ਵੈਗਨਰ ਲੜਾਕਿਆਂ ਨੇ ਰੂਸ ਦੇ 6 ਹੈਲੀਕਾਪਟਰ ਕੀਤੇ ਤਬਾਹ, 2 ਜੈੱਟ ਜਹਾਜ਼ਾਂ ਨੂੰ ਵੀ ਬਣਾਇਆ ਨਿਸ਼ਾਨਾ
Sunday, Jun 25, 2023 - 05:20 AM (IST)
ਇੰਟਰਨੈਸ਼ਨਲ ਡੈਸਕ : ਰੂਸ 'ਚ ਵੈਗਨਰ ਗਰੁੱਪ ਦੀ ਬਗਾਵਤ ਕਰੀਬ 12 ਘੰਟੇ ਪਹਿਲਾਂ ਸ਼ੁਰੂ ਹੋਈ ਸੀ ਤਾਂ ਕਿਹਾ ਜਾ ਰਿਹਾ ਹੈ ਕਿ ਰੂਸ 'ਚ ਘਰੇਲੂ ਯੁੱਧ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹੁਣ ਸ਼ਾਂਤ ਹੋ ਗਿਆ ਹੈ। ਇਹ ਦਾਅਵਾ ਕਿਸੇ ਹੋਰ ਨੇ ਨਹੀਂ ਸਗੋਂ ਬੇਲਾਰੂਸ ਦੇ ਰਾਸ਼ਟਰਪਤੀ ਲੁਕਾਸੇਂਕੋ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਵੈਗਨਰ ਫ਼ੌਜ ਅਤੇ ਰੂਸੀ ਸਰਕਾਰ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਵੈਗਨਰ ਦੇ ਲੜਾਕੇ ਮਾਸਕੋ ਤੋਂ ਵਾਪਸ ਆ ਰਹੇ ਹਨ।
ਇਹ ਵੀ ਪੜ੍ਹੋ : Apple ਅਮਰੀਕਾ ਤੋਂ ਬਾਅਦ ਹੁਣ ਭਾਰਤ 'ਚ ਲਾਂਚ ਕਰੇਗਾ ਆਪਣਾ ਕ੍ਰੈਡਿਟ ਕਾਰਡ, ਹੋਣਗੇ ਇਹ ਫਾਇਦੇ
ਉਹ ਮੁੜ ਯੂਕ੍ਰੇਨ ਵੱਲ ਜਾ ਰਹੇ ਹਨ। ਪੁਤਿਨ ਨੇ ਵੈਗਨਰ ਫ਼ੌਜ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਦਰਅਸਲ, ਲੁਕਾਸੇਂਕੋ ਨੇ ਵੈਗਨਰ ਚੀਫ਼ ਪ੍ਰਿਗੋਜਿਨ ਨਾਲ ਗੱਲ ਕੀਤੀ। ਇਸ ਤੋਂ ਬਾਅਦ ਇਹ ਫ਼ੌਸਲਾ ਲਿਆ ਗਿਆ। ਇਸ ਤੋਂ ਬਾਅਦ ਪੁਤਿਨ ਦਾ ਤਣਾਅ ਥੋੜ੍ਹਾ ਘੱਟ ਹੋਇਆ ਪਰ ਇਸ ਤੋਂ ਪਹਿਲਾਂ ਵੈਗਨਰ ਦੀ ਫ਼ੌਜ ਨੇ ਰੂਸ 'ਚ ਕਾਫੀ ਹੰਗਾਮਾ ਕੀਤਾ। ਵੈਗਨਰ ਦੇ ਲੜਾਕਿਆਂ ਨੇ 8 ਰੂਸੀ ਜਹਾਜ਼ਾਂ ਨੂੰ ਗੋਲ਼ੀਆਂ ਮਾਰ ਕੇ ਡੇਗ ਦਿੱਤਾ ਹੈ। ਇਨ੍ਹਾਂ 'ਚ 6 ਹੈਲੀਕਾਪਟਰ ਅਤੇ 2 ਜੈੱਟ ਹਨ।
ਇਹ ਵੀ ਪੜ੍ਹੋ : ਵੈਗਨਰ ਆਰਮੀ ਦੀ ਬਗਾਵਤ 'ਤੇ ਪੁਤਿਨ ਦੀ ਵੰਗਾਰ- ਯੇਵਗੇਨੀ ਨੇ ਪਿੱਠ 'ਚ ਮਾਰਿਆ ਛੁਰਾ, ਫ਼ੌਜੀ ਬਗਾਵਤ ਨੂੰ ਕੁਚਲ ਦੇਣਗੇ
ਵੈਗਨਰ ਗਰੁੱਪ ਨੇ ਰੋਸਟੋਵ 'ਚ ਮਿਲਟਰੀ ਹੈੱਡਕੁਆਰਟਰ ਤੋਂ ਇਲਾਵਾ ਕੁਝ ਸ਼ਹਿਰਾਂ 'ਤੇ ਕਬਜ਼ੇ ਦਾ ਦਾਅਵਾ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵਿਦਰੋਹੀਆਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਹਨ। ਪੁਤਿਨ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ 'ਚ ਵੈਗਨਰ ਨੂੰ 'ਵਿਦਰੋਹੀ' ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੈਗਨਰ ਨੇ ਉਸ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਪੁਤਿਨ ਯੂਕ੍ਰੇਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦੇ ਮੂਡ 'ਚ ਨਹੀਂ ਹਨ। ਰਾਸ਼ਟਰਪਤੀ ਨੇ ਬੇਲਾਰੂਸ ਦੇ ਰਾਸ਼ਟਰਪਤੀ ਨਾਲ ਵੀ ਗੱਲ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਪੁਤਿਨ ਨੇ ਉਨ੍ਹਾਂ ਨੂੰ ਵੈਗਨਰ ਦੇ ਮੁਖੀ ਯੇਵਗੇਨੀ ਪ੍ਰਿਗੋਜਿਨ ਨਾਲ ਗੱਲ ਕਰਨ ਲਈ ਕਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।