ਵੀਡੀਓ ''ਚ ਦੇਖੋ ਲੈਂਡ ਹੁੰਦੇ ਹੀ 2 ਟੋਟੇ ਹੋ ਗਿਆ ਬੋਇੰਗ ਜਹਾਜ਼

Wednesday, Feb 05, 2020 - 10:42 PM (IST)

ਵੀਡੀਓ ''ਚ ਦੇਖੋ ਲੈਂਡ ਹੁੰਦੇ ਹੀ 2 ਟੋਟੇ ਹੋ ਗਿਆ ਬੋਇੰਗ ਜਹਾਜ਼

ਅੰਕਾਰਾ - ਇਸਤਾਨਬੁਲ ਵਿਚ ਇਕ ਬੋਇੰਗ ਜਹਾਜ਼ ਰਨਵੇਅ 'ਤੇ ਲੈਂਡ ਹੋਣ ਦੌਰਾਨ ਫਿਸਲ ਗਿਆ ਅਤੇ ਉਸ ਦੇ 2 ਟੋਟੋ ਹੋ ਗਏ। ਦੱਸ ਦਈਏ ਕਿ ਇਹ ਬੋਇੰਗ-737 ਜਹਾਜ਼ ਇਸਤਾਨਬੁਲ ਦੇ ਸਾਬੀਹਾ ਗੋਕਸੇਨ ਏਅਰਪੋਰਟ 'ਤੇ ਲੈਂਡ ਹੋਣ ਵਾਲਾ ਸੀ ਅਤੇ ਰਨਵੇਅ ਗਿੱਲਾ ਹੋਣ ਕਾਰਨ ਫਿਸਲ ਗਿਆ। ਜਾਣਕਾਰੀ ਮੁਤਾਬਕ ਇਹ ਫਲਾਈਟ ਇਸਤਾਨਬੁਲ ਦੇ ਅਟਾਤੁਰਕ ਏਅਰਪੋਰਟ ਤੋਂ ਸਾਬੀਹਾ ਗੋਕਸੇਨ ਏਅਰਪੋਰਟ 'ਤੇ ਲੈਂਡ ਹੋਣ ਵਾਲੀ ਸੀ। ਇਹ ਜਾਣਕਾਰੀ ਇਕ ਅੰਗ੍ਰੇਜ਼ੀ ਵੈੱਬਸਾਈਟ 'ਮਿਰਰ' ਨੇ ਦਿੱਤੀ ਹੈ। ਜਹਾਜ਼ ਵਿਚ ਕਰੀਬ 177 ਯਾਤਰੀ ਸਵਾਰ ਸਨ ਅਤੇ ਫਾਇਰ ਫਾਈਟਰ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਮੌਕੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤੁਰਕੀ ਦੇ ਆਵਾਜਾਈ ਮੰਤਰੀ ਨੇ ਆਖਿਆ ਹੈ ਕਿ ਇਸ ਘਟਨਾ ਅਜੇ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

 


author

Khushdeep Jassi

Content Editor

Related News