ਆਸਟ੍ਰੇਲੀਆ ''ਚ ਸ਼ੁਰੂ ਹੋਈ ਵੋਟਿੰਗ, ਖੁੱਲ੍ਹ ਗਏ ਪੋਲਿੰਗ ਸਟੇਸ਼ਨ
Tuesday, Apr 22, 2025 - 11:37 AM (IST)

ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਈਸਾਈ ਧਰਮਗੁਰੂ ਪੋਪ ਫ੍ਰਾਂਸਿਸ ਦੇ ਦਿਹਾਂਤ ਕਾਰਨ ਪੂਰੀ ਦੁਨੀਆ 'ਚ ਸੋਗ ਦੀ ਲਹਿਰ ਦੌੜ ਗਈ ਸੀ। ਇਸ ਦੌਰਾਨ ਆਸਟ੍ਰੇਲੀਆ 'ਚ ਚੋਣ ਪ੍ਰਚਾਰ ਮੁਹਿੰਮ 'ਤੇ ਵੀ ਕਾਫ਼ੀ ਅਸਰ ਪਿਆ ਸੀ। ਇਸ ਮਗਰੋਂ ਅੱਜ ਆਸਟ੍ਰੇਲੀਆ 'ਚ ਆਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਆਮ ਚੋਣਾਂ ਲਈ ਵੋਟਿੰਗ ਵੈਸੇ ਤਾਂ 3 ਮਈ ਨੂੰ ਹੋਣੀ ਹੈ, ਪਰ ਜੋ ਵੋਟਰ ਉਸ ਦਿਨ ਕਿਸੇ ਵੀ ਕਾਰਨ ਵੋਟਿੰਗ ਨਹੀਂ ਕਰ ਸਕਦੇ, ਉਨ੍ਹਾਂ ਲਈ ਪੋਲਿੰਗ ਸਟੇਸ਼ਨ ਖੋਲ੍ਹ ਕੇ ਵੋਟਿੰਗ ਸ਼ੁਰੂ ਕਰਵਾ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਪੋਪ ਦੇ ਦਿਹਾਂਤ ਦੇ ਕਾਰਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਤੇ ਵਿਰੋਧੀ ਨੇਤਾ ਪੀਟਰ ਡਟਨ ਨੇ ਅੱਜ ਹੋਣ ਵਾਲੀਆਂ ਆਪਣੀਆਂ ਚੋਣ ਰੈਲੀਆਂ ਰੱਦ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਸਾਰੀਆਂ ਸਰਕਾਰੀ ਇਮਾਰਤਾਂ 'ਤੇ ਰਾਸ਼ਟਰੀ ਝੰਡਾ ਵੀ ਅੱਧਾ ਝੁਕਾਇਆ ਗਿਆ ਹੈ।
ਇਹ ਵੀ ਪੜ੍ਹੋ- ਜਦੋਂ ਸਜ਼ਾ ਸੁਣ ਮੁਲਜ਼ਮ ਨੇ ਜੱਜ ਨੂੰ ਹੀ ਦੇ'ਤੀ ਧਮਕੀ- 'ਤੂੰ ਮੈਨੂੰ ਬਾਹਰ ਮਿਲ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e