ਕੈਲਗਰੀ ''ਚ ਵਾਪਰਿਆ ਭਿਆਨਕ ਹਾਦਸਾ, ਪੰਜਾਬੀ ਡਰਾਈਵਰ ''ਤੇ ਪਰਚਾ ਦਰਜ

Saturday, Aug 29, 2020 - 04:55 PM (IST)

ਕੈਲਗਰੀ ''ਚ ਵਾਪਰਿਆ ਭਿਆਨਕ ਹਾਦਸਾ, ਪੰਜਾਬੀ ਡਰਾਈਵਰ ''ਤੇ ਪਰਚਾ ਦਰਜ

ਕੈਲਗਰੀ- ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਗੁਰਮੀਤ ਚੀਮਾ ਨਾਂ ਦੇ ਪੰਜਾਬੀ ਦੀ ਅਣਗਹਿਲੀ ਕਾਰਨ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ । ਉਸ ਉੱਤੇ ਪਰਚਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਾਕਵਾ ਹਾਈਵੇਅ 'ਤੇ ਜਾਂਦੇ ਸਮੇਂ ਗੁਰਮੀਤ ਕੋਲੋਂ ਆਪਣਾ ਸੈਮੀ ਟਰੱਕ ਕੰਟਰੋਲ ਨਾ ਕਰ ਹੋਇਆ ਤੇ ਇਹ ਇਕ ਕਾਰ ਵਿਚ ਵੱਜਾ, ਇਹ ਕਾਰ ਅਗਲੀ ਕਾਰ ਵਿਚ ਵੱਜੀ ਤੇ ਇਸ ਤਰ੍ਹਾਂ 4-5 ਕਾਰਾਂ ਇਕ ਦੂਜੇ ਵਿਚ ਵੱਜੀਆਂ। ਇਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਕਈ ਲੋਕ ਜ਼ਖਮੀ ਹੋ ਗਏ ਤੇ ਇਕ ਵਿਅਕਤੀ ਦਿਮਾਗ ਵਿਚ ਸੱਟ ਲੱਗਣ ਕਾਰਨ ਗੰਭੀਰ ਹਾਲਤ ਵਿਚ ਹੈ। ਹਾਦਸੇ ਕਾਰਨ ਕਈ ਵਾਹਨ ਨੁਕਸਾਨੇ ਗਏ। 

PunjabKesari

ਗੁਰਮੀਤ 'ਤੇ ਖਤਰਨਾਕ ਢੰਗ ਨਾਲ ਗੱਡੀ ਚਲਾਉਣ ਦੇ ਦੋਸ਼ ਲੱਗੇ ਹਨ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਬੁੱਧਵਾਰ ਨੂੰ ਉਸ ਨੂੰ ਮੈਲਫੋਰਟ ਵਿਖੇ ਸੂਬਾਈ ਅਦਾਲਤ ਵਿਚ ਪੇਸ਼ ਕੀਤਾ ਗਿਆ।

ਉਸ ਨੂੰ ਨਕਦ ਬਾਂਡ ਦੇ ਬਾਅਦ ਰਿਹਾਅ ਕਰ ਦਿੱਤਾ ਗਿਆ ਤੇ ਹੁਣ ਉਹ ਅਕਤੂਬਰ ਵਿਚ ਅਦਾਲਤ ਵਿਚ ਪੇਸ਼ ਹੋਵੇਗਾ।  ਕੰਪਨੀ ਮਾਲਕ ਨੇ ਦੱਸਿਆ ਕਿ ਗੁਰਮੀਤ 2011 ਤੋਂ ਗੱਡੀ ਚਲਾ ਰਿਹਾ ਹੈ ਪਰ ਉਸ ਦੀ ਟਰਾਂਸਪੋਰਟ ਵਿਚ ਉਹ ਨਵਾਂ ਹੈ ਤੇ ਉਹ ਦੋ ਦਿਨ ਪਹਿਲਾਂ ਹੀ ਨੌਕਰੀ 'ਤੇ ਆਇਆ ਸੀ। ਸਥਾਨਕ ਪੁਲਸ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦ ਸੈਮੀ ਟਰੱਕ ਨਿਰਮਾਣ ਕਾਰਜ ਵਾਲੇ ਸਥਾਨ ਵਿਚ ਦਾਖਲ ਹੋਇਆ ਅਤੇ ਇਸ ਕਾਰਨ ਕਈ ਵਾਹਨ ਆਪਸ ਵਿਚ ਟਕਰਾ ਗਏ। 


author

Lalita Mam

Content Editor

Related News