ਮਰ ਚੁੱਕੈ ਪੁਤਿਨ ਖ਼ਿਲਾਫ਼ ਬਗਾਵਤ ਕਰਨ ਵਾਲਾ ‘ਵੈਗਨਰ ਗਰੁੱਪ’ ਦਾ ਚੀਫ ਪ੍ਰਿਗੋਝਿਨ!
Saturday, Jul 15, 2023 - 10:02 AM (IST)
ਮਾਸਕੋ, (ਇੰਟ.)- ਪਿਛਲੇ ਮਹੀਨੇ ਰੂਸ ਵਿਰੁੱਧ ਬਗਾਵਤ ਕਰਨ ਵਾਲੇ ਵੈਗਨਰ ਗਰੁੱਪ ਦੇ ਚੀਫ ਯੇਵਗੇਨੀ ਪ੍ਰਿਗੋਝਿਨ ਦੀ ਮੌਤ ਹੋ ਚੁੱਕੀ ਹੈ। ਇਹ ਹੈਰਾਨ ਕਰਨ ਵਾਲਾ ਦਾਅਵਾ ਅਮਰੀਕਾ ਦੇ ਇਕ ਸਾਬਕਾ ਅਧਿਕਾਰੀ ਨੇ ਕੀਤਾ ਹੈ। ਪੁਤਿਨ ਵਿਰੁੱਧ ਬਗਾਵਤ ਤੋਂ ਬਾਅਦ ਤੋਂ ਹੀ ਪ੍ਰਿਗੋਝਿਨ ਦੇ ਅਸਲ ਟਿਕਾਣੇ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਅਜਿਹੇ ਵਿਚ ਅਮਰੀਕੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਪ੍ਰਿਗੋਝਿਨ ਜਾਂ ਤਾਂ ਜੇਲ ਵਿਚ ਬੰਦ ਹੈ ਜਾਂ ਫਿਰ ਮਾਰਿਆ ਜਾ ਚੁੱਕਾ ਹੈ।
ਰਿਟਾਇਰਡ ਅਮਰੀਕੀ ਜਨਰਲ ਰਾਬਰਟ ਅਬ੍ਰਾਮਸ ਨੇ ਕਿਹਾ ਕਿ 29 ਜੂਨ ਨੂੰ ਕ੍ਰੈਮਲਿਨ ਨੇ ਪੁਤਿਨ ਅਤੇ ਪ੍ਰਿਗੋਝਿਨ ਵਿਚਾਲੇ ਮੀਟਿੰਗ ਦੀ ਪੁਸ਼ਟੀ ਕੀਤੀ ਸੀ, ਜੋ ਝੂਠੀ ਹੈ। ਇਸ ਤਰ੍ਹਾਂ ਦੀ ਕੋਈ ਮੀਟਿੰਗ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਜਿਹੀ ਕੋਈ ਮੁਲਾਕਾਤ ਹੋਈ ਹੀ ਨਹੀਂ ਸੀ। ਇਹ ਗੱਲਾਂ ਫਰਜ਼ੀ ਹਨ। ਅਸਲ ਵਿਚ ਕੋਈ ਮੁਲਾਕਾਤ ਹੋਈ ਹੁੰਦੀ ਤਾਂ ਇਸਦੇ ਸਬੂਤ ਜ਼ਰੂਰ ਦੇਖਣ ਨੂੰ ਮਿਲੇ ਹੁੰਦੇ। ਅਮਰੀਕੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਸ਼ਾਇਦ ਹੀ ਅਸੀਂ ਕਦੇ ਪ੍ਰਿਗੋਝਿਨ ਨੂੰ ਫਿਰ ਤੋਂ ਜਨਤਕ ਤੌਰ ’ਤੇ ਦੇਖ ਸਕੀਏ।
ਇਹ ਵੀ ਪੜ੍ਹੋ: ਨਾਮੀਂ ਫੁੱਟਬਾਲ ਖਿਡਾਰਨ ਦੀ ਘਰ 'ਚੋਂ ਮਿਲੀ ਲਾਸ਼, ਕੁੱਝ ਦਿਨ ਪਹਿਲਾਂ ਮਨਾਇਆ ਸੀ 20ਵਾਂ ਜਨਮਦਿਨ
ਉਧਰ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਉਨ੍ਹਾਂ ਨੇ ਵੈਗਨਰ ਦੇ ਲੜਾਕਿਆਂ ਨੂੰ ਇਕੋ ਹੀ ਅਧਿਕਾਰੀ ਦੀ ਅਗਵਾਈ ਵਿਚ ਇਕ ਇਕਾਈ ਦੇ ਰੂਪ ਵਿਚ ਕੰਮ ਕਰਨਾ ਜਾਰੀ ਰੱਖਣ ਦਾ ਬਦਲ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਮਹੀਨੇ ਸਮੂਹ ਨੇ ਬਗਾਵਤ ਕਰਨ ਦੇ 5 ਦਿਨ ਬਾਅਦ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਦੌਰਾਨ ਉਨ੍ਹਾਂ ਨੇ ਇਹ ਬਦਲ ਦਿੱਤਾ ਸੀ।
ਇਹ ਵੀ ਪੜ੍ਹੋ: 25 ਵਿਦਿਆਰਥੀਆਂ ਨੂੰ ਜ਼ਹਿਰ ਦੇਣ ਵਾਲੀ ਅਧਿਆਪਕਾ ਨੂੰ ਦਿੱਤੀ ਗਈ ਫਾਂਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।