ਬ੍ਰਿਟਿਸ਼ ਸੰਸਦ ''ਚ ਉੱਠਿਆ ਲੇਬਨਾਨ-ਇਜ਼ਰਾਈਲ ਸੀਜ਼ਫਾਇਰ ਦਾ ਮੁੱਦਾ, ਢੇਸੀ ਨੇ ਨੇਤਨਯਾਹੂ ਬਾਰੇ ਕਹਿ ਦਿੱਤੀ ਵੱਡੀ ਗੱਲ

Tuesday, Oct 08, 2024 - 11:27 PM (IST)

ਬ੍ਰਿਟਿਸ਼ ਸੰਸਦ ''ਚ ਉੱਠਿਆ ਲੇਬਨਾਨ-ਇਜ਼ਰਾਈਲ ਸੀਜ਼ਫਾਇਰ ਦਾ ਮੁੱਦਾ, ਢੇਸੀ ਨੇ ਨੇਤਨਯਾਹੂ ਬਾਰੇ ਕਹਿ ਦਿੱਤੀ ਵੱਡੀ ਗੱਲ

ਲੰਡਨ : ਇਜ਼ਰਾਈਲ ਤੇ ਹਿਜ਼ਬੁੱਲਾ ਵਿਚਾਲੇ ਜੰਗ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਸੱਤ ਅਤਕੂਬਰ ਨੂੰ ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕਰ ਕੇ 1200 ਦੇ ਕਰੀਬ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਜੋ ਜੰਗ ਸ਼ੁਰੂ ਹੋਈ ਉਹ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਜ਼ਰਾਈਲ ਹੁਣ ਤੱਕ ਲੇਬਨਾਨ ਵਿਚ 40 ਹਜ਼ਾਰ ਦੇ ਕਰੀਬ ਲੋਕਾਂ ਨੂੰ ਮਾਰ ਚੁੱਕਿਆ ਹੈ। ਇਨ੍ਹਾਂ 'ਚ ਹਿਜ਼ਬੁੱਲਾ ਦੇ ਲੜਾਕਿਆਂ ਸਣੇ ਹਜ਼ਾਰਾਂ ਆਮ ਲੋਕ ਵੀ ਸ਼ਾਮਲ ਸਨ। ਇਸ ਹਮਲੇ ਦੀ ਬਰਸੀ ਮੌਕੇ ਲੰਡਨ ਦੀ ਸੰਸਦ ਵਿਚ ਇਹ ਮੁੱਦਾ ਚੁੱਕਿਆ ਗਿਆ। ਤਨਮਨਜੀਤ ਸਿੰਘ ਢੇਸੀ ਨੇ ਯੂਕੇ ਦੇ ਪ੍ਰਧਾਨ ਮੰਤਰੀ ਕੀਅਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਬਹਾਲੀ ਨੂੰ ਲੈ ਕੇ ਸਵਾਲ ਕੀਤੇ।
 

ਇਸ ਦੌਰਾਨ ਹਮਾਸ ਕਤਲਕਾਂਡ ਦੀ ਬਰਸੀ ਲਈ ਇਕੱਠੀ ਹੋਈ ਯੂਕੇ ਦੀ ਸੰਸਦ ਵਿਚ ਤਨਮਨਜੀਤ ਸਿੰਘ ਢੇਸੀ ਨੇ ਬੋਲਦਿਆਂ ਕਿਹਾ ਕਿ ਅਸੀਂ ਇਥੇ ਹਮਾਸ ਹਮਲਿਆਂ ਤੋਂ ਬਾਅਦ ਇਸ ਦੀ ਬਰਸੀ ਮੌਕੇ ਇਕੱਠੇ ਹੋਏ ਹਾਂ। ਹਮਾਸ ਹਮਲਿਆਂ ਦੌਰਾਨ ਕਈ ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਈਰਾਨ ਸਾਡਾ ਮਿੱਤਰ ਨਹੀਂ ਹੈ ਤੇ ਨਾ ਹੀ ਉਸ ਨੂੰ ਨਾਪਸੰਦ ਕਰਦੇ ਹਾਂ। ਇਸ ਦੌਰਾਨ ਉਸ ਦੀਆਂ ਹਮਲੇ ਦੀਆਂ ਕਾਰਵਾਈਆਂ ਤੋਂ ਉਸ ਦੇ ਸਾਥੀ ਦੇਸ਼ ਵੀ ਦੂਰ ਰਹੇ ਹਨ। ਇਸ ਦੌਰਾਨ ਈਰਾਨ ਨੇ ਹਿਜ਼ਬੁੱਲਾ ਦੀ ਮਦਦ ਕੀਤੀ। ਪਰ ਇਸ ਦੇ ਨਾਲ ਹੀ ਈਰਾਨੀ ਹਮਲੇ ਦੌਰਾਨ ਇਜ਼ਰਾਈਲੀ ਭਾਈਵਾਲਾਂ ਨੇ ਵੀ ਉਸ ਦਾ ਸਾਥ ਦਿੱਤਾ ਪਰ ਇਸ ਵੇਲੇ ਇਹ ਬਹੁਤ ਹੀ ਨਿਰਾਸ਼ਾਜਨਕ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅੰਤਰਰਾਸ਼ਟਰੀ ਭਾਈਚਾਰਿਆਂ ਦੇ ਸੀਜ਼ਫਾਇਰ ਦੇ ਸੱਦੇ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇੰਨਾ ਹੀ ਨਹੀਂ ਸੰਯੁਕਤ ਰਾਸ਼ਟਰ ਤੇ ਸਾਡੇ ਆਪਣੇ ਦੇਸ਼ ਯੂਕੇ ਦੀ ਪ੍ਰਧਾਨ ਮੰਤਰੀ ਵੀ ਉਨ੍ਹਾਂ ਨੂੰ ਸੀਜ਼ਫਾਇਰ ਦਾ ਸੱਦਾ ਦੇ ਚੁੱਕੇ ਹਨ। ਇਸ ਤੋਂ ਇਲਾਵਾ ਇਸੇ ਪਾਰਲੀਮੈਂਟ ਵਿਚ ਅੱਠ ਮਹੀਨੇ ਪਹਿਲਾਂ ਇਸ ਮੁੱਦੇ ਨੂੰ ਲੈ ਕੇ ਵੋਟਿੰਗ ਵੀ ਕੀਤੀ ਜਾ ਚੁੱਕੀ ਹੈ। ਇਸ ਦੌਰਾਨ ਉਨ੍ਹਾਂ ਨੇ ਯੂਕੇ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਹੁਣ ਯੂਕੇ ਦੀ ਸਰਕਾਰ ਇਸ ਮੁੱਦੇ 'ਤੇ ਅੱਗੇ ਕੀ ਕਦਮ ਚੁੱਕੇਗੀ ਤੇ ਸ਼ਾਂਤੀ ਬਹਾਲੀ ਲਈ ਕੀ ਕਰੇਗੀ?

ਇਸ ਦੇ ਜਵਾਬ ਵਿਚ ਯੂਕੇ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਕਿਹਾ ਕਿ ਸੰਸਦ ਮੈਂਬਰ ਦੀਆਂ ਈਰਾਨ ਬਾਰੇ ਟਿੱਪਣੀਆਂ ਬਿਲਕੁੱਲ ਸਹੀ ਹਨ। ਅਸੀਂ ਹਮਲਿਆਂ ਵੇਲੇ ਇਜ਼ਰਾਈਲ ਦੇ ਨਾਲ ਜ਼ਰੂਰ ਖੜ੍ਹੇ ਹਾਂ ਭਾਵੇਂ ਇਹ ਕਿਸੇ ਵੀ ਪਾਸੇ ਤੋਂ ਕੀਤੇ ਜਾਣ ਜਾਂ ਕੋਈ ਵੀ ਇਨ੍ਹਾਂ ਨੂੰ ਕਰ ਰਿਹਾ ਹੋਵੇ। ਮੈਂ ਸਿੱਧਾ ਇਸ ਦਾ ਜਵਾਬ ਦੇਣਾ ਚਾਹਾਂਗਾ ਕਿ ਅਸੀਂ ਆਪਣੇ ਭਾਈਵਾਲਾਂ ਨਾਲ ਇਸ ਨੂੰ ਰੋਕਣ ਲਈ ਕੰਮ ਕਰ ਰਹੇ ਹਾਂ। ਅਸੀਂ ਅਮਰੀਕਾ ਨਾਲ ਕੰਮ ਕਰ ਰਹੇ ਹਾਂ ਇਸ ਜੰਗ ਨੂੰ ਰੋਕਣ ਦੇ ਲਈ। ਸਿਰਫ ਜੰਗਬੰਦੀ ਰਾਹੀਂ ਹੀ ਅਸੀਂ ਬੰਦੀਆਂ ਨੂੰ ਸੁਰੱਖਿਅਤ ਕੱਢ ਸਕਾਂਗੇ ਤੇ ਉਨ੍ਹਾਂ ਦੀ ਮਦਦ ਕਰ ਸਕਾਂਗੇ। ਸਾਨੂੰ ਸ਼ਾਂਤੀ ਬਹਾਲੀ ਲਈ ਸਿਆਸੀ ਤੌਰ 'ਤੇ ਵੀ ਇਕੱਠੇ ਹੋਣ ਦੀ ਲੋੜ ਹੈ।


author

Baljit Singh

Content Editor

Related News