ਅਜਬ-ਗਜ਼ਬ : ਇਤਿਹਾਸ ''ਚ ਸਭ ਤੋਂ ਬਦਕਿਸਮਤ ਇਨਸਾਨ, ਜਿਸ ਨਾਲ ਵਾਪਰੀਆਂ ਬੇਹੱਦ ਅਨੋਖੀਆਂ ਘਟਨਾਵਾਂ

Sunday, Jul 16, 2023 - 11:56 PM (IST)

ਅਜਬ-ਗਜ਼ਬ : ਇਤਿਹਾਸ ''ਚ ਸਭ ਤੋਂ ਬਦਕਿਸਮਤ ਇਨਸਾਨ, ਜਿਸ ਨਾਲ ਵਾਪਰੀਆਂ ਬੇਹੱਦ ਅਨੋਖੀਆਂ ਘਟਨਾਵਾਂ

ਲੰਡਨ (ਇੰਟ.) : ਅੱਜ ਅਸੀਂ ਤੁਹਾਨੂੰ ਉਸ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦਾ ਨਾਂ ਇਤਿਹਾਸ ਵਿੱਚ ਜਦੋਂ ਵੀ ਆਉਂਦਾ ਹੈ ਤਾਂ ਉਸ ਨੂੰ 'ਸਭ ਤੋਂ ਬਦਕਿਸਮਤ ਇਨਸਾਨ' ਵਜੋਂ ਯਾਦ ਕੀਤਾ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਬ੍ਰਿਟੇਨ ਦੇ ਵਾਲਟਰ ਸਮਰਫੋਰਡ ਬਾਰੇ (Walter Summerford)। ਸਮਰਫੋਰਡ ਬ੍ਰਿਟਿਸ਼ ਆਰਮੀ ਵਿੱਚ ਅਫਸਰ ਸੀ। ਇਸ ਵਿਅਕਤੀ ਨਾਲ 3 ਅਜਿਹੀਆਂ ਘਟਨਾਵਾਂ ਵਾਪਰੀਆਂ ਸਨ, ਜਿਸ ਕਾਰਨ ਉਸ ਨੂੰ 'ਬਦਕਿਸਮਤ' ਮੰਨਿਆ ਜਾਣ ਲੱਗਾ। ਇੰਨਾ ਹੀ ਨਹੀਂ, ਉਸ ਦੀ ਮੌਤ ਤੋਂ ਬਾਅਦ ਵੀ ਉਸ ਨਾਲ ਇਹੋ ਜਿਹੀ ਘਟਨਾ ਵਾਪਰੀ ਸੀ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਹਿੰਦੂ ਮੰਦਰ 'ਤੇ ਰਾਕੇਟ ਲਾਂਚਰ ਨਾਲ ਹਮਲਾ, ਹਿੰਦੂਆਂ ਦੇ ਘਰਾਂ 'ਤੇ ਵੀ ਅੰਨ੍ਹੇਵਾਹ ਫਾਇਰਿੰਗ, ਦਹਿਸ਼ਤ 'ਚ ਲੋਕ

ਵਾਲਟਰ ਸਮਰਫੋਰਡ ਨਾਲ ਪਹਿਲੀ ਘਟਨਾ 1918 ਵਿੱਚ ਵਾਪਰੀ, ਜਦੋਂ ਉਹ ਵਿਸ਼ਵ ਯੁੱਧ ਦੌਰਾਨ ਬੈਲਜੀਅਮ ਵਿੱਚ ਤਾਇਨਾਤ ਸੀ। ਇਕ ਦਿਨ ਜਦੋਂ ਉਹ ਘੋੜਸਵਾਰੀ ਲਈ ਗਿਆ ਤਾਂ ਉਸ ’ਤੇ ਆਸਮਾਨੀ ਬਿਜਲੀ ਡਿੱਗ ਗਈ। ਇਸ ਘਟਨਾ ਤੋਂ ਬਾਅਦ ਉਸ ਦਾ ਕਮਰ ਤੋਂ ਹੇਠਾਂ ਦੇ ਸਾਰੇ ਸਰੀਰ ਨੂੰ ਅਧਰੰਗ ਹੋ ਗਿਆ। ਉਸ ਦੀ ਕਿਸਮਤ ਨੇ ਸਾਥ ਦਿੱਤਾ ਤਾਂ ਉਸ ਨੇ ਖੁਦ ਨੂੰ ਕੁਝ ਮਹੀਨਿਆਂ ਵਿੱਚ ਹੀ ਰਿਕਵਰ ਕਰ ਲਿਆ। ਉਸ ਦੇ ਅਧਿਕਾਰੀ ਵਾਲਟਰ ਦੀ ਵਾਪਸੀ ਤੋਂ ਖੁਸ਼ ਨਹੀਂ ਸਨ, ਜਿਸ ਕਰਕੇ ਵੱਡੇ ਅਧਿਕਾਰੀਆਂ ਨੇ ਉਸ ਨੂੰ ਜ਼ਬਰਦਸਤੀ ਸੇਵਾ ਤੋਂ ਫਾਰਗ ਕਰ ਦਿੱਤਾ।

ਇਹ ਵੀ ਪੜ੍ਹੋ : ਭਾਰੀ ਮੀਂਹ ਦੌਰਾਨ ਰਨਵੇਅ ਤੋਂ ਫਿਸਲਿਆ ਜਹਾਜ਼, ਯਾਤਰੀਆਂ ਪੈ ਗਿਆ ਚੀਕ-ਚਿਹਾੜਾ (ਵੀਡੀਓ)

ਵਾਲਟਰ ਸਮਰਫੋਰਡ ਨਾਲ ਦੂਜੀ ਘਟਨਾ 6 ਸਾਲ ਬਾਅਦ 1924 'ਚ ਕੈਨੇਡਾ ਵਿੱਚ ਵਾਪਰੀ। ਇਕ ਦਿਨ ਉਹ ਛੱਪੜ ਕਿਨਾਰੇ ਮੱਛੀਆਂ ਫੜ ਰਿਹਾ ਸੀ ਕਿ ਅਚਾਨਕ ਇਕ ਵਾਰ ਫਿਰ ਉਸ ਉੱਤੇ ਆਸਮਾਨੀ ਬਿਜਲੀ ਡਿੱਗ ਗਈ। ਇਸ ਕਾਰਨ ਉਸ ਦੇ ਸਰੀਰ ਦੇ ਸੱਜੇ ਅੱਧੇ ਹਿੱਸੇ ਨੂੰ ਅਧਰੰਗ ਹੋ ਗਿਆ ਪਰ ਇੱਥੇ ਵੀ ਉਹ ਇਕ ਵਾਰ ਫਿਰ ਠੀਕ ਹੋ ਗਿਆ। ਦੂਜੀ ਘਟਨਾ ਤੋਂ ਠੀਕ 6 ਸਾਲ ਬਾਅਦ 1930 ਵਿੱਚ ਵਾਲਟਰ ਸਮਰਫੋਰਡ ਨਾਲ ਫਿਰ ਅਜਿਹੀ ਘਟਨਾ ਵਾਪਰੀ। ਇਸ ਸਮੇਂ ਉਹ ਪਾਰਕ ਵਿੱਚ ਸੈਰ ਕਰ ਰਿਹਾ ਸੀ ਪਰ ਫਿਰ ਅਚਾਨਕ ਮੌਸਮ ਖ਼ਰਾਬ ਹੋ ਗਿਆ ਤੇ ਆਸਮਾਨ ਕਾਲੇ ਬੱਦਲਾਂ ਨਾਲ ਢਕਿਆ ਗਿਆ। ਇਸੇ ਦੌਰਾਨ ਉਸ 'ਤੇ ਬਿਜਲੀ ਡਿੱਗ ਪਈ। ਇਹ ਤੀਸਰੀ ਵਾਰ ਸੀ ਜਦੋਂ ਉਸ ਉੱਤੇ ਬਿਜਲੀ ਡਿੱਗੀ ਸੀ। 

ਇਹ ਵੀ ਪੜ੍ਹੋ : ਹਾਲੀਵੁੱਡ ਦੀ ਹੜਤਾਲ ਦੇ ਸਮਰਥਨ 'ਚ ਉੱਤਰੀ ਪ੍ਰਿਅੰਕਾ ਚੋਪੜਾ, ਐਕਟ੍ਰੈੱਸ ਬੋਲੀ- ਮੈਂ ਯੂਨੀਅਨ ਦੇ ਨਾਲ ਹਾਂ

ਭਾਵੇਂ ਇਸ ਦੇ ਬਾਵਜੂਦ ਉਹ 2 ਸਾਲ ਆਪਣੀ ਜ਼ਿੰਦਗੀ ਨਾਲ ਜੂਝਦਾ ਰਿਹਾ ਪਰ ਅੰਤ ਉਹ ਜ਼ਿੰਦਗੀ ਦੀ ਲੜਾਈ ਹਾਰ ਗਿਆ ਅਤੇ 1932 ਵਿੱਚ ਉਸ ਦੀ ਮੌਤ ਹੋ ਗਈ। ਵਾਲਟਰ ਸਮਰਫੋਰਡ ਦੀ ਮੌਤ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਵੈਨਕੂਵਰ, ਕੈਨੇਡਾ ਵਿੱਚ ਮਾਊਂਟੇਨ ਵਿਊ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਪਰ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਬਿਜਲੀ ਅਤੇ ਵਾਲਟਰ ਦਾ ਰਿਸ਼ਤਾ ਇੱਥੇ ਖਤਮ ਹੋ ਗਿਆ ਤਾਂ ਇਹ ਗਲਤ ਹੈ। ਸਾਲ 1936 ਵਿੱਚ ਇਕ ਵਾਰ ਫਿਰ ਉਸ ਦੀ ਕਬਰ 'ਤੇ ਬਿਜਲੀ ਡਿੱਗ ਪਈ, ਜਿਸ ਕਾਰਨ ਉਸ ਦੀ ਕਬਰ 'ਤੇ ਰੱਖਿਆ ਪੱਥਰ ਟੁੱਟ ਗਿਆ। ਇਹ ਘਟਨਾ ਵੀ ਤੀਜੀ ਘਟਨਾ ਤੋਂ ਠੀਕ 6 ਸਾਲ ਬਾਅਦ ਵਾਪਰੀ। ਹਰ 6 ਸਾਲਾਂ ਬਾਅਦ ਵਾਲਟਰ ਸਮਰਫੋਰਡ ਉੱਤੇ ਬਿਜਲੀ ਕਿਉਂ ਡਿੱਗਦੀ ਸੀ, ਅੱਜ ਵੀ ਇਕ ਰਹੱਸ ਬਣਿਆ ਹੋਇਆ ਹੈ ਪਰ ਜਿਸ ਤਰ੍ਹਾਂ ਉਸ ਨਾਲ ਵਾਰ-ਵਾਰ ਇਹ ਘਟਨਾ ਵਾਪਰੀ, ਇਸ ਕਾਰਨ ਉਸ ਨੂੰ ‘ਇਤਿਹਾਸ ਦਾ ਸਭ ਤੋਂ ਬਦਕਿਸਮਤ ਵਿਅਕਤੀ’ ਕਿਹਾ ਜਾਣ ਲੱਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News