ਆਸਟ੍ਰੇਲੀਆ ''ਚ ਹੋਈ ਭਾਰੀ ਬਰਫ਼ਬਾਰੀ ਬਣੀ ਆਫ਼ਤ ! ਤੋੜ''ਤਾ 40 ਸਾਲਾਂ ਦਾ ਰਿਕਾਰਡ
Tuesday, Aug 05, 2025 - 12:07 PM (IST)

ਇੰਟਰਨੈਸ਼ਨਲ ਡੈਸਕ- ਪੂਰਬੀ ਆਸਟ੍ਰੇਲੀਆ ਵਿਚ ਇਸ ਹਫ਼ਤੇ ਮੌਸਮ ਨੇ ਤਬਾਹੀ ਮਚਾ ਦਿੱਤੀ, ਜਿਸ ਕਾਰਨ ਕਈ ਸ਼ਹਿਰਾਂ ’ਚ ਸਥਿਤੀ ਵਿਗੜ ਗਈ। ਪਿਛਲੇ ਸ਼ਨੀਵਾਰ ਨੂੰ ਉੱਤਰੀ ਨਿਊ ਸਾਊਥ ਵੇਲਜ਼ ’ਚ ਭਾਰੀ ਬਰਫ਼ਬਾਰੀ ਹੋਈ, ਜਿਸ ਕਾਰਨ ਕੁਝ ਇਲਾਕਿਆਂ ’ਚ 40 ਸੈਂਟੀਮੀਟਰ (ਲਗਭਗ 16 ਇੰਚ) ਬਰਫ਼ਬਾਰੀ ਹੋਈ।
ਮੌਸਮ ਵਿਗਿਆਨੀ ਮਿਰਿਅਮ ਬ੍ਰੈਡਬਰੀ ਨੇ ਕਿਹਾ ਕਿ ਇਹ ਬਰਫ਼ਬਾਰੀ 1980 ਦੇ ਦਹਾਕੇ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਇਸ ਬਰਫ਼ਬਾਰੀ ਕਾਰਨ ਵਾਹਨ ਸੜਕਾਂ ’ਤੇ ਫਸ ਗਏ, ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਅਤੇ ਕਈ ਇਲਾਕਿਆਂ ਵਿਚ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਹਨ।
ਇਹ ਵੀ ਪੜ੍ਹੋ- 'ਅੱਖਾਂ ਬੰਦ ਕਰ, ਤੈਨੂੰ Surprise ਦੇਵਾਂ...' ਕਹਿ ਕੇ ਪਤੀ ਨੇ ਕਰ'ਤਾ ਵੱਡਾ ਕਾਂਡ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਕਈ ਥਾਵਾਂ ’ਤੇ 10 ਸਾਲਾਂ ਬਾਅਦ ਬਰਫ਼ਬਾਰੀ
ਰਿਪੋਰਟ ਅਨੁਸਾਰ ਆਸਟ੍ਰੇਲੀਆ ’ਚ ਭਾਰੀ ਬਰਫ਼ਬਾਰੀ ਅਤੇ ਮੀਂਹ ਨੇ ਕਈ ਇਲਾਕਿਆਂ ’ਚ ਮੁਸ਼ਕਿਲ ਪੈਦਾ ਕਰ ਦਿੱਤੀ ਹੈ, ਜਦਕਿ ਕੁਈਨਜ਼ਲੈਂਡ ਸੂਬੇ ਦੇ ਕੁਝ ਹਿੱਸਿਆਂ ਵਿਚ 10 ਸਾਲਾਂ ’ਚ ਪਹਿਲੀ ਵਾਰ ਬਰਫ਼ਬਾਰੀ ਹੋਈ ਹੈ। ਮੌਸਮ ਵਿਗਿਆਨੀ ਬ੍ਰੈਡਬਰੀ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਆਸਟ੍ਰੇਲੀਆ ਦਾ ਮੌਸਮ ਹੋਰ ਅਸਥਿਰ ਹੋ ਗਿਆ ਹੈ। ਉਨ੍ਹਾਂ ਕਿਹਾ, ‘ਇਸ ਘਟਨਾ ਨੂੰ ਅਸਾਧਾਰਨ ਬਣਾਉਣ ਵਾਲੀ ਗੱਲ ਸਿਰਫ ਇਹ ਹੀ ਨਹੀਂ ਹੈ ਕਿ ਇੱਥੇ ਕਿੰਨੀ ਬਰਫ਼ਬਾਰੀ ਹੋਈ, ਸਗੋਂ ਇਹ ਵੀ ਹੈ ਕਿ ਇਹ ਕਿੰਨੀ ਵਿਆਪਕ ਸੀ, ਜਿਸ ਨੇ ਉੱਤਰੀ ਪਠਾਰੀ ਖੇਤਰਾਂ ਦੇ ਇਕ ਵੱਡੇ ਹਿੱਸੇ ਨੂੰ ਢਕ ਲਿਆ ਹੈ।’
ਕਈ ਇਮਾਰਤਾਂ ਨੂੰ ਪੁੱਜਿਆ ਨੁਕਸਾਨ, ਔਰਤ ਲਾਪਤਾ
ਬ੍ਰੈਡਬਰੀ ਨੇ ਕਿਹਾ ਕਿ ਇਸ ਵਾਰ ਬਰਫ਼ਬਾਰੀ ਜ਼ਿਆਦਾ ਅਤੇ ਬਹੁਤ ਵੱਡੇ ਇਲਾਕੇ ’ਚ ਹੋਈ। ਇਸ ਦੇ ਨਾਲ ਹੀ ਨਿਊ ਸਾਊਥ ਵੇਲਜ਼ ਸੂਬੇ ਵਿਚ ਮੋਹਲ਼ੇਧਾਰ ਮੀਂਹ ਕਾਰਨ ਐਮਰਜੈਂਸੀ ਸੇਵਾਵਾਂ ਨੂੰ 1455 ਤੋਂ ਵੱਧ ਘਟਨਾਵਾਂ ’ਚ ਮਦਦ ਕਰਨੀ ਪਈ। 100 ਤੋਂ ਵੱਧ ਵਾਹਨ ਬਰਫ਼ ਵਿਚ ਫਸ ਗਏ, ਤੂਫ਼ਾਨ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਿਆ। ਮੌਸਮ ਵਿਭਾਗ ਨੇ ਕਈ ਇਲਾਕਿਆਂ ’ਚ ਹੜ੍ਹ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ। ਭਾਰੀ ਬਰਫ਼ਬਾਰੀ ਅਤੇ ਮੀਂਹ ਕਾਰਨ ਹਜ਼ਾਰਾਂ ਘਰਾਂ ’ਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕ ਸਾਰੀ ਰਾਤ ਹਨ੍ਹੇਰੇ ’ਚ ਰਹਿਣ ਲਈ ਮਜਬੂਰ ਹਨ। ਇਸ ਦੇ ਨਾਲ ਹੀ ਹੜ੍ਹ ਵਿਚ ਇਕ ਕਾਰ ਵਹਿ ਗਈ, ਜਿਸ ’ਚ ਸਵਾਰ ਇਕ ਔਰਤ ਅਜੇ ਵੀ ਲਾਪਤਾ ਹੈ।’
ਇਹ ਵੀ ਪੜ੍ਹੋ- ਐਲਨ ਮਸਕ ਤੋਂ ਵੀ ਅਮੀਰ ਨਿਕਲੀ ਭਾਰਤ ਦੀ ਔਰਤ ! ਮੌਤ ਤੋਂ ਬਾਅਦ ਅਕਾਊਂਟ ਵੇਖ ਪਰਿਵਾਰ ਦੇ ਵੀ ਉੱਡ ਗਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e