ਤਨਜ਼ਾਨੀਆ ''ਚ ਆਮ ਚੋਣਾਂ ਲਈ ਵੋਟਿੰਗ ਸ਼ੁਰੂ
Wednesday, Oct 29, 2025 - 03:56 PM (IST)
ਦਾਰ ਏਸ ਸਲਾਮ (ਏਜੰਸੀ)- ਤਨਜ਼ਾਨੀਆ ਵਿੱਚ ਆਮ ਚੋਣਾਂ ਲਈ ਬੁੱਧਵਾਰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਇਹ ਆਮ ਚੋਣਾਂ ਰਾਸ਼ਟਰਪਤੀ, ਸੰਸਦ ਅਤੇ ਸਥਾਨਕ ਕੌਂਸਲ ਲਈ ਹੋ ਰਹੀਆਂ ਹਨ, ਜਿਸ ਵਿੱਚ 17 ਪਾਰਟੀਆਂ ਰਾਸ਼ਟਰਪਤੀ ਅਹੁਦੇ ਅਤੇ 18 ਪਾਰਟੀਆਂ ਸੰਸਦੀ ਅਤੇ ਸਥਾਨਕ ਕੌਂਸਲ ਸੀਟਾਂ ਲਈ ਚੋਣ ਲੜ ਰਹੀਆਂ ਹਨ।
ਸੰਸਦੀ ਉਮੀਦਵਾਰਾਂ ਵਿਚ 32 ਫੀਸਦੀ ਅਤੇ ਕੌਂਸਲਰ ਦੇ ਅਹੁਦੇ ਦੇ ਉਮੀਦਵਾਰਾਂ ਵਿਚ 10 ਫੀਸਦੀ ਔਰਤਾਂ ਹਨ। ਮੌਜੂਦਾ ਰਾਸ਼ਟਰਪਤੀ ਸਾਮੀਆ ਸੁਲੁਹੂ ਹਸਨ ਵੀ ਦੁਬਾਰਾ ਚੋਣ ਮੈਦਾਨ ਵਿਚ ਹੈ। ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਵਿੱਚ 3.66 ਕਰੋੜ ਅਤੇ ਜ਼ਾਂਜ਼ੀਬਾਰ ਵਿੱਚ 9,96,303 ਵੋਟਰ ਵੋਟ ਪਾਉਣ ਲਈ ਰਜਿਸਟਰਡ ਹਨ। ਕਮਿਸ਼ਨ ਦੇ ਅਨੁਸਾਰ, ਵੋਟਿੰਗ ਸਥਾਨਕ ਸਮੇਂ ਅਨੁਸਾਰ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਸਮਾਪਤ ਹੋਵੇਗੀ।
