ਹੋ ਜਾਓ ਤਿਆਰ ! ਇਕ ਸਾਲ ਤੱਕ ਚੱਲ ਸਕਦੀ ਹੈ ਈਰਾਨ ਦੀ ਜੰਗ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ

Wednesday, Mar 25, 2026 - 04:58 PM (IST)

ਹੋ ਜਾਓ ਤਿਆਰ ! ਇਕ ਸਾਲ ਤੱਕ ਚੱਲ ਸਕਦੀ ਹੈ ਈਰਾਨ ਦੀ ਜੰਗ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ

ਇੰਟਰਨੈਸ਼ਨਲ ਡੈਸਕ: ਮੱਧ ਪੂਰਬ ਵਿੱਚ ਜਾਰੀ ਭਿਆਨਕ ਜੰਗ ਦੇ ਦਰਮਿਆਨ ਇੱਕ ਵੱਡੀ ਖੁਫੀਆ ਰਿਪੋਰਟ ਨੇ ਨਵਾਂ ਖੁਲਾਸਾ ਕੀਤਾ ਹੈ, ਜਿਸ ਨੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਸ਼ੁਰੂਆਤ ਵਿੱਚ ਜਿੱਥੇ ਇਹ ਮੰਨਿਆ ਜਾ ਰਿਹਾ ਸੀ ਕਿ ਈਰਾਨ ਦੀ ਸੱਤਾ ਜਲਦੀ ਹੀ ਡਿੱਗ ਸਕਦੀ ਹੈ, ਉੱਥੇ ਹੀ ਹੁਣ ਇਜ਼ਰਾਈਲੀ ਖੁਫੀਆ ਏਜੰਸੀ 'ਮੋਸਾਦ' ਦੇ ਮੁਖੀ ਡੇਵਿਡ ਬਾਰਨੀਆ ਦੀ ਰਿਪੋਰਟ ਨੇ ਇਸ ਧਾਰਨਾ ਨੂੰ ਬਦਲ ਦਿੱਤਾ ਹੈ। ਰਿਪੋਰਟ ਅਨੁਸਾਰ ਈਰਾਨ ਵਿੱਚ ਸੱਤਾ ਪਰਿਵਰਤਨ ਦੀ ਪ੍ਰਕਿਰਿਆ ਦਿਨਾਂ ਜਾਂ ਹਫ਼ਤਿਆਂ ਵਿੱਚ ਨਹੀਂ, ਸਗੋਂ ਘੱਟੋ-ਘੱਟ ਇੱਕ ਸਾਲ ਤੱਕ ਖਿੱਚੀ ਜਾ ਸਕਦੀ ਹੈ।

ਹਫ਼ਤਿਆਂ ਦੀ ਜੰਗ ਹੁਣ ਲੰਬੀ ਲੜਾਈ 'ਚ ਤਬਦੀਲ 

ਮੋਸਾਦ ਚੀਫ਼ ਡੇਵਿਡ ਬਾਰਨੀਆ ਨੇ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਜ਼ਰਾਈਲੀ ਕੈਬਨਿਟ ਨੂੰ ਸੁਚੇਤ ਕੀਤਾ ਸੀ ਕਿ ਈਰਾਨ ਦੀ ਸਰਕਾਰ ਨੂੰ ਡੇਗਣਾ ਇੱਕ ਲੰਬੀ ਅਤੇ ਗੁੰਝਲਦਾਰ ਪ੍ਰਕਿਰਿਆ ਹੋਵੇਗੀ। ਜੰਗ ਦੇ ਤਿੰਨ ਹਫ਼ਤੇ ਬੀਤ ਜਾਣ ਦੇ ਬਾਵਜੂਦ ਹਾਲਾਤ ਇਹ ਹਨ ਕਿ ਈਰਾਨੀ ਸੱਤਾ ਕਮਜ਼ੋਰ ਜ਼ਰੂਰ ਹੋਈ ਹੈ ਪਰ ਅਜੇ ਵੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ। ਇਸ ਖੁਲਾਸੇ ਤੋਂ ਬਾਅਦ ਹੁਣ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਣਨੀਤੀ 'ਤੇ ਸਵਾਲ ਉੱਠਣ ਲੱਗੇ ਹਨ।

ਵੱਡੀ ਖ਼ਬਰ ; ਲੀਹ ਤੋਂ ਉਤਰ ਗਏ 7 ਡੱਬੇ ! ਲਹਿੰਦੇ ਪੰਜਾਬ 'ਚ ਵਾਪਰਿਆ ਭਿਆਨਕ ਰੇਲ ਹਾਦਸਾ, ਦਰਜਨਾਂ ਯਾਤਰੀ ਜ਼ਖ਼ਮੀ

ਅਮਰੀਕੀ ਅਤੇ ਇਜ਼ਰਾਈਲੀ ਲੀਡਰਸ਼ਿਪ ਦੇ ਸਵਾਲ 

ਅਮਰੀਕੀ ਇੰਟੈਲੀਜੈਂਸ ਚੀਫ਼ ਤੁਲਸੀ ਗਬਾਰਡ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਈਰਾਨ ਦੀ ਸਰਕਾਰ ਕਮਜ਼ੋਰ ਹੋਣ ਦੇ ਬਾਵਜੂਦ ਅਜੇ ਵੀ ਕਾਇਮ ਹੈ। ਦੂਜੇ ਪਾਸੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਵੀ ਮੰਨਿਆ ਹੈ ਕਿ ਹਾਲਾਤ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਯਕੀਨੀ ਨਹੀਂ ਹੈ ਕਿ ਮੌਜੂਦਾ ਸਰਕਾਰ ਡਿੱਗੇਗੀ ਜਾਂ ਨਹੀਂ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਲੜਾਈ ਸਾਲ ਭਰ ਚੱਲਦੀ ਹੈ, ਤਾਂ ਇਸ ਦਾ ਅਸਰ ਸਿਰਫ਼ ਫੌਜੀ ਮੋਰਚੇ 'ਤੇ ਹੀ ਨਹੀਂ, ਸਗੋਂ ਗਲੋਬਲ ਆਰਥਿਕਤਾ, ਰਾਜਨੀਤੀ ਅਤੇ ਆਮ ਲੋਕਾਂ ਦੀ ਜ਼ਿੰਦਗੀ 'ਤੇ ਵੀ ਬਹੁਤ ਡੂੰਘਾ ਪਵੇਗਾ। ਅਮਰੀਕਾ ਵੱਲੋਂ ਸਖ਼ਤ ਸ਼ਰਤਾਂ ਨਾਲ ਜੰਗਬੰਦੀ ਦਾ ਪ੍ਰਸਤਾਵ ਰੱਖਿਆ ਗਿਆ ਹੈ , ਜਿਸ ਨੂੰ ਈਰਾਨ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਡੀਜ਼ਲ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, ਮਹਿੰਗਾਈ ਵਧਣ ਦਾ ਖਦਸ਼ਾ ; ਅਮਰੀਕਾ 'ਚ ਮਹਿੰਗਾਈ ਦੀ ਮਾਰ

ਕਿਉਂ ਮੁਸ਼ਕਿਲ ਹੈ ਸੱਤਾ ਪਰਿਵਰਤਨ? 

ਖੁਫੀਆ ਰਿਪੋਰਟਾਂ ਮੁਤਾਬਕ ਈਰਾਨ ਵਿੱਚ ਸੱਤਾ ਬਦਲਣ ਲਈ ਕਈ ਵੱਡੇ ਬਦਲਾਅ ਹੋਣਾ ਜ਼ਰੂਰੀ ਹੈ, ਜਿਵੇਂ ਕਿ:
-ਸਿਖਰਲੀ ਲੀਡਰਸ਼ਿਪ ਨੂੰ ਪੂਰੀ ਤਰ੍ਹਾਂ ਕਮਜ਼ੋਰ ਕਰਨਾ।
-ਸਰਕਾਰੀ ਸੰਸਥਾਵਾਂ ਨੂੰ ਭਾਰੀ ਨੁਕਸਾਨ ਪਹੁੰਚਾਉਣਾ।
-ਜਨਤਾ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਬਹੁਤ ਵੱਡੇ ਪੱਧਰ 'ਤੇ ਵਧਾਉਣਾ।
ਇਹ ਸਾਰੇ ਬਦਲਾਅ ਇੱਕ ਲੰਬੀ ਪ੍ਰਕਿਰਿਆ ਦਾ ਹਿੱਸਾ ਹਨ, ਜਿਸ ਕਾਰਨ ਈਰਾਨ ਵਿੱਚ ਕਿਸੇ ਵੀ ਵੱਡੀ ਤਬਦੀਲੀ ਦੇ ਅਚਾਨਕ ਵਾਪਰਨ ਦੀ ਸੰਭਾਵਨਾ ਬਹੁਤ ਘੱਟ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News