕਰਾਂਗੇ 7 ਅਕਤੂਬਰ ਵਰਗਾ ਹਮਲਾ

ਗਾਜ਼ਾ (ਭਾਸ਼ਾ) - ਇਜ਼ਰਾਈਲੀ ਸੁਰੱਖਿਆ ਬਲਾਂ ਵੱਲੋਂ ਗਾਜ਼ਾ ’ਚ ਸ਼ਰਨਾਰਥੀ ਕੈਂਪਾਂ ’ਤੇ ਲਗਾਤਾਰ ਹੋ ਰਹੇ ਹਮਲਿਆਂ ਦਰਮਿਆਨ ਹਮਾਸ ਨੇ ਇਜ਼ਰਾਈਲ ’ਚ ਮੁੜ ਵੱਡਾ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਹਮਾਸ ਨੇਤਾ ਗਾਜ਼ੀ ਹਮਦ ਨੇ ਕਿਹਾ ਹੈ ਕਿ ਉਹ ਜਲਦੀ ਹੀ ਇਜ਼ਰਾਈਲ ’ਤੇ 7 ਅਕਤੂਬਰ ਵਰਗੇ ਘਾਤਕ ਹਮਲੇ ਨੂੰ ਅੰਜਾਮ ਦੇਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਸਿੱਖ ਬਜ਼ੁਰਗ ਕਤਲ ਮਾਮਲਾ:  ਮੁਲਜ਼ਮ ਖ਼ਿਲਾਫ਼ ਨਫ਼ਰਤੀ ਅਪਰਾਧ ਦਾ ਕੇਸ ਦਰਜ

ਇਸ ਦੇ ਨਾਲ ਹੀ ਹਮਾਸ ਦੀ ਕਾਸਮ ਬ੍ਰਿਗੇਡ ਦੇ ਬੁਲਾਰੇ ਅਬੂ ਓਬੈਦਾ ਨੇ ਵੀ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਇਜ਼ਰਾਈਲ ਨੂੰ ਕਬਰਿਸਤਾਨ ਅਤੇ ਦਲਦਲ 'ਚ ਬਦਲਣ ਦਾ ਵਾਅਦਾ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਹਮਾਸ ਵਿਦੇਸ਼ੀ ਨਾਗਰਿਕਾਂ ਨੂੰ ਰਿਹਾਅ ਕਰਨ ਲਈ ਤਿਆਰ ਹੈ। ਉਸ ਨੇ ਵਿਚੋਲਿਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਕੁਝ ਵਿਦੇਸ਼ੀਆਂ ਨੂੰ ਰਿਹਾਅ ਕਰੇਗਾ।

ਪੜ੍ਹੋ ਇਹ ਅਹਿਮ ਖ਼ਬਰ : ਪੰਜਾਬ ਸਰਕਾਰ ਦਾ ਸਖ਼ਤ ਫ਼ੈਸਲਾ, ਟਰੈਕਟਰਾਂ ’ਤੇ ਸਟੰਟ ਕਰਨ ’ਤੇ ਲਗਾਈ ਪਾਬੰਦੀ

ਇਸ ਦੌਰਾਨ ਬੁੱਧਵਾਰ ਨੂੰ ਦਰਜਨਾਂ ਵਿਦੇਸ਼ੀ ਪਾਸਪੋਰਟ ਧਾਰਕਾਂ ਨੂੰ ਰਾਫਾ ਕਰਾਸਿੰਗ ਰਾਹੀਂ ਗਾਜ਼ਾ ਤੋਂ ਮਿਸਰ 'ਚ ਦਾਖਲ ਹੁੰਦੇ ਦੇਖਿਆ ਗਿਆ। ਬੁੱਧਵਾਰ ਤੜਕੇ ਸੇਵਾ ਪ੍ਰਦਾਤਾ ਪਾਲਟੇਲ ਅਤੇ ਜਵਾਲ ਕੰਪਨੀਆਂ ਨੇ ਗਾਜ਼ਾ ਵਿੱਚ ਸੰਚਾਰ ਅਤੇ ਇੰਟਰਨੈੱਟ ਸੇਵਾਵਾਂ 'ਚ ਪੂਰੀ ਤਰ੍ਹਾਂ ਵਿਘਨ ਪੈਣ ਦੀ ਰਿਪੋਰਟ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।     


author

sunita

Content Editor

Related News